
ਚਾਰ ਸਾਲ ਬਾਅਦ ਪਤੀ ਦੇ ਕੋਲ ਸਪੇਨ ਜਾਣ ਲਈ ਵੀਜ਼ਾ ਲੈ ਕੇ ਦਿੱਲੀ ਤੋਂ ਜਲੰਧਰ ਪਰਤ ਰਹੀ ਔਰਤ ਦੀ ਖੰਨਾ ਹਾਦਸੇ ਵਿਚ ਮੌਤ ਹੋ ਗਈ
ਖੰਨਾ, ਚਾਰ ਸਾਲ ਬਾਅਦ ਪਤੀ ਦੇ ਕੋਲ ਸਪੇਨ ਜਾਣ ਲਈ ਵੀਜ਼ਾ ਲੈ ਕੇ ਦਿੱਲੀ ਤੋਂ ਜਲੰਧਰ ਪਰਤ ਰਹੀ ਔਰਤ ਦੀ ਖੰਨਾ ਹਾਦਸੇ ਵਿਚ ਮੌਤ ਹੋ ਗਈ। ਪਿੰਡ ਤਾਜਪੁਰ ਜਲੰਧਰ ਦੀ ਰਜਨੀ ਬਾਲਾ (24) ਬੱਸ ਤੇ ਵਾਪਿਸ ਆ ਰਹੀ ਸੀ। ਹਾਦਸਾ ਖੰਨਾ ਵਿਚ ਐੱਸਐੱਸਪੀ ਦਫਤਰ ਦੇ ਸਾਹਮਣੇ ਹੋਇਆ। ਇੱਥੇ ਡਰਾਇਵਰ ਬੱਸ ਨੂੰ ਜੀਟੀ ਰੋੜ ਤੋਂ ਸਰਵਿਸ ਲੇਨ ਉੱਤੇ ਉਤਾਰ ਰਿਹਾ ਸੀ ਕਿ ਅਚਾਨਕ ਅੱਗੋਂ ਤੇਜ਼ ਰਫਤਾਰ ਨਿਕਲੇ ਟਰੱਕ ਨਾਲ ਟੱਕਰ ਹੋ ਗਈ। ਟੱਕਰ ਵਿਚ ਬੱਸ ਦਾ ਕੰਡਕਟਰ ਸਾਈਡ ਵਾਲਾ ਹਿੱਸਾ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਗਿਆ।
Rajni Bala
ਹਾਦਸੇ ਵਿਚ ਕੰਡਕਟਰ ਗੁਰਵਿੰਦਰ ਸਿੰਘ ਵਾਸੀ ਤੋੜਾ ਖੁਰਦ ਅਮ੍ਰਿਤਸਰ ਦੀ ਵੀ ਮੌਤ ਹੋ ਗਈ। ਟਰੱਕ ਡਰਾਈਵਰ ਅਸ਼ਵਨੀ ਕੁਮਾਰ ਨਿਵਾਸੀ ਕਠੁਆ ਫਰਾਰ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਕਰੀਬ 24 ਸਵਾਰੀਆਂ ਵੀ ਜ਼ਖ਼ਮੀ ਹੋਈਆਂ ਹਨ। ਮ੍ਰਿਤਕਾ ਦੇ ਰਿਸ਼ਤੇਦਾਰ ਅਜੇ ਨੇ ਦੱਸਿਆ ਕਿ ਰਜਨੀ ਦਾ ਚਾਰ ਸਾਲ ਪਹਿਲਾਂ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਪਤੀ ਸੁਰਿੰਦਰਪਾਲ ਸਪੇਨ ਚਲਾ ਗਿਆ। ਉਨ੍ਹਾਂ ਨੇ ਰਜਨੀ ਨੂੰ ਵੀ ਸਪੇਨ ਬੁਲਾਇਆ ਸੀ। ਕੁੱਝ ਦਿਨ ਪਹਿਲਾਂ ਹੀ ਰਜਨੀ ਦਾ ਵੀਜ਼ਾ ਲੱਗਿਆ ਸੀ। 28 ਤਰੀਕ ਦੀ ਫਲਾਇਟ ਸੀ ਅਤੇ ਉਹ ਵੀਜ਼ਾ ਲੈਣ ਦਿੱਲੀ ਗਈ ਸੀ।
Accident
ਵੀਜ਼ਾ ਮਿਲਣ 'ਤੇ ਉਹ ਇੰਨਾ ਖੁਸ਼ ਸੀ ਕਿ ਸਭ ਤੋਂ ਪਹਿਲਾਂ ਪਤੀ ਨੂੰ ਫੋਨ ਕਰਕੇ ਕਿਹਾ ਕਿ ਮੈਂ 28 ਅਗਸਤ ਨੂੰ ਆ ਰਹੀ ਹਾਂ। ਫਿਰ ਦਿੱਲੀ ਤੋਂ ਜਲੰਧਰ ਦੀ ਬੱਸ ਵਿਚ ਵੀ ਰਿਸ਼ਤੇਦਾਰਾਂ ਨੂੰ ਖੁਸ਼ਖਬਰੀ ਦਿੰਦੀ ਰਹੀ ਪਰ ਹੋਣੀ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਅਜੇ ਦੇ ਮੁਤਾਬਕ ਰਜਨੀ ਕੰਡਕਟਰ ਸੀਟ ਦੇ ਪਿੱਛੇ ਬੈਠੀ ਸੀ ਅਤੇ ਉਹ ਉਸ ਦੇ ਪਿੱਛੇ ਵਾਲੀ ਸੀਟ 'ਤੇ ਸੀ।