ਖੰਨਾ ਪੁਲਿਸ ਵੱਲੋਂ ਵੱਡੀ ਕਾਰਵਾਈ, 1 ਲੱਖ ਨਸ਼ੀਲੀਆਂ ਗੋਲੀਆਂ ਸਣੇ ਤਸਕਰ ਕਾਬੂ
Published : Oct 24, 2019, 2:04 pm IST
Updated : Oct 24, 2019, 2:05 pm IST
SHARE ARTICLE
Gursharandeep Singh, SSP Khanna
Gursharandeep Singh, SSP Khanna

ਗੁਰਸ਼ਰਨਦੀਪ ਸਿੰਘ ਸੀਨੀਅਰ ਪੁਲਿਸ ਕਪਤਾਨ, ਖੰਨਾ ਨੇ ਪ੍ਰੈਸ ਕਾਂਨਫ਼ਰੰਸ ਰਾਂਹੀ ਜਾਣਕਾਰੀ...

ਖੰਨਾ: ਗੁਰਸ਼ਰਨਦੀਪ ਸਿੰਘ ਸੀਨੀਅਰ ਪੁਲਿਸ ਕਪਤਾਨ, ਖੰਨਾ ਨੇ ਪ੍ਰੈਸ ਕਾਂਨਫ਼ਰੰਸ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੰਨਾ ਪੁਲਿਸ ਵੱਲੋਂ ਨਸ਼ਿਆਂ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਡੀ ਗਈ ਮੁਹਿੰਮ ਦੌਰਾਨ ਉਸ ਵੇਲੇ ਸਫ਼ਲਤਾ ਹਾਂਸਲ ਹੋਈ, ਇੰਸਪੈਕਟਰ ਗੁਰਮੇਲ ਸਿੰਘ ਇੰਚਾਰਜ ਸੀਆਈਏ ਖੰਨਾ ਅਤੇ ਥਾਣੇਦਾਰ ਸਿਮਰਜੀਤ ਸਿੰਘ ਮੁੱਖ ਅਫ਼ਸਰ ਥਾਣਾ ਦੋਰਾਹਾ,

ਸਹਾਇਕ ਥਾਣੇਦਾਰ ਤਰਵਿੰਦਰ ਕੁਮਾਰ ਅਤੇ ਸਹਾਇਕ ਥਾਣੇਦਾਰ ਜਗਜੀਵਨ ਰਾਮ ਸੀਆਈਏ ਸਟਾਫ਼ ਖੰਨਾ ਸਮੇਤ ਪੁਲਿਸ ਪਾਰਟੀ ਬਾ-ਚੈਕਿੰਗ ਸ਼ੱਕੀ ਵਿਅਕਤੀਆਂ ਦੇ ਸੰਬੰਧ ਵਿਚ ਦੋਰਾਹਾ ਵਿਖੇ ਮੌਜੂਦ ਸੀ ਤਾਂ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਪ੍ਰਵੀਨ ਕੁਮਾਰ ਵਾਸੀ ਮੁਜੱਫ਼ਰਨਗਰ ਯੂਪੀ ਆਪਣੇ ਸਾਥੀਆਂ ਪੁਸ਼ਪਿੰਦਰ ਮਹਾਂਦੇਵ ਪੁੱਤਰ ਸੁਭਾਸ਼ ਚੰਦਰ ਵਾਸੀ ਮਕਾਨ ਨੰਬਰ 73, ਗਣੇਸ਼ ਵਿਹਾਰ ਥਾਣਾ ਕਿਰਦਾਨ ਜ਼ਿਲ੍ਹਾ ਅੰਬਾਲਾ ਦੀ ਗੱਡੀ ਨੰਬਰ ਐਚਆਰ-01-ਏਐਚ-5428 ਮਾਰਕਾ ਟਾਟਾ ਇੰਡੀਗੋ ਰਾਹੀਂ ਸੋਨੂੰ ਅਤੇ ਜਤਿਨ ਵਾਸੀ ਲੁਧਿਆਣਾ ਜੋ ਆਪ ਗਲੂਕੇ ਯੂਪੀ ਤੋਂ ਭਾਰੀ ਮਾਤਰਾ ਵਿਚ ਸਸਤੇ ਭਾਅ ਵਿਚ ਮੈਡੀਕਲ ਨਸ਼ਾ ਲਿਆਕੇ ਸਪਲਾਈ ਕਰਦੇ ਹਨ, ਜੋ ਅੱਜ ਵੀ ਉਕਤ ਕਾਰ ਰਾਂਹੀ ਭਾਰੀ ਮਾਤਰਾ ਵਿਚ ਮੈਡੀਕਲ ਨਸ਼ਾ ਲੈ ਕੇ ਆ ਰਹੇ ਹਨ,

ਹੁਣੇ ਹੀ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ। ਜਿਸ ‘ਤੇ ਕਾਰਵਾਈ ਕਰਦਿਆਂ ਥਾਣੇਦਾਰ ਸਿਮਰਜੀਤ ਸਿੰਘ ਮੁੱਖ ਅਫ਼ਸਰ ਥਾਣਾ ਦੋਰਾਹਾ ਸਮੇਤ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰਕੇ ਖੰਨਾ ਸਾਈਡ ਵੱਲੋਂ ਆ ਰਹੀ ਉਕਤ ਨੰਬਰੀ ਕਾਰ ਨੂੰ ਰੋਕ ਕੇ ਚੈਕ ਕੀਤਾ, ਤਾਂ ਕਾਰ ਚਾਲਕ ਨੇ ਆਪਣਾ ਨਾਮ ਪੁਸ਼ਪਿੰਦਰ ਮਹਾਂਦੇਵ ਪੁੱਤਰ ਸੁਭਾਸ਼ ਚੰਦਰ ਵਾਸੀ ਮਕਾਨ ਨੰਬਰ 73, ਗਣੇਸ਼ ਵਿਹਾਰ ਥਾਣਾ ਕਿਰਦਾਨ ਜ਼ਿਲ੍ਹਾ ਅੰਬਾਲਾ ਦੱਸਿਆ, ਤਲਾਸ਼ੀ ਦੌਰਾਨ ਕਾਰ ਦੀ ਡਿੱਗੀ ਵਿਚ ਰੱਖੀਆਂ 99,000 ਟਰੋਮਾਡੋਲ ਹਾਈਡ੍ਰੋਕਲੋਰਾਇਡ ਨਸ਼ੀਲੀਆਂ ਗੋਲੀਆਂ, 12,000 ਕੈਰੀਸੋਪ੍ਰੋਡੋਲ ਨਸ਼ੀਲੀਆਂ ਗੋਲੀਆਂ (ਕੁੱਲ 1,11,000 ਨਸ਼ੀਲੀਆਂ ਗੋਲੀਆਂ) ਅਤੇ 500 ਓਨੇਰੈਕਸ ਨਸ਼ੀਲੀਆਂ ਸ਼ੀਸ਼ੀਆਂ ਬ੍ਰਾਮਦ ਹੋਈਆਂ।

ਇਸਦੇ ਬਾਕੀ ਸਾਥੀ ਪ੍ਰਵੀਨ, ਸੋਨੂੰ ਅਤੇ ਜਤਿਨ ਇਸਦੇ ਅੱਗੇ-ਅੱਗੇ ਵੱਖ ਕਾਰ ਵਿਚ ਜਾ ਰਹੇ ਸਨ, ਜ ਮੌਕਾ ਤੋਂ ਭੱਜ ਗਏ। ਜਿਨ੍ਹਾਂ ਦੇ ਖਿਲਾਫ਼ ਮੁਕੱਦਮਾ ਨੰਬਰ 143, ਮਿਤੀ 23.10.2019 ਅ/ਧ 22-25/61/85 ਐਨਡੀਪੀਐਸ ਐਕਟ ਥਾਣਾ ਦੋਰਾਹਾ ਦਰਜ ਰਜਿਸਟਰ ਕਰਕੇ ਦੋਸ਼ੀ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਡਰੱਗ ਸਪਲਾਇਰਾਂ ਨੂੰ ਫ਼ੜਨ ਨਾਲ ਜਲੰਧਰ, ਲੁਧਿਆਣਾ, ਖੰਨਾ, ਜਗਰਾਓਂ, ਮੋਗਾ, ਗੁਰਦਾਸਪੁਰ, ਕਲਾਨੌਰ, ਡੇਰਾ ਬਾਬਾ ਨਾਨਕ, ਬਲੌਂਗੀ ਅਤੇ ਖਰੜ ਦੀ ਸਪਲਾਈ ਲਾਈਨ ਬੰਦ ਹੋ ਗਈ ਹੈ। ਦੋਸ਼ੀ ਪਾਸੋਂ ਪੁਛਗਿਛ ਜਾਰੀ ਹੈ। ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਬਾਕੀ ਦੋਸ਼ੀਆਨ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਬਰਾਮਦਗੀ

  1. 99,000 ਟਰੋਮਾਡੋਲ ਹਾਇਡ੍ਰੋਕਲੋਰਾਇਡ ਨਸ਼ੀਲੀਆਂ ਗੋਲੀਆਂ
  2. 12,000 ਕੈਰੀਸੋਪ੍ਰੋਡੋਲ ਨਸ਼ੀਲੀਆਂ ਗੋਲੀਆਂ
  3. 500 ਓਨੇਰੈਕਸ ਨਸ਼ੀਲੀਆਂ ਸੀਸ਼ੀਆਂ   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement