ਹੜ੍ਹ ਪ੍ਰਭਾਵਿਤ ਪੀੜਤਾਂ ਨੂੰ ਖਾਲਸਾ ਏਡ ਦਾ ਇਕ ਹੋਰ ਵੱਡਾ ਤੋਹਫਾ
Published : Oct 23, 2019, 5:42 pm IST
Updated : Oct 23, 2019, 5:42 pm IST
SHARE ARTICLE
People of punjab stood in tough times says khalsa aid volunteers
People of punjab stood in tough times says khalsa aid volunteers

ਗੱਗੂ ਗਿੱਲ ਵੀ ਆਏ ਨਜ਼ਰ

ਜਲੰਧਰ: ਪੰਜਾਬ ਵਿਚ ਪਿਛਲੇ ਦਿਨਾਂ ਵਿਚ ਬਹੁਤ ਹੜ੍ਹ ਆਏ ਸਨ ਜਿਸ ਨਾਲ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਸੀ। ਉਸ ਸਮੇਂ ਸਭ ਤੋਂ ਅੱਗੇ ਆਈ ਸੀ ਖਾਲਸਾ ਏਡ। ਖਾਲਸਾ ਏਡ ਨੇ ਲੋਕਾਂ ਦੀ ਮਦਦ ਵਿਚ ਵਧ ਚੜ੍ਹ ਕੇ ਹਿੱਸਾ ਪਾਇਆ ਸੀ। ਹੁਣ ਵੀ ਖਾਲਸਾ ਏਡ ਵੱਲੋਂ ਪੀੜਤ ਪਰਵਾਰਾਂ ਨੂੰ ਮੁੜ ਉਹਨਾਂ ਦੇ ਪੈਰਾਂ ਤੇ ਖੜ੍ਹਾ ਕਰਨ ਲਈ ਲਗਾਤਾਰ ਮਦਦ ਕੀਤੀ ਜਾ ਰਹੀ ਹੈ।

Khalsa AidKhalsa Aid

ਪਿਛਲੇ ਦਿਨਾਂ ਵਿਚ ਸੰਸਥਾ ਵੱਲੋਂ ਉਹਨਾਂ ਕਿਸਾਨਾਂ ਨੂੰ ਮੱਝਾਂ ਦਿੱਤੀਆਂ ਜਾ ਰਹੀਆਂ ਸਨ ਜਿਹਨਾਂ ਦੇ ਪਸ਼ੂ ਹੜ੍ਹ ਵਿਚ ਰੁੜ ਗਏ ਸਨ ਪਰ ਹੁਣ ਖਾਲਸਾ ਏਡ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੀਆਂ ਸੁਸਾਇਟੀਆਂ ਨੂੰ ਟਰੈਕਟਰ ਅਤੇ ਵਾਹੀ ਲਈ ਸੰਦ ਮੁਹੱਈਆ ਕਰਵਾਏ ਜਾ ਰਹੇ ਹਨ। ਇਹਨਾਂ ਟਰੈਕਟਰਾਂ ਰਾਹੀਂ ਕਿਸਾਨਾਂ ਦੇ ਖੇਤ ਬਿਲਕੁਲ ਮੁਫਤ ਵਾਹੇ ਜਾਣਗੇ।

ਇੱਥੋਂ ਤਕ ਕਿ ਟਰੈਕਟਰਾਂ ’ਚ ਤੇਲ ਵੀ ਖਾਲਸਾ ਏਡ ਵੱਲੋਂ ਭਰਵਾਇਆ ਜਾਵੇਗਾ। ਖਾਲਸਾ ਏਡ ਦੀ ਮੁਹਿੰਮ ਦੌਰਾਨ ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਗੱਗੂ ਗਿੱਲ ਵੀ ਮੌਜੂਦ ਰਹੇ। ਉਹਨਾਂ ਕਿਹਾ ਕਿ ਖਾਲਸਾ ਏਡ ਦਾ ਉਪਰਾਲਾ ਬਹੁਤ ਵਧੀਆ ਹੈ ਜਿਸ ਨਾਲ ਹੜ੍ਹ ਨਾਲ ਝੰਬੇ ਕਿਸਾਨ ਇਕ ਵਾਰ ਫਿਰ ਅਪਣੇ ਪੈਰਾਂ ਤੇ ਖੜ੍ਹੇ ਹੋ ਸਕਣਗੇ।

ਇਸ ਦੇ ਨਾਲ ਹੀ ਗੱਗੂ ਗਿਲ ਨੇ ਪ੍ਰਵਾਸੀ ਪੰਜਾਬੀਆਂ ਦਾ ਵੀ ਧੰਨਵਾਦ ਕੀਤਾ, ਜਿਹੜੇ ਲਗਾਤਾਰ ਲੋਕਾਂ ਨੂੰ ਮਦਦ ਭੇਜ ਰਹੇ ਹਨ। ਗੱਗੂ ਗਿੱਲ ਨੇ ਕਿਹਾ ਕਿ ਜਿਹੜਾ ਡਿੱਗ ਕੇ ਖੜ੍ਹਾ ਹੋ ਜਾਵੇ ਉਹ ਹੀ ਅਸਲ ਪੰਜਾਬੀ ਹੈ ਕਿਉਂ ਕਿ ਪੰਜਾਬੀ ਹਰ ਮੁਸ਼ਕਿਲ ਨਾਲ ਲੜਨਾ ਜਾਣਦੇ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement