ਮੁਲਤਾਨੀ ਕਤਲ ਮਾਮਲੇ 'ਚ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ
Published : Sep 24, 2020, 4:39 am IST
Updated : Sep 24, 2020, 4:39 am IST
SHARE ARTICLE
image
image

ਮੁਲਤਾਨੀ ਕਤਲ ਮਾਮਲੇ 'ਚ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ

ਸੈਣੀ ਦੇ ਦਿੱਲੀ ਵਿਚ ਹੋਣ ਦੇ ਮਿਲੇ ਪੱਕੇ ਸਬੂਤ
 

ਚੰਡੀਗੜ੍ਹ, 23 ਸਤੰਬਰ (ਨੀਲ ਭਲਿੰਦਰ ਸਿੰਘ) : ਮੁਲਤਾਨੀ ਅਗ਼ਵਾ ਅਤੇ ਹਤਿਆ ਕੇਸ ਵਿਚ ਨਾਮਜ਼ਦ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੱਡੀ ਰਾਹਤ ਦਿਤੀ ਹੈ। ਅਦਾਲਤ ਨੇ ਸੈਣੀ ਨੂੰ ਉਸ ਦੇ 'ਸੇਵਾਕਾਲ' ਖਾਸਕਰ ਬਤੌਰ ਵਿਜੀਲੈਂਸ ਮੁਖੀ, ਆਈਜੀ ਇੰਟੈਲੀਜੈਂਸ ਅਤੇ ਡੀਜੀਪੀ ਰਹਿਣ ਦੌਰਾਨ ਦੇ ਸਾਰੇ ਮਾਮਲਿਆਂ ਵਿਚ ਬਲੈਂਕੇਟ ਬੇਲ ਦੇ ਦਿਤੀ ਹੈ। ਇਸ ਨਾਲ ਉਸ ਤੋਂ ਗ੍ਰਿਫ਼ਤਾਰੀ ਦਾ ਖ਼ਤਰਾ ਟਲ ਗਿਆ ਹੈ।
ਸੈਣੀ ਵਿਰੁਧ ਕਈ ਮਾਮਲੇ ਹਨ ਜਿਸ ਕਰ ਕੇ ਉਸ ਨੂੰ ਗ੍ਰਿਫ਼ਤਾਰੀ ਦਾ ਡਰ ਸੀ। ਪਰ ਅਹਿਮ ਗੱਲ ਇਹ ਰਹੀ ਕਿ ਹੁਣ ਸੈਣੀ ਦੇ ਦਿੱਲੀ ਵਿਚ ਲੁਕੇ ਹੋਣ ਦੇ ਪੱਕੇ ਸਬੂਤ ਵੀ ਸਾਹਮਣੇ ਆ ਗਏ ਹਨ। ਸੁਮੇਧ ਸਿੰਘ ਸੈਣੀ ਵਲੋਂ ਹਾਈ ਕੋਰਟ ਵਿਚ ਦਾਇਰ ਇਸ ਤਾਜ਼ਾ ਪਟੀਸ਼ਨ ਦੇ ਨਾਲ ਇਕ ਹਲਫ਼ਨਾਮਾ ਵੀ ਨੱਥੀ ਕੀਤਾ ਗਿਆ ਹੈ (ਨਕਲ ਰੋਜ਼ਾਨਾ ਸਪੋਕਸਮੈਨ ਕੋਲ ਮੌਜੂਦ ਜੋ ਕਿ ਇਥੇ ਛਾਪੀ ਵੀ ਜਾ ਰਹੀ ਹੈ)। ਇਹ ਹਲਫ਼ਨਾਮਾ 01 ਸਤੰਬਰ 2020 ਦਾ ਹੈ। ਨਵੀਂ ਦਿੱਲੀ ਵਿਖੇ ਖੁਦ ਸੁਮੇਧ ਸਿੰਘ ਸੈਣੀ ਨੇ ਇਸ ਉਤੇ ਅਪਣੇ ਦਸਤਖ਼ਤ ਕੀਤੇ ਹੋਏ ਹਨ। ਇਸ ਹਲਫਨਾਮੇ ਉਤੇ ਨਵੀਂ ਦਿੱਲੀ ਨਾਲ ਸਬੰਧਤ ਹੀ ਇੱਕ ਨੋਟਰੀ ਦੀ ਮੋਹਰ ਵੀ ਲੱਗੀ ਹੋਈ ਹੈ। ਜਿਸ ਤੋਂ ਪ੍ਰਤੱਖ ਹੈ ਕਿ ਸੁਮੇਧ ਸਿੰਘ ਸੈਣੀ ਘੱਟੋ-ਘੱਟ ਇਸ ਮਹੀਨੇ ਦੀ ਪਹਿਲੀ ਸਤੰਬਰ ਨੂੰ ਨਵੀਂ ਦਿੱਲੀ ਵਿਖੇ ਮੌਜੂਦ ਰਿਹਾ ਹੈ।
ਦਸਣਯੋਗ ਹੈ ਕਿ ਇਸ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਦੇ ਦੋ ਸਾਬਕਾ ਕਰਮਚਾਰੀਆਂ ਜਗੀਰ ਸਿੰਘ ਤੇ ਕੁਲਦੀਪ ਸਿੰਘ ਦੇ ਵਾਅਦਾ ਮੁਆਫ਼ ਗਵਾਹ ਬਣਨ ਜਾਣ ਤੋਂ ਬਾਅਦ 21 ਅਗੱਸਤ ਨੂੰ ਹਤਿਆ ਦੀ ਧਾਰਾ ਆਈਪੀਸੀ   302 ਜੋੜ ਦਿਤੀ ਗਈ ਸੀ। ਜਿਸ ਤੋਂ ਬਾਅਦ ਸੈਣੀ ਦੀ ਗ੍ਰਿਫ਼ਤਾਰੀ ਜ਼ਰੂਰੀ ਹੋ ਗਈ ਸੀ ਤੇ ਸੈਣੀ ਉਸੇ ਦਿਨ ਤੋਂ ਰੂਪੋਸ਼ ਚੱਲ ਰਿਹਾ ਹੈ। ਇਸ ਦੌਰਾਨ ਸੈਣੀ ਦੀ ਭਾਲ ਵਿਚ ਪੰਜਾਬ ਪੁਲਿਸ ਖ਼ਾਸਕਰ ਐਸਆਈਟੀ ਦੀ ਟੀਮ ਵਲੋਂ ਹਿਮਾਚਲ ਪ੍ਰਦੇਸ਼ ਹਰਿਆਣਾ ਸਣੇ ਨਵੀਂ ਦਿੱਲੀ ਵਿਖੇ ਨਾ ਸਿਰਫ ਛਾਪੇਮਾਰੀ ਦਿਤੀ ਗਈ ਬਲਕਿ ਸੈਣੀ ਦੀ ਪਤਨੀ ਅਤੇ ਪੁੱਤਰੀ ਤੋਂ ਵੀ ਪੁਛਗਿੱਛ ਕੀਤੀ ਜਾ ਚੁੱਕੀ ਹੈ। ਪੰਜਾਬ ਪੁਲਸ ਦੀਆਂ ਟੀਮਾਂ ਹਰ ਥਾਂ ਤੋਂ ਬਰੰਗ ਪਰਤਦੀਆਂ ਰਹੀਆਂ। ਜਦਕਿ ਦੂਜੇ ਪਾਸੇ ਇਹ ਪ੍ਰਤੱਖ ਪ੍ਰਮਾਣ ਹੈ ਕਿ ਸੈਣੀ ਘੱਟੋ ਘੱਟ ਪਹਿਲੀ ਸਤੰਬਰ ਨੂੰ ਨਵੀਂ ਦਿੱਲੀ ਵਿਖੇ ਮੌਜੂਦ ਸੀ। ਉਧਰ ਦੂਜੇ ਪਾਸੇ ਇਕ ਤੱਥ ਇਹ ਵੀ ਸਾਹਮਣੇ ਆਇਆ ਹੈ ਕਿ ਸੈਣੀ ਦੀ ਪਟੀਸ਼ਨ ਨਾਲ ਹਾਈ ਕੋਰਟ ਵਿਚ ਇਕ ਦਸਤਾਵੇਜ਼ ਅਜਿਹਾ ਵੀ ਹੈ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸੈਣੀ ਦੇ ਵਕੀਲ ਵਲੋਂ 17 ਸਤੰਬਰ ਨੂੰ ਹੀ ਪੰਜਾਬ ਦੇ ਐਡਵੋਕੇਟ ਜਨਰਲ ਦਫ਼ਤਰ ਨੂੰ ਇਸ ਤਾਜ਼ਾ ਪਟੀਸ਼ਨ ਬਾਰੇ ਜਾਣੂ ਕਰਵਾ ਦਿਤਾ ਸੀ (ਨਕਲ ਮੌਜੂਦ)। ਇਹ ਤੱਥ ਉਦੋਂ ਹੋਰ ਵੀ ਅਹਿਮ ਹੋ ਜਾਂਦਾ ਹੈ ਕਿ ਉਸ ਤੋਂ ਬਾਅਦ 21 ਸਤੰਬਰ ਪੰਜਾਬ ਪੁਲਿਸ ਵਲੋਂ ਸੈਣੀ ਨੂੰ ਅੱਜ ਬੁੱਧਵਾਰ ਨੂੰ ਸਵੇਰੇ ਗਿਆਰਾਂ ਵਜੇ ਮੁਹਾਲੀ ਦੇ ਮਟੌਰ ਪੁਲੀਸ ਥਾਣੇ ਵਿਚ ਪੇਸ਼ ਹੋਣ ਲਈ ਨੋਟਿਸ ਭੇਜਿਆ ਜਾਂਦਾ ਹੈ। ਇਹ ਵੀ ਅਜੀਬ ਇਤਫਾਕ ਰਿਹਾ ਹੈ ਕਿ ਸੈਣੀ ਦੀ ਬਲੈਂਕੇਟ ਬੇਲ 'ਚ ਵਾਧੇ ਵਾਲੀ ਇਹ ਪਟੀਸ਼ਨ ਵੀ ਅੱਜ ਐਨ ਉਸੇ ਸਮੇਂ ਦੌਰਾਨ ਹੀ ਸੁਣਵਾਈ ਲਈ ਆਈ ਜਦੋਂ ਮੁਹਾਲੀ ਪੁਲਿਸ ਮਟੌਰ ਥਾਣੇ ਵਿਚ ਸੈਣੀ ਦਾ ਇੰਤਜ਼ਾਰ ਕਰ ਰਹੀ ਸੀ। ਦੂਜੇ ਪਾਸੇ ਹਾਈ ਕੋਰਟ ਵਲੋਂ ਸੈਣੀ ਨੂੰ ਇਹ ਵੱਡੀ ਰਾਹਤ ਪimageimage੍ਰਦਾਨ ਕੀਤੀ ਗਈ।

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement