
ਪੀਆਰਟੀਸੀ ਦੇ ਐਮਡੀ ਸ੍ਰੀ ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਸ੍ਰੀ ਕੇਕੇ ਸ਼ਰਮਾ ਚੇਅਰਮੈਨ, ਪੀਆਰਟੀਸੀ ਦੀ ਯੋਗ ਅਗਵਾਈ...
ਪਟਿਆਲਾ (ਭਾਸ਼ਾ) : ਪੀਆਰਟੀਸੀ ਦੇ ਐਮਡੀ ਸ੍ਰੀ ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਸ੍ਰੀ ਕੇਕੇ ਸ਼ਰਮਾ ਚੇਅਰਮੈਨ, ਪੀਆਰਟੀਸੀ ਦੀ ਯੋਗ ਅਗਵਾਈ ਅਤੇ ਪਟਿਆਲਾ ਸ਼ਹਿਰ ਵਾਸੀਆਂ ਵੱਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਮੁਤਾਬਿਕ ਅੰਮ੍ਰਿਤਸਰ ਲਈ ਇਕ ਅਤਿ ਆਧੁਨਿਕ ਏਸੀ ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਪ੍ਰਵਾਨਗੀ ਨੂੰ ਮਿਤੀ 25 ਅਕਤੂਬਰ ਕੱਲ੍ਹ ਨੂੰ ਸਵੇਰੇ 11 ਵਜੇ ਚੇਅਰਮੈਨ, ਪੀਆਰਟੀਸੀ ਸ਼੍ਰੀ ਕੇਕੇ ਸ਼ਰਮਾ ਨੇ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਸ. ਨਾਰੰਗ ਨੇ ਦੱਸਿਆ ਕਿ 26 ਅਕਤੂਬਰ ਦਿਨ ਸ਼ੁੱਕਰਵਾਰ ਸ਼੍ਰੀ ਗੁਰੂ ਰਾਮਦਾਸ ਜੀ ਦੇ ਪਵਿੱਤਰ ਗੁਰਪੂਰਬ ਵਾਲੇ ਦਿਨ ਤੋਂ ਇਹ ਬੱਸ ਸੇਵਾ ਲਗਾਤਾਰ ਜ਼ਾਰੀ ਰਹੇਗੀ।
PRTC Bus
ਪੀਆਰਟੀਸੀ ਦੇ ਐਮਡੀ ਨੇ ਦੱਸਿਆ ਕਿ ਇਹ ਬੱਸ ਰੋਜ਼ਾਨਾ ਪਟਿਆਲਾ ਬੱਸ ਸਟੈਂਡ ਤੋਂ ਸਵੇਰੇ 5.30 ਵਜੇ ਅੰਮ੍ਰਿਤਸਰ ਵਿਖੇ ਸਵੇਰੇ 10.15 ਵਜੇ ਪਹੁੰਚਿਆ ਕਰੇਗੀ। ਸਵਾਰੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਇਹ ਬੱਸ ਉਥੇ ਹੀ ਰੁਕੇਗੀ ਅਤੇ ਸ਼ਾਮ ਨੂੰ 4.00 ਵਜੇ ਅੰਮ੍ਰਿਤਸਰ ਬੱਸ ਸਟੈਂਡ ਤੋਂ ਪਟਿਆਲਾ ਲਈ ਰਵਾਨਾ ਹੋਵੇਗੀ। ਉਹਨਾਂ ਨੇ ਇਹ ਵੀ ਦੱਸ਼ਿਆ ਕਿ ਇਹ ਬੱਸ ਭਾਰਤ ਸਰਕਾਰ ਵੱਲੋਂ ਨਿਰਧਾਰਤ ਕੀਤੇ ਗਏ ਏਆਈਐਸ 052 ਦੇ ਬੱਸ ਕੋਡ ਅਨੁਸਾਰ ਤਿਆਰ ਕੀਤੀ ਗਈ ਹੈ। ਜਿਸ ਵਿੱਚ ਅਰਾਮਦਾਇਕ 45 ਸੀਟਾਂ ਲੱਗੀਆਂ ਹੋਈਆਂ ਹਨ ਅਤੇ ਪ੍ਰਤੀ ਸਵਾਰੀ 355/- ਰੁਪਏ ਇਕ ਪਾਸੇ ਦਾ ਕਿਰਾਇਆ ਬਣਦਾ ਹੈ।
PRTC Bus
ਸਵਾਰੀ ਵੱਲੋਂ ਪੀਆਰਟੀਸੀ ਦੀ ਵੈਬਸਾਈਟ www.pepsuonline.com ‘ਤੇ ਆਉਣ ਅਤੇ ਜਾਣ ਦੀ ਇੱਕਠੀ ਟਿਕਟ ਬੁੱਕ ਕਰਨ ‘ਤੇ ਇਸ ਬੱਸ ਦੇ ਕਿਰਾਏ ਵਿਚ 10 ਫ਼ੀਸਦੀ ਛੋਟ ਵੀ ਦਿਤੀ ਜਾਵੇਗੀ। ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਸਵਾਰੀਆਂ ਵੱਲੋਂ ਭਰਵਾ ਹੁੰਗਾਰਾ ਮਿਲਣ ‘ਤੇ ਨੇੜਲੇ ਭਵਿੱਖ ਵਿਚ ਅਜਿਹੀ ਸਰਵਿਸ ਦੇ ਵਿਚ ਹੋਰ ਵਾਧਾ ਕਰ ਦਿਤਾ ਜਾਵੇਗਾ।