
ਨਵਜੋਤ ਸਿੰਘ ਸਿੱਧੂ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ।
ਮੋਰਿੰਡਾ: ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਸ੍ਰੀ ਚਮਕੌਰ ਸਾਹਿਬ ਵਿਖੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨਾਲ ਮੁਲਾਕਾਤ ਕੀਤੀ। ਉਥੇ ਪਹੁੰਚਣ ’ਤੇ ਸਿੱਧੂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਨਵਜੋਤ ਸਿੱਧੂ ਮੋਰਿੰਡਾ (Morinda) ਸਥਿਤ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ (Sri Kotwali Sahib) ਅਤੇ ਸ੍ਰੀ ਚਮਕੌਰ ਸਾਹਿਬ ਸਥਿਤ ਗੁਦੁਆਰਾ ਸ੍ਰੀ ਕਤਲਗੜ੍ਹ ਸਾਹਿਬ (Sri Katalgarh Sahib) ਵਿਖੇ ਨਤਮਸਤਕ ਹੋਏ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਿੱਧੂ ਦੇ ਪ੍ਰਧਾਨ ਬਨਣ ’ਤੇ ਕਾਂਗਰਸੀ ਆਗੂਆਂ ਅਤੇ ਵਰਕਰਾਂ (Congress Workers) ਵਿਚ ਉਤਸ਼ਾਹ ਭਰਿਆ ਹੋਇਆ ਹੈ।
ਇਹ ਵੀ ਪੜ੍ਹੋ- ਆਮ ਲੋਕਾਂ ਨੂੰ ਰਾਹਤ! ਲਗਾਤਾਰ 7ਵੇਂ ਦਿਨ ਨਹੀਂ ਹੋਇਆ Petrol-Diesel ਦੀਆਂ ਕੀਮਤਾਂ ‘ਚ ਵਾਧਾ
PHOTO
ਪੱਤਰਕਾਰਾਂ (Press Conference) ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਸਾਨਾਂ (Farmers) ਦੇ ਹੱਕ ‘ਚ ਬੋਲਿਆ ਅਤੇ ਕਿਹਾ ਕਿ ਕਿਸਾਨ ਸਾਡੀ ਪੱਗ ਹਨ। ਅੰਦੋਲਨ ‘ਚ ਬੈਠੇ ਬਜ਼ੁਰਗ ਮੇਰੇ ਮਾਂ-ਪਿਓ ਹਨ ਅਤੇ ਮੈਂ ਕਿਸਾਨ ਮੋਰਚੇ ‘ਚ ਸ਼ਾਮਲ ਹੋਣ ਲਈ ਨੰਗੇ ਪੈਰੀਂ ਜਾਵਾਂਗਾ। ਉਨ੍ਹਾਂ ਕਿਹਾ ਕਿ ਮੈਂ ਹਰ ਵਾਰ ਅੱਗੇ ਹੋ ਕੇ ਕਿਸਾਨੀ ਅੰਦੋਲਨ (Farmers Protest) ‘ਚ ਹਿੱਸਾ ਲਿਆ ਹੈ ਅਤੇ ਮੈਂ ਜਾਣਦਾ ਹਾਂ ਕਿ ਇਸ ਅੰਦੋਲਨ ਦੀ ਕਿੰਨੀ ਅਹਿਮੀਅਤ ਹੈ। ਉਨ੍ਹਾਂ ਕਿਹਾ ਕਿ ਵੱਧ ਰਹੀ ਲਾਗਤ, ਘੱਟ ਰਹੀ ਉਪਜ ਅਤੇ ਘੱਟ ਰਹੀ ਆਮਦਨ ਕਿਸਾਨ ਨੂੰ ਮਜਬੂਰ ਕਰ ਰਹੀ ਹੈ ਇਹ ਅੰਦੋਲਨ ਕਰਨ ਲਈ। ਇਸ ਮਸਲੇ ਦਾ ਹੱਲ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈ ਕਿਸਾਨਾਂ ਤੋਂ ਸੁਝਾਅ ਲਵਾਂਗਾ ਕਿ ਸਾਡੇ ਸਟੇਟ ਦੀ ਜੋ ਤਾਕਤ ਹੈ ਉਹ ਇਸ ਕਿਸਾਨ ਮੋਰਚੇ ਦੀ ਤਾਕਤ ਕਿਸ ਤਰੀਕੇ ਨਾਲ ਬਣ ਸਕਦੀ ਹੈ।
ਇਹ ਵੀ ਪੜ੍ਹੋ- ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਵਿਚ ਹੋਈ ਮੁਠਭੇੜ ‘ਚ ਦੋ ਅਤਿਵਾਦੀ ਢੇਰ
PHOTO
ਦੱਸ ਦੇਈਏ ਕਿ ਕੱਲ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਸਮਾਰੋਹ ਕੀਤਾ ਗਿਆ ਸੀ। ਜਿਸ ‘ਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਿਚ ਭਾਰੀ ਜੋਸ਼ ਵੇਖਣ ਨੂੰ ਮਿਲਿਆ।ਨਵਜੋਤ ਸਿੱਧੂ ਤਾਜਪੋਸ਼ੀ ਮੌਕੇ ਜ਼ੋਰਦਾਰ ਭਾਸ਼ਨ ਦਿੰਦਿਆਂ ਕਿਹਾ ਸੀ ਕਿ ਹੁਣ ਮੇਰੇ ਪ੍ਰਧਾਨ ਬਣਨ ਨਾਲ ਸਾਰੇ ਵਰਕਰ ਹੀ ਪ੍ਰਧਾਨ ਬਣ ਗਏ ਹਨ। ਲੀਡਰ ਤੇ ਵਰਕਰ ਦਾ ਕੋਈ ਅੰਤਰ ਨਹੀਂ ਰਹੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਮੇਰੇ ਲਈ ਪ੍ਰਧਾਨਗੀ ਲੈਣਾ ਕੋਈ ਮਸਲਾ ਨਹੀਂ ਸੀ ਬਲਕਿ ਮੈਂ ਤਾਂ ਅਹੁਦੇ ਤੇ ਕੈਬਨਿਟਾਂ ਵਗਾਹ ਵਗਾਹ ਕੇ ਮਾਰੀਆਂ ਸਨ। ਉਨ੍ਹਾਂ ਮੁੱਖ ਮੰਤਰੀ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਮਸਲੇ ਤਾਂ ਹੱਲ ਕਰਨੇ ਹੀ ਪੈਣੇ ਹਨ ਤੇ ਮੈਂ ਹਾਈਕਮਾਨ ਦੇ 18 ਨੁਕਾਤੀ ਏਜੰਡੇ ਨੂੰ ਪੂਰਾ ਕਰਨ ਤੋਂ ਬਿਲਕੁਲ ਪਿਛੇ ਨਹੀਂ ਹਟਾਂਗਾ। ਪੰਜਾਬ ਕਾਂਗਰਸ ਇਕਜੁਟ ਹੈ ਤੇ ਮੈਂ ਸੱਭ ਨੂੰ ਨਾਲ ਲੈ ਕੇ ਚਲਾਂਗਾ। 15 ਅਗੱਸਤ ਨੂੰ ਮੇਰਾ ਬਿਸਤਰਾ ਹੀ ਕਾਂਗਰਸ ਭਵਨ ਵਿਚ ਲੱਗ ਜਾਵੇਗਾ।
ਇਹ ਵੀ ਪੜ੍ਹੋ- ਦੇਸ਼ ਦੀ ਅਰਥਵਿਵਸਥਾ ’ਤੇ ਬੋਲੇ ਮਨਮੋਹਨ ਸਿੰਘ- '1991 ਤੋਂ ਵੀ ਵਧੇਰੇ ਮੁਸ਼ਕਲ ਹੈ ਆਉਣ ਵਾਲਾ ਸਮਾਂ'