ਕਠੂਆ ਗੈਂਗਰੇਪ-ਹੱਤਿਆ ਕਾਂਡ ਦੇ ਮੁੱਖ ਦੋਸ਼ੀ ਦੇ ਵਕੀਲ ਨੂੰ ਸਰਕਾਰ ਨੇ ਬਣਾਇਆ ਐਡੀਸ਼ਨਲ ਏਜੀ
Published : Jul 19, 2018, 6:56 pm IST
Updated : Jul 19, 2018, 6:56 pm IST
SHARE ARTICLE
Aseem Sawhney
Aseem Sawhney

ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ 8 ਸਾਲ ਦੀ ਨਾਬਾਲਗ  ਮਾਸੂਮ ਬੱਚੀ ਦੇ ਨਾਲ ਹੋਏ ਸਮੂਹਕ ਬਲਾਤਕਾਰ ਅਤੇ ਹੱਤਿਆ ਕਾਂਡ ਦੇ ਮੁੱਖ ਦੋਸ਼ੀ ਦੇ ਵਕੀਲ ਅਸੀਮ ...

ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ 8 ਸਾਲ ਦੀ ਨਾਬਾਲਗ  ਮਾਸੂਮ ਬੱਚੀ ਦੇ ਨਾਲ ਹੋਏ ਸਮੂਹਕ ਬਲਾਤਕਾਰ ਅਤੇ ਹੱਤਿਆ ਕਾਂਡ ਦੇ ਮੁੱਖ ਦੋਸ਼ੀ ਦੇ ਵਕੀਲ ਅਸੀਮ ਸਾਹਨੀ ਨੂੰ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਰਾਜ ਦੇ ਐਡੀਸ਼ਨਲ ਐਡਵੋਕੇਟ ਜਨਰਲ ਦੇ ਰੂਪ ਵਿਚ ਨਿਯੁਕਤ ਕਰ ਦਿਤਾ ਹੈ। ਮੰਗਲਵਾਰ ਨੂੰ ਜੰਮੂ ਕਸ਼ਮੀਰ ਸਰਕਾਰ ਦੁਆਰਾ ਜਾਰੀ ਕੀਤੇ ਗਏ ਆਦੇਸ਼ ਦੇ ਮੁਤਾਬਕ ਅਸੀਮ ਸਾਹਨੀ ਜੰਮੂ ਕਸ਼ਮੀਰ ਹਾਈਕੋਰਟ ਦੀ ਜੰਮੂ ਬੈਂਚ ਵਿਚ ਸਰਕਾਰ ਦਾ ਪੱਖ ਰੱਖਣਗੇ। ਇਕ ਖ਼ਬਰ ਮੁਤਾਬਕ ਮੰਗਲਵਾਰ ਨੂੰ ਕਾਨੂੰਨ ਵਿਭਾਗ ਦੁਆਰਾ ਹਾਈਕੋਰਟ ਦੇ ਜੰਮੂ ਵਿੰਗ ਲਈ ਐਡੀਸ਼ਨਲ ਐਡਵੋਕੇਟ ਜਨਰਲ, ਐਡਵੋਕੇਟ ਜਨਰਲ ਅਤੇ ਸਰਕਾਰੀ ਵਕੀਲਾਂ ਦੀ ਸੂਚੀ ਜਾਰੀ ਕੀਤੀ ਗਈ ਸੀ। 

Kathua Rape ProtestKathua Rape Protestਇਸ ਸੂਚੀ ਵਿਚ ਅਸੀਮ ਸਾਹਨੀ ਦਾ ਨਾਮ 7ਵੇਂ ਨੰਬਰ 'ਤੇ ਸੀ। ਅਸੀਮ ਸਾਹਨੀ ਜਨਵਰੀ ਮਹੀਨੇ ਵਿਚ ਕਠੂਆ ਦੇ ਬਕਰਵਾਲ ਸਮਾਜ ਦੀ 8 ਸਾਲ ਦੀ ਬੱਚੀ ਦੇ ਨਾਲ ਹੋਏ ਸਮੂਹਕ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਦੇ ਦੋਸ਼ੀਆਂ ਦੇ ਵਕੀਲਾਂ ਵਿਚੋਂ ਇਕ ਹਨ, ਜਿਸ ਦੀ ਸੁਣਵਾਈ ਪੰਜਾਬ ਦੇ ਪਠਾਨਕੋਟ ਦੀ ਅਦਾਲਤ ਵਿਚ ਚੱਲ ਰਹੀ ਹੈ। ਦਸ ਦਈਏ ਕਿ ਫਿਲਹਾਲ ਜੰਮੂ ਕਸ਼ਮੀਰ ਦੀ ਮਹਿਬੂਬਾ ਮੁਫ਼ਤੀ ਸਰਕਾਰ ਤੋਂ ਭਾਰਤੀ ਜਨਤਾ ਪਾਰਟੀ ਦੇ ਸਮਰਥਨ ਵਾਪਸੀ ਤੋਂ ਬਾਅਦ ਰਾਜ ਵਿਚ ਰਾਜਪਾਲ ਸ਼ਾਸਨ ਲਾਗੂ ਹੈ। ਅਜਿਹੇ ਵਿਚ ਭਾਜਪਾ-ਪੀਡੀਪੀ ਗਠਜੋੜ ਦੇ ਟੁੱਟਣ ਦੀ ਵਜ੍ਹਾ ਵਿਚੋਂ ਇਕ ਕਠੂਆ ਰੇਪ ਅਤੇ ਹੱਤਿਆ ਦੇ ਮੁੱਖ ਦੋਸ਼ੀ ਦੇ ਵਕੀਲ ਦੀ ਉਚ ਅਹੁਦੇ 'ਤੇ ਨਿਯੁਕਤੀ ਹੈਰਾਨ ਕਰਨ ਵਾਲੀ ਹੈ। 

Aseem Sawhney Advocate Aseem Sawhney Advocateਏਆਈਐਮਆਈਐਮ ਦੇ ਮੁਖੀ ਅਸਦੂਦੀਨ ਓਵੈਸੀ ਨੇ ਟਵੀਟ ਕਰ ਕੇ ਇਸ ਨਿਯੁਕਤੀ 'ਤੇ ਸਵਾਲ ਉਠਾਏ ਹਨ। ਓਵੈਸੀ ਨੇ ਟਵੀਟ ਕਰ ਕੇ ਕਿਹਾ ਹੈ ਕਿ ਕਠੂਆ ਵਿਚ ਮੁਸਲਿਮ ਬਕਰਵਾਲ ਸਮਾਜ ਦੀ 8 ਸਾਲ ਦੀ ਬੱਚੀ ਦੇ ਰੇਪ ਅਤੇ ਹੱਤਿਆ ਦੇ ਮੁੱਖ ਦੋਸ਼ੀ ਵਕੀਲ ਅਸੀਮ ਸਾਹਨੀ ਦੀ ਨਿਯੁਕਤੀ ਐਡੀਸ਼ਨਲ ਐਡਵੋਕੇਟ ਜਨਰਲ ਦੇ ਤੌਰ 'ਤੇ ਕੀਤੀ ਗਈ ਹੈ। ਪ੍ਰਧਾਨ ਮੰਤਰੀ ਮੋਦੀ ਦੇ ਬੇਟੀ ਬਚਾਓ ਬੇਟੀ ਪੜ੍ਹਾਓ, ਟ੍ਰਿਪਲ ਤਲਾਕ ਅਤੇ ਮਹਿਲਾ ਅਧਿਕਾਰ ਦੇ ਸਾਰੇ ਵਾਅਦੇ ਝੂਠੇ ਹਨ। 

Asdudin OwaisiAsdudin Owaisiਉਥੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁਲਾ ਨੇ ਕਠੂਆ ਬਲਾਤਕਾਰ ਅਤੇ ਹੱÎਤਿਆ ਕਾਂਡ ਦੇ ਮੁੱਖ ਦੋਸ਼ੀ ਦੇ ਵਕੀਲ ਅਸੀਮ ਸਾਹਨੀ ਦੀ ਵਧੀਕ ਐਡਵੋਕੇਟ ਦੇ ਤੌਰ 'ਤੇ ਨਿਯੁਕਤੀ ਨੂੰ ਚਿੰਤਾਜਨਕ ਦਸਿਆ ਹੈ। ਸਾਹਨੀ ਨੇ ਦੋ ਦਿਨ ਪਹਿਲਾਂ ਕਿਹਾ ਸੀ ਕਿ ਮੈਂ 2 ਜੁਲਾਈ ਤੋਂ ਇਸ ਮਾਮਲੇ ਵਿਚ ਪੇਸ਼ ਨਹੀਂ ਹੋਇਆ ਹਾਂ ਅਤੇ ਹੁਣ ਅੱਗੇ ਵੀ ਨਹੀਂ ਜਾਊਂਗਾ। ਉਨ੍ਹਾਂ ਕਿਸੇ ਵੀ ਤਰ੍ਹਾਂ ਦੇ ਹਿੱਤਾਂ ਦੇ ਟਕਰਾਅ ਤੋਂ ਇਨਕਾਰ ਕੀਤਾ। ਸਾਹਨੀ ਨੇ ਅੱਗੇ ਕਿਹਾ ਕਿ ਉਹ ਇਸ ਮਾਮਲੇ ਵਿਚ ਸਿਰਫ਼ ਚੈਂਬਰ ਕਾਊਂਸਲ ਹਨ, ਮੁੱਖ ਵਕੀਲ ਉਨ੍ਹਾਂ ਦੇ ਪਿਤਾ ਹਨ। ਅਸੀਮ ਸਾਹਨੀ ਜੰਮੂ ਦੇ ਚਰਚਿਤ ਵਕੀਲ ਏ ਕੇ ਸਾਹਨੀ ਦੇ ਬੇਟੇ ਹਨ, ਜੋ ਕਠੂਆ ਮਾਮਲੇ ਦੇ ਦੋਸ਼ੀਆਂ ਦੇ ਮੁੱਖ ਵਕੀਲ ਹਨ। ਅਸੀਮ ਨੇ ਇਹ ਵੀ ਕਿਹਾ ਕਿ ਉਹ ਮਾਮਲੇ ਦੇ 51 ਵਕੀਲਾਂ ਵਿਚੋਂ ਇਕ ਹਨ। 

Lal Singh BJP Leader JKLal Singh BJP Leader JK

ਦਸ ਦਈਏ ਕਿ ਇਸ ਮਾਮਲੇ ਨੇ ਉਦੋਂ ਰਾਜਨੀਤਕ ਰੰਗ ਲੈ ਲਿਆ ਸੀ ਜਦੋਂ ਰੇਪ ਅਤੇ ਹੱਤਿਆ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਜੰਮੂ ਕਸ਼ਮੀਰ ਸਰਕਾਰ ਵਿਚ ਸ਼ਾਮਲ ਭਾਜਪਾ ਦੇ ਮੰਤਰੀ ਸਮੇਤ ਨੇਤਾਵਾਂ ਨੇ ਜਲੂਸ ਕੱਢੇ। ਜਿਸ ਨੂੰ ਲੈ ਕੇ ਰੇਪ ਅਤੇ ਹੱਤਿਆ ਦੇ ਇਸ ਘਿਨੌਣੇ ਮਾਮਲੇ ਨੂੰ ਲੈ ਕੇ ਕਸ਼ਮੀਰ ਦੀ ਜਨਤਾ ਦੇ ਗੁੱਸੇ ਨੂੰ ਦੇਖਦੇ ਹੋਏ ਤਤਕਾਲੀਨ ਮਹਿਬੂਬਾ ਸਰਕਾਰ 'ਤੇ ਦਬਾਅ ਵਧਣ ਲੱਗਿਆ।

Mehbooba MuftiMehbooba Muftiਇਸ ਕਰਕੇ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਸਰਕਾਰ ਵਿਚ ਮੰਤਰੀ ਲਾਲ ਸਿੰਘ ਨੂੰ ਅਸਤੀਫ਼ਾ ਦੇਣਾ ਪਿਆ ਸੀ। ਸੋਸ਼ਲ ਮੀਡੀਆ ਤੋਂ ਲੈ ਕੇ ਸੜਕਾਂ 'ਤੇ ਇਸ ਰੇਪ ਦੇ ਵਿਰੋਧ ਵਿਚ ਲੋਕਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲਿਆ ਸੀ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement