Punjab News: 37 ਸਾਲਾਂ ਬਾਅਦ ਦੂਜੀ ਵਾਰ ਪਾਰਾ 37.6 ਡਿਗਰੀ, ਨਿਕਲੇ ਪਸੀਨੇ
Published : Sep 24, 2024, 10:16 am IST
Updated : Sep 24, 2024, 10:16 am IST
SHARE ARTICLE
Mercury 37.6 degrees for the second time after 37 years, sweating
Mercury 37.6 degrees for the second time after 37 years, sweating

Punjab News:ਮੀਂਹ ਤੋਂ ਬਾਅਦ ਘਟ ਗਿਆ ਪ੍ਰਦੂਸ਼ਣ

 

Punjab News: ਮਾਨਸੂਨ ਸੀਜ਼ਨ ਦਾ ਮੀਂਹ ਰੁਕਣ ਤੋਂ ਬਾਅਦ ਹੁਣ ਸਤੰਬਰ ਦੇ ਆਖ਼ਰ ’ਚ ਗਰਮੀ ਤੇ ਹੁੰਮਸ ਨੇ ਪਸੀਨੇ ਕਢਾ ਦਿੱਤੇ। ਦੋ ਦਿਨਾਂ ਤੋਂ ਲਗਾਤਾਰ ਵੱਦ ਰਹੀ ਹੁੰਮਸ ਤੋਂ ਬਾਅਦ ਹੁਣ ਤਾਪਮਾਨ ਵੀ ਵੱਧ ਰਿਹਾ ਹੈ। ਲਗਾਤਾਰ ਵਧਦਾ ਤਾਪਮਾਨ ਸੋਮਵਾਰ ਨੂੰ ਪਿਛਲੇ 37 ਸਾਲਾਂ ਦੇ ਪੁਰਾਣੇ ਰਿਕਾਰਡ ਦੇ ਨੇੜੇ ਪਹੁੰਚ ਗਿਆ। 

27 ਸਤੰਬਰ 1987 ਤੋਂ ਬਾਅਦ ਸੋਮਵਾਰ ਨੂੰ ਚੰਡੀਗੜ੍ਹ ਚ ਸਤੰਬਰ ਦੇ ਮਹੀਨੇ ਦਾ ਦੂਜਾ ਸਭ ਤੋਂ ਗਰਮ ਦਿਨ ਰਿਕਾਰਡ ਕੀਤਾ ਗਿਆ। ਸਤੰਬਰ ਮਹੀਨੇ ਦਾ ਸਭ ਤੋਂ ਗਰਮ ਦਿਨ 38 ਡਿਗਰੀ ਤਾਪਮਾਨ ਦੇ ਨਲ 27 ਸਤੰਬਰ 1987 ਨੂੰ ਸੀ।

ਸਵੇਰੇ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 37.6 ਡਿਗਰੀ ਤੱਕ ਪਹੁੰਚ ਗਿ ਜਦਕਿ ਚੰਡੀਗੜ੍ਹ ਏਅਰਪੋਰਟ ਦਾ ਤਾਪਮਾਨ 37 ਡਿਗਰੀ ਦਰਜ ਕੀਤਾ ਗਿਆ।ਤਾਪਮਾਨ ਵਿੱਚ ਦੋ ਦਿਨਾਂ ਤੋਂ ਲਗਾਤਾਰ ਵਾਧੇ ਤੋਂ ਬਾਅਦ ਹਵਾ ਵਿੱਚ ਨਮੀ ਦੀ ਮਾਤਰਾ ਵੀ ਲਗਾਤਾਰ 90 ਫ਼ੀਸਦੀ ਦੇ ਆਸ ਪਾਸ ਹੋਣ ਨਾਲ ਲੋਕਾਂ ਨੂੰ ਮੀਂਹ ਤੋਂ ਜ਼ਿਆਦਾ ਹੁੰਮਸ ਹੁਣ ਤੰਗ ਕਰ ਰਹੀ ਹੈ। ਇਸ ਕਾਰਨ ਗਰਮੀ ਦੀ ਜ਼ਿਆਦਾ ਚੋਭ ਮਹਿਸੂਸ ਹੋ ਰਹੀ ਹੈ।

ਮੀਂਹ ਤੋਂ ਬਾਅਦ ਘਟ ਗਿਆ ਪ੍ਰਦੂਸ਼ਣ

ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 37.6 ਡਿਗਰੀ ਤੱਕ ਪਹੁੰਚਣ ਦੇ ਨਾਲ ਰਾਤ ਦਾ ਤਾਪਮਾਨ ਵੀ 26 ਤੋਂ 27 ਡਿਗਰੀ ਵਿਚਕਾਰ ਚਲ ਰਿਹਾ ਹੈ। ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 26.1 ਜਦਕਿ ਹਵਾਈ ਅੱਡੇ ਉੱਤੇ 27 ਡਿਗਰੀ ਰਿਹਾ। ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਡਾ. ਸੁਰਿੰਦਰ ਪਾਲ ਦਾ ਕਹਿਣਾ ਹੈ ਕਿ ਮੀਂਹ ਤੋਂ ਬਾਅਦ ਮੌਸਮ ਸਫ਼ ਹੋਣ ਕਾਰਨ ਧਰਤੀ ਉੱਤੇ ਧੂੜ ਜਾਂ ਭਾਰੀ ਕਣਾਂ ਆਉਣ ਉੱਤੇ ਪ੍ਰਦੂਸ਼ਣ ਘਟਿਆ ਹੈ।

ਇਸ ਕਲੀਅਰੈਂਸ ਨਾਲ ਧੁੱਪ ਸਿੱਧੀ ਅਤੇ ਤਿੱਖੀ ਧਰਤੀ ਉੱਤੇ ਆਉਣ ਕਾਰਨ ਨਮੀ ਦੀ ਮਾਤਰਾ ਜ਼ਿਆਦਾ ਹੋ ਗਈ ਅਤੇ ਵੱਧ ਤਾਪਮਾਨ ਤੋਂ ਇਲਾਵਾ ਹੁੰਮਸ ਤੰਗ ਕਰ ਰਹੀ ਹੈ। 
 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement