ਦੋ ਹਵਾਲਾਤੀਆਂ ਸਮੇਤ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਕੀਤਾ ਦਰਜ
ਫਰੀਦਕੋਟ: ਫਰੀਦਕੋਟ ਕੇਂਦਰੀ ਜੇਲ ਵਿਚ ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਨੇ 7 ਮੋਬਾਈਲ ਫੋਨ, 3 ਚਾਰਜਰ ਅਤੇ 23 ਪੈਕਟ ਤੰਬਾਕੂ ਬਰਾਮਦ ਕੀਤੇ ਹਨ। ਇਸ ਮਾਮਲੇ ਵਿਚ ਪੁਲਿਸ ਨੇ ਥਾਣਾ ਸਿਟੀ ਫ਼ਰੀਦਕੋਟ ਵਿਚ ਮੋਗਾ ਅਤੇ ਫ਼ਾਜ਼ਿਲਕਾ ਦੇ ਦੋ ਹਵਾਲਾਤੀਆਂ ਸਮੇਤ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਇਹ ਵੀ ਪੜ੍ਹੋ: ਐਸਜੀਜੀਐਸ ਕਾਲਜ ਸੈਕਟਰ 26 ਚੰਡੀਗੜ੍ਹ ਨੇ ਮਨਾਇਆ ਤੀਜ ਦਾ ਤਿਉਹਾਰ
ਸਹਾਇਕ ਜੇਲ ਸੁਪਰਡੈਂਟ ਗੁਰਭੇਜ ਸਿੰਘ ਨੇ ਦਸਿਆ ਕਿ ਜੇਲ ਸਟਾਫ਼ ਵਲੋਂ ਬਲਾਕ ਐਚ ਦੀ ਬੈਰਕ ਨੰਬਰ 6 ਦੀ ਪਿਛਲੀ ਗਲੀ ਵਿਚੋਂ 3 ਕੀਪੈਡ ਮੋਬਾਈਲ ਫ਼ੋਨ, 2 ਮੋਬਾਈਲ ਫ਼ੋਨ, 3 ਮੋਬਾਈਲ ਚਾਰਜਰ, 23 ਪੈਕਟ ਤੰਬਾਕੂ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ |
ਇਹ ਵੀ ਪੜ੍ਹੋ: ਨਵਾਂਸ਼ਹਿਰ 'ਚ ਅਣਪਛਾਤੀ ਬੱਸ ਨੇ ਸਕੂਟਰ ਚਾਲਕ ਨੂੰ ਮਾਰੀ ਟੱਕਰ, ਬਜ਼ੁਰਗ ਦੀ ਮੌਕੇ 'ਤੇ ਹੀ ਹੋਈ ਮੌਤ
ਇਸ ਮਾਮਲੇ ਵਿਚ ਪੁਲਿਸ ਨੇ ਮੋਗਾ ਵਾਸੀ ਸੰਦੀਪ ਸਿੰਘ ਅਤੇ ਸੋਨਾ ਸਿੰਘ ਵਾਸੀ ਫਾਜ਼ਿਲਕਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਪਰੋਕਤ ਦੋਵਾਂ ਮਾਮਲਿਆਂ ਦੀ ਸ਼ਿਕਾਇਤ ਜੇਲ ਪ੍ਰਸ਼ਾਸਨ ਵਲੋਂ ਫ਼ਰੀਦਕੋਟ ਸਿਟੀ ਪੁਲਿਸ ਸਟੇਸ਼ਨ ਨੂੰ ਦਿਤੀ ਗਈ ਸੀ। ਜਿਸ 'ਤੇ ਏ.ਐਸ.ਆਈ ਗੁਰਮੇਲ ਸਿੰਘ ਨੇ ਦਸਿਆ ਕਿ ਉਕਤ ਸ਼ਿਕਾਇਤ ਦੇ ਆਧਾਰ 'ਤੇ ਦੋ ਹਵਾਲਾਤੀਆਂ ਅਤੇ ਅਣਪਛਾਤੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ।