
ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ ਪਾਵਨ ਸਰੂਪਾਂ ਦਾ
ਲੌਂਗੋਵਾਲ, ਸੰਗਰੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ ਪਾਵਨ ਸਰੂਪਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਅ) ਅਤੇ ਹੋਰਨਾਂ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਰਿਹਾਇਸ਼ ਨੇੜੇ ਲੌਂਗੋਵਾਲ ਦੀ ਅਨਾਜ ਮੰਡੀ ਵਿਖੇਂ ਪਿਛਲੇ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਲਗਾਤਾਰ ਚੱਲ ਰਹੇ ਰੋਸ ਧਰਨੇ ਨੂੰ ਹੋਰ ਵਧੇਰੇ ਤਿੱਖਾ ਕਰਨ ਅਤੇ ਵਿਸ਼ਾਲ ਰੂਪ ਦੇਣ ਲਈ ਅੱਜ ਜਿੱਥੇ ਸਬੰਧਤ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਨੇ ਇਸ ਰੋਸ ਧਰਨੇ ਵਿਚ ਆਪਣੀ ਹਾਜ਼ਰੀ ਲਵਾਈ ਉਥੇ ਹੀ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਇਸ ਧਰਨੇ ਵਿਚ ਸ਼ਾਮਿਲ ਹੋਈਆਂ ।
Protest in longowal
ਇਸ ਮੌਕੇ ਪੰਥਕ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੁੱਚੀ ਸਿੱਖ ਕੌਮ ਅਤੇ ਹਰ ਗੁਰਸਿੱਖ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਤੋਂ ਸਤਿਕਾਰਤ ਉੱਚ ਦਰਜਾ ਰੱਖਦੇ ਹਨ ਅਤੇ ਕਾਨੂੰਨ ਅਨੁਸਾਰ ਵੀ ਉਹ ਸਾਡੇ ਜੀਵਤ ਗੁਰੂ ਹਨ । ਪਰ ਵੱਡੇ ਦੁੱਖ ਦੀ ਗੱਲ ਹੈ ਕਿ ਇਸ ਗੰਭੀਰ ਮਾਮਲੇ ਦੇ ਦੋਸ਼ੀਆਂ ਖਿਲਾਫ ਅੱਜ ਤੱਕ ਕਿਸੇ ਵੀ ਪ੍ਰਕਾਰ ਕਾਨੂੰਨੀ ਕਾਰਵਾਈ ਨਹੀ ਕੀਤੀ ਗਈ, ਇਸ ਤੋਂ ਵੀ ਵੱਡੀ ਦੁੱਖਦਾਇਕ ਇਹ ਹੈ ਕਿ ਪੰਥਕ ਸਿੱਖ ਜਥੇਬੰਦੀਆਂ ਵੱਲੋਂ ਪਿਛਲੇ ਇੱਕ ਮਹੀਨੇ ਤੋਂ ਵੀ ਵਧੇਰੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਰਿਹਾਇਸ਼ ਦੇ ਨੇੜੇ ਰੋਸ ਧਰਨਾ ਦਿੱਤਾ ਹੋਇਆ ਹੈ । ਲਗਾਤਰ ਚੱਲ ਰਹੇ ਇਸ ਰੋਸ ਵਿਖਾਵੇ ਤੇ ਬੈਠੀਆਂ ਸਿੱਖ ਸੰਗਤਾਂ ਨਾਲ ਕਿਸੇ ਵੀ ਕਿਸਮ ਦੀ ਗੱਲਬਾਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਧੜੇ ਨਾਲ ਸਬੰਧਤ ਆਗੂ ਇੱਥੇ ਆ ਕੇ ਸੰਗਤਾਂ ਨੂੰ ਇਸ ਮਾਮਲੇ ਲਈ ਗੰਭੀਰਤਾ ਤੱਕ ਨਹੀਂ ਪ੍ਰਗਟਾਈ ਗਈ ।
Bhi Govind singh longowal
ਪੰਥਕ ਜਥੇਬੰਦੀਆਂ ਨਾਲ ਸਬੰਧਤ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਅਕਾਲੀ ਦਲ (ਅੰਮ੍ਰਿਤਸਰ) ਦੀ ਯੂਥ ਵਿੰਗ ਦੇ ਸਰਪ੍ਰਸਤ ਇਮਾਨ ਸਿੰਘ ਮਾਨ ਅਤੇ ਸੀਨੀਅਰ ਐਡਵੋਕੇਟ ਰੰਜਨ ਲਖਨਪਾਲ ਤੋਂ ਇਲਾਵਾਂ ਹੋਰਨਾਂ ਆਗੂਆਂ ਨੇ ਅੱਗੇ ਕਿਹਾ ਕਿ ਪੰਥਕ ਧਿਰਾਂ ਵੱਲੋਂ ਲਏ ਗਏ ਫ਼ੈਸਲੇ ਤਹਿਤ ਜਿੱਥੇ ਇਹ ਰੋਸ ਧਰਨਾ ਜ਼ਾਰੀ ਰੱਖਿਆਂ ਜਾਵੇਗਾ ਉੱਥੇ ਹੀ ਇਸ ਅਤਿ ਦੁਖਦਾਇਕ ਘਟਨਾ ਨੂੰ ਲੈ ਕੇ ਸਮੁੱਚੇ ਪੰਜਾਬ ਦੇ ਜਿਲ੍ਹਿਆਂ, ਸ਼ਹਿਰਾਂ, ਪਿੰਡਾਂ ਅਤੇ ਸਮੁੱਚੇ ਕਸਬਿਆਂ ਵਿਚ ਦਸਤਖਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ । ਜਿਸ ਵਿਚ ਐਸ.ਜੀ.ਪੀ.ਸੀ. ਦੇ ਦੋਸ਼ੀ ਅਧਿਕਾਰੀਆਂ ਵਿਰੁੱਧ ਕਾਨੂੰਨ ਅਨੁਸਾਰ ਐਫ.ਆਈ.ਆਰ. ਦਰਜ ਕਰਵਾ ਕੇ ਕਾਨੂੰਨੀ ਅਮਲ ਕਰਨ ਲਈ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ।
Protest pic
ਇਸ ਪ੍ਰੀਕ੍ਰਿਆ ਨੂੰ ਅੰਤਮ ਰੂਪ ਦੇਣ ਲਈ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਪਾਰਟੀ ਦੇ ਸੀਨੀਅਰ ਕਾਨੂੰਨੀ ਸਲਾਹਕਾਰ ਸ੍ਰੀ ਰੰਜਨ ਲਖਨਪਾਲ ਐਡਵੋਕੇਟ, ਹਰਦੇਵ ਸਿੰਘ ਰਾਏ ਅਤੇ ਗੁਰਪ੍ਰੀਤ ਸਿੰਘ ਸੈਣੀ ਤਜਰਬੇਕਾਰ ਵਕੀਲ ਸਾਹਿਬਾਨ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ । ਇਸ ਪੰਥਕ ਅਤੇ ਕੌਮੀ ਮਿਸ਼ਨ ਨੂੰ ਹਰ ਕੀਮਤ ‘ਤੇ ਪੂਰਨ ਕੀਤਾ ਜਾਵੇਗਾ ਇਸ ਮਕਸਦ ਦੀ ਪ੍ਰਾਪਤੀ ਲਈ ਪਹਿਲ ਸੰਗਰੂਰ ਅਤੇ ਬਰਨਾਲਾ ਜ਼ਿਲੇ ਨਾਲ ਸਬੰਧਤ ਸਮੁੱਚੇ ਵਿਧਾਨ ਸਭਾ ਹਲਕਿਆਂ ਨੂੰ ਪਿੰਡ ਅਤੇ ਸ਼ਹਿਰ ਵਾਈਜ਼ ਜੁੰਮੇਵਾਰੀਆਂ ਦੇ ਕੇ ਮੁਹਿਮ ਨੂੰ ਸ਼ੁਰੂ ਕੀਤਾ ਗਿਆ ਹੈ । ਅਤੇ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਦੂਸਰੇ ਜਿਲ੍ਹਿਆਂ ਵਿਚ ਵੀ ਇਸ ਕੌਮੀ ਜੁੰਮੇਵਾਰੀ ਨੂੰ ਪੂਰੀ ਸ਼ਿੱਦਤ ਅਤੇ ਦ੍ਰਿੜਤਾ ਨਾਲ ਪੂਰਨ ਕਰਨ ਉਪਰੰਤ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਕੋਲ ਸਿੱਖ ਕੌਮ ਦੇ ਸਮੁੱਚੇ ਦਸਤਾਵੇਜ਼ ਪੇਸ਼ ਕਰਕੇ ਵੱਡੇ ਕੌਮੀ ਇੱਕਠ ਰਾਹੀਂ ਦੋਸ਼ੀਆਂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਵਾਈ ਜਾਵੇਗੀ ।Bhai Govind singh longowal
ਅੱਜ ਦੇ ਇਸ ਪੰਥਕ ਇੱਕਠ ਵਿੱਚ ਵੱਖ ਵੱਖ ਬੁਲਾਰਿਆਂ ਨੇ ਵਿਚਾਰ ਪ੍ਰਗਟਾਉਂਦੇ ਹੋਏ ਅੱਗੇ ਕਿਹਾ ਕਿ ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਹਰ ਸਮੇਂ ਹਾਜ਼ਰ - ਨਾਜਰ ਜੀਵਤ ਗੁਰੂ ਸਮਝ ਕੇ ਅਗਵਾਈ ਲੈਂਦੇ ਆ ਰਹੇ ਹਾਂ, ਉਨਾਂ ਦੇ 328 ਪਾਵਨ ਸਰੂਪਾਂ ਨੂੰ ਬਿਨਾਂ ਕਿਸੇ ਰਿਕਾਰਡ, ਲਿਖਤ ਤੇ ਇੰਨ੍ਹਾਂ ਨੇ ਜਾਂ ਤਾਂ ਭ੍ਰਿਸ਼ਟਾਚਾਰੀ ਸੋਚ ਅਧੀਨ ਅੱਗੇ ਵੇਚ ਦਿੱਤੇ ਹਨ ਜਾਂ ਸਿੱਖ ਵਿਰੋਧੀ ਤਾਕਤਾਂ ਕੋਲ ਅਪਮਾਨ ਕਰਨ ਲਈ ਪਹੁੰਚਾ ਦਿੱਤੇ ਗਏ ਹਨ । ਅੱਜ ਦੇ ਇਸ ਭਰਵੇਂ ਪੰਜਾਬੀਆਂ ਅਤੇ ਪੰਥਕ ਇੱਕਠ ਵਿਚ ਵਿਚਾਰਾਂ ਰਾਹੀਂ ਯੋਗਦਾਨ ਪਾਉਣ ਵਾਲਿਆਂ ਵਿਚ ਸ੍ਰੀ ਰੰਜਨ ਲਖਨਪਾਲ , ਸ . ਗੁਰਪ੍ਰੀਤ ਸਿੰਘ ਸੈਣੀ , ਇਮਾਨ ਸਿੰਘ ਮਾਨ , ਪ੍ਰੋ : ਮਹਿੰਦਰਪਾਲ ਸਿੰਘ , ਸ੍ਰੀ ਕੁਲਪਾਲ ਸਿੰਘ ਮਾਨ , ਮਾ . ਕਰਨੈਲ ਸਿੰਘ ਨਾਰੀਕੇ , . ਗੁਰਸੇਵਕ ਸਿੰਘ ਜਵਾਹਰਕੇ , ਸ. ਹਰਪਾਲ ਸਿੰਘ ਬਲੇਰ , ਸ . ਕੁਲਦੀਪ ਸਿੰਘ ਭਾਗੋਵਾਲੀਆ ( ਸਾਰੇ ਜਨ : ਸਕੱਤਰ ) , ਸ . ਗੁਰਦੀਪ ਸਿੰਘ ਬਠਿੰਡਾ ਯੂ.ਅਕਾਲੀ ਦਲ , ਸ . ਹਰਪਾਲ ਸਿੰਘ ਚੀਮਾ ਦਲ ਖਾਲਸਾ , ਭਾਈ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਹਰਿਆਣਾ ਗੁਰਦੁਆਰਾ ਸਿੱਖ ਕਮੇਟੀ , ਸ . ਹਰਭਜਨ ਸਿੰਘ ਕਸਮੀਰੀ , . ਬਹਾਦਰ ਸਿੰਘ ਭਸੌੜ , ਸ . ਗੁਰਨੈਬ ਸਿੰਘ ਨੈਬੀ , , ਅੰਮ੍ਰਿਤਪਾਲ ਸਿੰਘ ਸਿੱਧੂ , ਸ . ਹਰਬੀਰ ਸਿੰਘ ਸੰਧੂ ਸਕੱਤਰ , ਸ. ਪਰਮਿੰਦਰ ਸਿੰਘ ਬਾਲਿਆਂਵਾਲੀ , ਸ. ਅਵਤਾਰ ਸਿੰਘ ਖੱਖ , ਸ਼ . ਜੀ.ਐਸ.ਭੁੱਲਰ , ਸ. . ਇਕਬਾਲ ਸਿੰਘ ਬਰੀਵਾਲਾ , , ਬਲਕਾਰ ਸਿੰਘ ਭੁੱਲਰ , ਪਰਮਜੀਤ ਸਿੰਘ ਖੰਨਾ ਸ਼ੋਮਣੀ ਅਕਾਲੀ ਦਲ (ਅ) ਦੇ ਸਰਕਲ ਲੌਂਗੋਵਾਲ ਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਸਿੱਧੂ,ਸਰਕਲ ਦੇ ਪ੍ਰੈੱਸ ਸਕੱਤਰ ਅਮਰਜੀਤ ਸਿੰਘ ਗਿੱਲ,ਦਰਸ਼ਨ ਸਿੰਘ ਖਾਲਸਾ ਆਦਿ ਵੱਡੀ ਗਿਣਤੀ ਵਿਚ ਆਗੂਆਂ ਜਿਲ੍ਹਾ ਪ੍ਰਧਾਨਾਂ, ਸਰਕਲ ਪ੍ਰਧਾਨਾਂ ਅਤੇ ਯੂਥ ਵਿੰਗ ਦੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ ।