ਖਾਲਸਾ ਏਡ ਨਾਲ ਜੁੜੀ ਪੰਜਾਬੀ ਇੰਡਸਟਰੀ ਦੀ ਇੱਕ ਹੋਰ ਗਾਇਕ
Published : Oct 6, 2019, 11:50 am IST
Updated : Oct 6, 2019, 11:50 am IST
SHARE ARTICLE
Sunanda Sharma is join Khalsa Aid
Sunanda Sharma is join Khalsa Aid

ਸੁਨੰਦਾ ਸ਼ਰਮਾ ਨੇ ਕੀਤੀ ਖਾਲਸਾ ਏਡ ਟੀਮ ਦੀ ਸੁਪੋਰਟ

ਜਲੰਧਰ: ਦੁਨੀਆ ਦੇ ਹਰ ਕੋਨੇ ‘ਚ ਕੁਦਰਤੀ ਆਫਤਾਂ ਤੋਂ ਪ੍ਰਭਾਵਿਤ ਲੋਕਾਂ ਦੀ ਖਾਲਸਾ ਏਡ ਵਲੋਂ ਵੱਡੇ ਪੱਧਰ 'ਤੇ ਮੱਦਦ ਕੀਤੀ ਜਾਂਦੀ ਹੈ। ਉੱਥੇ ਹੀ ਜਿੱਥੇ ਕਈ ਪੰਜਾਬੀ ਸਿਤਾਰੇ ਖਾਲਸਾ ਏਡ ਨਾਲ ਜੁੜੇ, ਉਥੇ ਅੱਜ ਪੰਜਾਬੀ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ ਨੇ ਵੀ ਖਾਲਸਾ ਏਡ ਦੇ ਕੈਂਪ 'ਚ ਜਾ ਕੇ ਉਨ੍ਹਾਂ ਦੀ ਸੁਪੋਰਟ ਕੀਤੀ ਹੈ।

Khalsa AidKhalsa Aid

ਦਰਅਸਲ, ਸੁਨੰਦਾ ਸ਼ਰਮਾ ਨੇ ਆਪਣੇ ਫੇਸਬੁੱਕ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

Sunanda Sharma Sunanda Sharma

ਇਸ ਵੀਡੀਉ ਵਿਚ ਉਨੰਦਾ ਸ਼ਰਮਾ ਕਹਿ ਰਹੀ ਹੈ ਕਿ ਉਸ ਨੂੰ ਖਾਲਸਾ ਪੰਜਾਬ ਤੇ ਪੰਜਾਬੀ ਲੋਕ ਇਸੇ ਚੀਜ਼ਾਂ ਲਈ ਜਾਣੇ ਜਾਂਦੇ ਹਨ, ਜਦੋਂ ਕੋਈ ਮੁਸ਼ਕਲ ਆਉਂਦੀ ਹੈ ਤਾਂ ਇਹ ਸਾਰੇ ਇਕੱਠੇ ਹੋ ਕੇ ਲੋਕਾਂ ਦੀ ਮੱਦਦ ਕਰਦੇ ਹਨ। ਜ਼ਿਕਰਯੋਗ ਹੈ ਕਿ ਪੰਜਾਬ 'ਚ ਆਏ ਹੜ੍ਹਾਂ ਤੋਂ ਬਾਅਦ ਖਾਲਸਾ ਏਡ ਸੰਸਥਾ ਨੇ ਲੋੜਵੰਦਾਂ ਲਈ ਜਿੱਥੇ ਰਾਸ਼ਨ ਸਮੱਗਰੀ ਤੇ ਹੋਰ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ, ਉੱਥੇ ਹੁਣ ਉਹ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਵੀ ਖੁੱਲ੍ਹ ਕੇ ਮਦਦ ਕਰ ਰਹੇ ਹਨ।

Sunanda Sharma Sunanda Sharma 

ਖਾਲਸਾ ਏਡ ਵਲੋਂ ਰਾਸ਼ਨ ਸਮੱਗਰੀ ਦੇ ਨਾਲ-ਨਾਲ ਪੀੜਤ ਲੋਕਾਂ ਨੂੰ ਟਰੈਕਟਰ ਤੇ ਮੱਝਾਂ ਹੀ ਨਹੀਂ ਸਗੋਂ ਨਾਲ ਉਨ੍ਹਾਂ ਦੀ ਫੀਡ ਵੀ ਵੰਡੀ ਜਾ ਰਹੀ ਹੈ। ਇਸ ਦੌਰਾਨ ਲੋਕਾਂ ਦੇ ਚਿਹਰੇ ‘ਤੇ ਕਾਫ਼ੀ ਖ਼ੁਸੀ ਦੇਖਣ ਨੂੰ ਮਿਲ ਰਹੀ ਹੈ।

Khalsa AidKhalsa Aid

ਦੱਸ ਦੇਈਏ ਕਿ ਭਾਖੜਾ ਡੈਮ ‘ਚੋ ਪਾਣੀ ਛੱਡੇ ਜਾਣ ‘ਤੇ ਸਤਲੁਜ ਦਰਿਆ ਦੇ ਨੇੜਲੇ ਇਲਾਕਿਆਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।

ਜਿਸ ਨਾਲ ਕਈ ਲੋਕਾਂ ਦੇ ਘਰ ਹੜ੍ਹ ‘ਚ ਢਹਿ-ਢੇਰੀ ਹੋ ਗਏ ਸਨ। ਇੰਨਾਂ ਹੀ ਨਹੀਂ ਲੋਕਾਂ ਦੇ ਘਰਾਂ ਚ ਪਾਣੀ ਵੜਣ ਦੇ ਨਾਲ ਨਾਲ ਉਨ੍ਹਾਂ ਦੀ ਹਜ਼ਾਰਾਂ ਏਕੜ ਫ਼ਸਲ ਵੀ ਤਬਾਹ ਹੋ ਗਈ ਸੀ ਪਰ ਖਾਲਸਾ ਏਡ ਦੇ ਮੈਂਬਰ ਹਰ ਘੜੀ ਇਨ੍ਹਾਂ ਪੀੜਤਾਂ ਦੇ ਮੋਢੇ ਨਾਲ ਮੋਢਾ ਜੋੜਕੇ ਮੱਦਦ ਕਰ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement