
- ਨਵੰਬਰ 1984 ਦਿੱਲੀ ਵਿੱਚ ਨਸਲਕੁਸ਼ੀ ਦੇ ਸ਼ਿਕਾਰ ਸਿੱਖਾਂ ਦੀ ਯਾਦ ਵਿੱਚ ਮਾਰਚ ਕੱਢਿਆ ਜਾਵੇਗਾ
ਅੰਮ੍ਰਿਤਸਰ- ਪੰਜਾਬ ਦੀ ਖੁੱਸੀ ਪ੍ਰਭੂਸੱਤਾ ਨੂੰ ਮੁੜ ਹਾਸਿਲ ਕਰਨ ਹਿੱਤ ਚੱਲ ਰਹੇ ਸਿੱਖ ਸੰਘਰਸ਼ ਨੂੰ ਜਾਰੀ ਰੱਖਣ ਦੀ ਸੋਚ ਨਾਲ ਦਲ ਖ਼ਾਲਸਾ ਵੱਲੋਂ ਪੰਜਾਬ ਦਿਵਸ ਮੌਕੇ ਰੈਲੀ ਕੀਤੀ ਜਾਵੇਗੀ ਉਪਰੰਤ ਨਵੰਬਰ 1984 ਦਿੱਲੀ ਵਿੱਚ ਨਸਲਕੁਸ਼ੀ ਦੇ ਸ਼ਿਕਾਰ ਸਿੱਖਾਂ ਦੀ ਯਾਦ ਵਿੱਚ ਭੰਡਾਰੀ ਪੁੱਲ ਤੋਂ ਅਕਾਲ ਤਖਤ ਸਾਹਿਬ ਤੱਕ ਮਸ਼ਾਲਾਂ ਨਾਲ ਮਾਰਚ ਕੱਢਿਆ ਜਾਵੇਗਾ ।
Protest pic
ਦਲ ਖ਼ਾਲਸਾ ਦਫਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਦੱਸਿਆ ਕਿ ਦਿੱਲੀ ਤਖਤ ਵਲੋਂ ਸਟੇਟ ਨੀਤੀ ਤਹਿਤ ਪੰਜਾਬ ਦੇ ਲੁੱਟੇ ਜਾ ਰਹੇ ਪਾਣੀਆਂ , ਦਰਕਿਨਾਰ ਕੀਤੀ ਬੋਲੀ , ਨਸਲਕੁਸ਼ੀ ਦੀ ਸ਼ਿਕਾਰ ਨੌਜਵਾਨੀ ਅਤੇ ਉਜਾੜੀ ਜਾ ਰਹੀ ਕਿਸਾਨੀ ਨੂੰ ਬਚਾਉਣ ਲਈ ਸੰਘਰਸ਼ ਜਰੂਰੀ ਅਤੇ ਸਮੇਂ ਦੀ ਲੋੜ ਹੈ ।
logo
ਉਹਨਾਂ ਦੱਸਿਆ ਕਿ ਰੈਲੀ ਨੂੰ ਅਕਾਲੀ ਦਲ ( ਅੰਮ੍ਰਿਤਸਰ ) ਸਮੇਤ ਹਮ - ਖਿਆਲੀ ਜਥੇਬੰਦੀਆਂ ਦੇ ਆਗੂ ਅਤੇ ਨਾਮਵਰ ਸ਼ਖਸੀਅਤਾਂ ਸੰਬੋਧਨ ਕਰਨਗੀਆਂ । ਉਹਨਾਂ ਕਿਹਾ ਕਿ ਸਮਾਗਮ ਮੌਕੇ ਭਾਰਤ - ਨੇਪਾਲ ਦੀ ਤਰਜ਼ ( ਵੀਜ਼ਾ ਵੀ ) ਉਤੇ ਪੰਜਾਬ ਨਾਲ ਲੱਗਦੇ ਅੰਤਰਰਾਸ਼ਟਰੀ ਸਰਹੱਦ ਨੂੰ ਖੁੱਲ੍ਹੇ ਵਪਾਰ ਲਈ ਖੋਲਣ ਸਬੰਧੀ ਮੰਗ ਉਠਾਈ ਜਾਵੇਗੀ । ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰ ਦੇ ਨਾਮ ਹੇਠ ਪਾਸ ਕੀਤੇ ਕਾਨੂੰਨ ਨੂੰ ਖੇਤੀ ਉਜਾੜ ਕਾਨੂੰਨ ਗਰਦਾਨਦਿਆਂ ਦਲ ਖਾਲਸਾ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਸ ਨੂੰ ਕੋਝੀ ਸੋਚ ਤਹਿਤ ਰੱਦ ਕਰ ਦਿੱਤਾ ਹੈ ।
farmer protest
ਕਿਸਾਨ ਅੰਦੋਲਨ ਦਾ ਪੂਰਨ ਸਮਰਥਨ ਕਰਦਿਆਂ ਉਹਨਾਂ ਕਿਹਾ ਕਿ ਕਿਸਾਨ ਸੰਗਠਨਾਂ ਵੱਲੋਂ ਦਿੱਤੇ ਪ੍ਰੋਗਰਾਮ ਤਹਿਤ ਉਹ ਵੱਖ-ਵੱਖ ਥਾਵਾਂ ਉੱਤੇ ਚੱਲ ਰਹੇ ਧਰਨਿਆਂ ‘ਤੇ ਮੁਜ਼ਹਾਰਿਆਂ ਵਿੱਚ ਹਿੱਸਾ ਲੈ ਰਹੇ ਹਨ । ਉਹਨਾਂ ਕਿਹਾ ਕਿ 30 ਕਿਸਾਨ ਸੰਗਠਨਾਂ ਵੱਲੋਂ ਮੋਦੀ ਦੀ ਕੇਂਦਰ ਸਰਕਾਰ ਨੂੰ ਖੇਤੀ - ਮਾਰੂ ਕਾਨੂੰਨਾਂ ਨੂੰ ਰੱਦ ਕਰਨ ਲਈ 15 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਹੈ ਅਤੇ ਜੇਕਰ ਦਿੱਲੀ ਸਰਕਾਰ ਨੇ 5 ਨੰਵਬਰ ਤੱਕ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਨਾ ਮੰਨਿਆਂ ਤਾਂ ਪੰਜਾਬ ਅੰਦਰ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ । ਉਹਨਾਂ ਪੰਜਾਬ ਵਿਧਾਨ ਸਭਾ ਅੰਦਰ ਪਾਸ ਕੀਤੇ ਤਿੰਨ ਬਿੱਲਾਂ ਦੇ ਭਵਿੱਖ ਬਾਰੇ ਕਿਹਾ ਕਿ ਸਾਫ ਹੈ ਕਿ ਪਾਣੀਆਂ ਦੇ ਐਕਟ ਵਾਂਗ ਇਹ ਵੀ ਕਾਨੂੰਨੀ ਝਮੇਲਿਆਂ ਵਿੱਚ ਉਲਝ ਕੇ ਰਹਿ ਜਾਣਗੇ ।
Protest in Delhi about 1984 sikh massacre..
ਉਹਨਾਂ ਕਿਹਾ ਕਿ ਅੰਤਿਮ ਜਿੱਤ ਲਈ ਪੰਜਾਬ ਦੇ ਲੋਕਾਂ ਨੂੰ ਲੜਾਈ ਸੜਕਾਂ ' ਤੇ ਹੀ ਲੜਨੀ ਪਵੇਗੀ । ਉਹਨਾਂ ਕਿਹਾ ਕਿ ਪੰਜਾਬ ਦਾ ਹਰ ਵਰਗ ਕਿਸਾਨਾਂ ਦੇ ਮਕਸਦ ਦੇ ਨਾਲ ਖੜਾ ਹੈ । ਉਹਨਾਂ ਤੰਜ਼ ਕੱਸਦਿਆਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਇੱਕ - ਦੂਜੇ ਨੂੰ ਨੀਵਾਂ ਦਿਖਾਉਣ ਅਤੇ ਆਪਣੇ - ਆਪ ਨੂੰ ਦੂਜੇ ਨਾਲੋਂ ਵੱਧ ਕਿਸਾਨ - ਹਿਤੈਸ਼ੀ ਦਰਸਾਉਣ ਦੀ ਹੋੜ ਵਿੱਚ ਲਗੀਆਂ ਹਨ , ਜੋ ਮੰਦਭਾਗੀ ਗੱਲ ਹੈ । ਉਹਨਾਂ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਵਾਅਦਾ ਕਿ ਜੇਕਰ 2022 ਵਿੱਚ ਉਹਨਾਂ ਦੀ ਸਰਕਾਰ ਬਣੇਗੀ ਤਾਂ ਉਹ ਕੇਂਦਰ ਦੇ ਵਿਵਾਦਿਤ ਕਾਨੂੰਨਾਂ ਨੂੰ ਰੱਦ ਕਰਨਗੇ ਉੱਤੇ ਟਿਪਣੀ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਬਾਦਲ ਪਰਿਵਾਰ ਉੱਤੋਂ ਵਿਸ਼ਵਾਸ ਬੁਰੀ ਤਰਾਂ ਨਾਲ ਟੁੱਟ ਚੁੱਕਾ ਹੈ ਅਤੇ ਅਜਿਹੇ ਖੋਖਲੇ ਵਾਅਦਿਆਂ ਨਾਲ ਇਹ ਭਰੋਸਾ ਹੁਣ ਮੁੜ ਬੱਝਣ ਵਾਲਾ ਨਹੀਂ ਹੈ ।
Sajan kumer
ਉਹਨਾਂ ਚੇਤੇ ਕਰਵਾਦਿਆਂ ਦੱਸਿਆ ਕਿ ਬਾਦਲ ਪਾਰਟੀ ਨੇ 2004 ਵਿੱਚ ਪੰਜਾਬ ਵਿਧਾਨ ਸਭਾ ਵੱਲੋਂ ਦਰਿਆਈ ਪਾਣੀਆਂ ਸਬੰਧੀ ਸਾਰੇ ਸਮਝੌਤੇ ਰੱਦ ਕਰਨ ਵਾਲੇ ਐਕਟ ਦੀ ਧਾਰਾ 5 ਨੂੰ ਰੱਦ ਕਰਨ ਦਾ ਵਾਅਦਾ ਕੀਤਾ ਸੀ ਜਿਸਨੂੰ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਪਾਰਟੀ ਨੇ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਹੈ । ਇਸ ਮੌਕੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਨਵੰਬਰ 1984 ਦਿੱਲੀ ਕਤਲੇਆਮ ਦੀ ਗੱਲ ਕਰਦਿਆਂ ਕਿਹਾ ਕਿ 36 ਵਰ੍ਹੇ ਬੀਤ ਗਏ ਹਨ ਅਤੇ ਦੋਸ਼ੀ ਅੱਜ ਵੀ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਹਨ । ਉਹਨਾਂ ਪਿਛਲੇ ਦਿਨੀ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਕਰਤਾਰਪੁਰ ਲਾਂਘਾ ਖੋਲਣ ਅਤੇ ਨਵੰਬਰ 1984 ਕਤਲੇਆਮ ਦਾ ਇਨਸਾਫ ਕਰਨ ਦੇ ਦਾਅਵੇ ਨੂੰ ਨਿੱਠ ਕਰਦਿਆਂ ਪੁਛਿਆ ਕਿ ਕਿਸ ਇਨਸਾਫ਼ ਦੀ ਗੱਲ ਕਰਦੇ ਹਨ ਭਾਜਪਾ ਨੇਤਾ ਜਦਕਿ ਸੱਜਣ ਕੁਮਾਰ ਨੂੰ ਛੱਡ ਬਾਕੀ ਸਾਰੇ ਵੱਡੇ ਕਾਂਗਰਸੀ ਨੇਤਾ ਸਿੱਖਾਂ ਦਾ ਅਤੇ ਜਸਟਿਸ ਸਿਸਟਮ ਦਾ ਮੁੰਹ ਚਿੜਾ ਰਹੇ ਹਨ । ਪਾਰਟੀ ਸਕੱਤਰ ਰਣਬੀਰ ਸਿੰਘ ਨੇ ਭਾਰਤੀ ਜਸਟਿਸ ਸਿਸਟਮ