
ਇਸ ਸਬੰਧ ਵਿਚ ਅਨਮੋਲ ਕਵਾਤਰਾ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ।
ਜਲੰਧਰ: ਪੰਜਾਬ ਅਤੇ ਭਾਰਤ ਦੇ ਕਈ ਸੂਬਿਆਂ ਵਿਚ ਹੜ੍ਹ ਕਾਰਨ ਲੋਕਾਂ ਦੀ ਜ਼ਿੰਦਗੀ ਬੇਹਾਲ ਹੋਈ ਪਈ ਹੈ। ਇਸ ਦੇ ਚਲਦੇ ਪਾਲੀਵੁੱਡ ਤੇ ਸਮਾਜ ਸੇਵਾ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੇ ਅਨਮੋਲ ਕਵਾਤਰਾ ਤੇ ਉਹਨਾਂ ਦੀ ਟੀਮ ਹੁਣ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਵਿਚ ਜੁੱਟੀ ਹੋਈ ਹੈ। ਇਸ ਟੀਮ ਨੇ ਆਪਣੇ ਵੱਟਸਐਪ ਨੰਬਰ ਵੀ ਜਾਰੀ ਕੀਤੇ ਹਨ। ਇਹਨਾਂ ਨੰਬਰਾਂ ਤੇ ਕੋਈ ਵੀ ਬੰਦਾ ਸੰਪਰਕ ਕਰ ਕੇ ਕਿਸੇ ਵੀ ਤਰ੍ਹਾਂ ਦੀ ਮਦਦ ਲੈ ਸਕਦਾ ਹੈ।
ਇਸ ਸਬੰਧ ਵਿਚ ਅਨਮੋਲ ਕਵਾਤਰਾ ਨੇ ਆਪਣੇ ਫੇਸਬੁੱਕ ਪੇਜ਼ ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਕਵਾਤਰਾ ਨੇ ਉਹਨਾਂ ਲੋਕਾਂ ਨਾਲ ਮਿਲਾਇਆ ਹੈ ਜਿਹੜੇ ਪੰਜਾਬ ਦੇ ਹੜ੍ਹ ਦੀ ਮਦਦ ਲਈ ਅੱਗੇ ਆ ਰਹੇ ਹਨ। ਕਵਾਤਰਾ ਇਸ ਵੀਡੀਓ ਵਿੱਚ ਹੋਰ ਲੋਕਾਂ ਨੂੰ ਵੀ ਅਪੀਲ ਕਰ ਰਹੇ ਹਨ ਕਿ ਦੁੱਖ ਦੀ ਇਸ ਘੜੀ ਵਿਚ ਹਰ ਇੱਕ ਨੂੰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ।
ਇੱਥੇ ਹੀ ਬਸ ਨਹੀਂ ਅਨਮੋਲ ਕਵਾਤਰਾ ਆਪਣੀ ਪਹਿਲੀ ਫ਼ਿਲਮ ਦੀ ਕਮਾਈ ਵੀ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਦਾਨ ਕਰ ਦਿੰਦੇ ਹਨ। ਦੱਸ ਦਿੰਦੇ ਹਾਂ ਕਿ ਅਨਮੋਲ ਕਵਾਤਰਾ ਛੇਤੀ ਇੱਕ ਫ਼ਿਲਮ ਵਿਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਵਿਚ ਅਨਮੋਲ ਕਵਾਤਰਾ ਦੇ ਨਾਲ ਗਿੱਪੀ ਗਰੇਵਾਲ ਤੇ ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਲੀਡ ਰੋਲ ਵਿਚ ਨਜ਼ਰ ਆਉਣਗੇ।
ਇਸ ਫ਼ਿਲਮ ਨੂੰ ਰਾਕੇਸ਼ ਮਹਿਤਾ ਡਾਇਰੈਕਟ ਕਰ ਰਹੇ ਹਨ ਜਦੋਂ ਕਿ ਬੱਲੀ ਸਿੰਘ ਕੱਕੜ ਇਸ ਨੂੰ ਪ੍ਰੋਡਿਊਸ ਕਰ ਰਹੇ ਹਨ। ਫ਼ਿਲਮ ਦੇ ਟਾਈਟਲ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਨੂੰ ‘ਇੱਕ ਸੀ ਸੰਧੂ’ ਦੇ ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।