ਧਾਰਾ 370 ਖ਼ਤਮ ਕਰਨ ਅਤੇ ਖੇਤੀ ਸਬੰਧੀ ਤਿੰਨ ਕਾਨੂੰਨਾਂ ਦੇ ਫ਼ੈਸਲੇ ਤੋਂ ਪਿਛੇ ਨਹੀਂ ਹਟੇਗਾ ਦੇਸ਼ :
Published : Oct 24, 2020, 1:36 am IST
Updated : Oct 24, 2020, 1:36 am IST
SHARE ARTICLE
image
image

ਧਾਰਾ 370 ਖ਼ਤਮ ਕਰਨ ਅਤੇ ਖੇਤੀ ਸਬੰਧੀ ਤਿੰਨ ਕਾਨੂੰਨਾਂ ਦੇ ਫ਼ੈਸਲੇ ਤੋਂ ਪਿਛੇ ਨਹੀਂ ਹਟੇਗਾ ਦੇਸ਼ : ਨਰਿੰਦਰ ਮੋਦੀ

ਕਿਹਾ, ਵਿਰੋਧੀ ਬਦਲਣਾ ਚਾਹੁੰਦੇ ਹਨ ਧਾਰਾ 370 ਦਾ ਫ਼ੈਸਲਾ

ਪਟਨਾ, 23 ਅਕਤੂਬਰ : ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪਣੀ ਪਹਿਲੀ ਚੋਣ ਰੈਲੀ ਵਿਚ ਸ਼ਾਮਲ ਹੋਣ ਲਈ ਸਾਸਾਰਾਮ ਪਹੁੰਚੇ। ਇਸ ਦੌਰਾਨ ਉਹਨਾਂ ਨੇ ਕਈ ਮੁੱਦਿਆਂ ਨੂੰ ਲੈ ਕੇ ਵਿਰੋਧੀ ਧਿਰ 'ਤੇ ਹਮਲਾ ਕੀਤਾ। ਉਹਨਾਂ ਇਸ ਦੌਰਾਨ ਜੰਮੂ-ਕਸ਼ਮੀਰ ਨੂੰ ਖ਼ਾਸ ਦਰਜਾ ਦੇਣ ਵਾਲੀ ਧਾਰਾ 370 ਹਟਾਉਣ ਦੇ ਫ਼ੈਸਲੇ ਦਾ ਵੀ ਜ਼ਿਕਰ ਕੀਤਾ ਅਤੇ ਖੇਤੀ ਸਬੰਧੀ ਤਿੰਨ ਨਵੇਂ ਕਾਨੂੰਨਾਂ 'ਤੇ ਕਾਂਗਰਸ ਸਮੇਤ ਵਿਰੋਧੀ ਧਿਰਾਂ ਦੇ ਰੁਖ ਦੀ ਸਖ਼ਤ ਆਲੋਚਨਾ ਕੀਤੀ। ਮੋਦੀ ਨੇ ਦੋਸ਼ ਲਗਾਇਆ ਕਿ ਵਿਰੋਧੀ ਧਿਰ ਜਦੋਂ ਕਿਸਾਨਾਂ ਲਈ ਕੁੱਝ ਕਰਨ ਨਹੀਂ ਸਕੀ ਤਾਂ ਹੁਣ ਕਿਸਾਨਾਂ ਤੋਂ ਲਗਾਤਾਰ ਝੂਠ ਬੋਲਣ 'ਚ ਜੁੱਟ ਗਈ ਹੈ ਅਤੇ ਅੱਜ ਕੱਲ ਇਹ ਲੋਕ ਐਮ ਐਸ ਪੀ ਨੂੰ ਲੈ ਕੇ ਅਫ਼ਵਾਹਾਂ ਫੈਲਾ ਰਹੇ ਹਨ ਜਦੋਂ ਕਿ ਐਨ.ਡੀ.ਏ. ਸਰਕਾਰ ਨੇ ਹੀ ਐਮਐਸਪੀ ਵਧਾਉਣ ਦੀ ਕਾਰਵਾਈ ਕੀਤੀ ਹੈ। ਪੀਐਮ ਮੋਦੀ ਨੇ ਕਿਹਾ, 'ਸੱਭ ਨੂੰ ਧਾਰਾ 370 ਹਟਣ ਦਾ ਇੰਤਜ਼ਾਰ ਸੀ ਪਰ ਇਹ ਲੋਕ ਕਹਿ ਰਹੇ ਹਨ ਕਿ ਜੇਕਰ ਉਹ ਸੱਤਾ ਵਿਚ ਆਉਂਦੇ ਹਨ ਤਾਂ ਉਹ ਇਸ ਫ਼ੈਸਲੇ ਨੂੰ ਬਦਲ ਦੇਣਗੇ'।
ਮੋਦੀ ਨੇ ਕਿਹਾ, 'ਐਨਡੀਏ ਸਰਕਾਰ ਨੇ ਧਾਰਾ 370 ਨੂੰ ਹਟਾ ਦਿਤਾ। ਇਹ ਲੋਕ ਕਹਿੰਦੇ ਹਨ ਕਿ ਜੇਕਰ ਇਹ ਵਾਪਸ ਸੱਤਾ ਵਿਚ ਆਏ ਤਾਂ ਇਸ ਨੂੰ ਦੁਬਾਰਾ ਲੈ ਆਉਣਗੇ। ਅਜਿਹੇ ਬਿਆਨ ਦੇਣ ਤੋਂ ਬਾਅਦ ਇਹ ਲੋਕ ਬਿਹਾਰ ਵਿਚ ਵੋਟ ਮੰਗਣ ਦੀ ਹਿੰਮਤ ਕਿਵੇਂ ਕਰ ਸਕਦੇ ਹਨ? ਕੀ ਇਹ ਬਿਹਾਰ ਦਾ ਅਪਮਾਨ ਨਹੀਂ?'। ਉਨ੍ਹਾਂ ਕਿਹਾ ਕਿ ਦੇਸ਼ ਹੁਣ ਧਾਰਾ 370 ਦੇ ਫ਼ੈਸਲੇ ਤੋਂ ਪਿਛੇ ਨਹੀਂ ਹਟੇਗਾ। ਜ਼ਿਕਰਯੋਗ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਚੋਣ ਪ੍ਰਚਾਰ ਜਾਰੀ ਹੈ।

ਇਸ ਦੌਰਾਨ ਕਈ ਵੱਡੇ ਨੇਤਾ ਚੋਣ ਮੁਹਿੰਮ ਵਿਚ ਜੁਟੇ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਲਈ ਚੋਣ ਪ੍ਰਚਾਰ ਕਰਨ ਲਈ ਅੱਜ ਬਿਹਾਰ ਪਹੁੰਚੇ।

SHARE ARTICLE

ਏਜੰਸੀ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement