ਪ੍ਰੇਮੀ ਨੇ ਪ੍ਰੇਮਿਕਾ ਤੇ ਉਸ ਦੇ ਮਾਪਿਆਂ ਨੂੰ ਕਤਲ ਕਰ ਕੀਤੀ ਖ਼ੁਦਕੁਸ਼ੀ
Published : Nov 24, 2020, 1:13 am IST
Updated : Nov 24, 2020, 1:13 am IST
SHARE ARTICLE
image
image

ਪ੍ਰੇਮੀ ਨੇ ਪ੍ਰੇਮਿਕਾ ਤੇ ਉਸ ਦੇ ਮਾਪਿਆਂ ਨੂੰ ਕਤਲ ਕਰ ਕੀਤੀ ਖ਼ੁਦਕੁਸ਼ੀ


ਬਠਿੰਡਾ ਦੇ ਕਮਲਾ ਨਹਿਰੂ ਕਾਲੋਨੀ 'ਚ ਵਾਪਰੀ ਘਟਨਾ


ਬਠਿੰਡਾ, 23 ਨਵੰਬਰ (ਸੁਖਜਿੰਦਰ ਮਾਨ) : ਬੀਤੀ ਦੇਰ ਰਾਤ ਸਥਾਨਕ ਸ਼ਹਿਰ ਦੀ ਕਮਲਾ ਨਹਿਰੂ ਕਾਲੋਨੀ ਦੇ ਇਕ ਘਰ ਵਿਚ ਰਹਿੰਦੀ ਪ੍ਰੇਮਿਕਾ ਤੇ ਉਸ ਦੇ ਮਾਪਿਆਂ ਦਾ ਗੋਲੀਆਂ ਮਾਰ ਕੇ ਕਤਲ ਕਰਨ ਪਿਛੋਂ ਪ੍ਰੇਮੀ ਵਲੋਂ ਖ਼ੁਦਕਸ਼ੀ ਕਰਨ ਦਾ ਸਨਸਨੀ ਖ਼ੇਜ਼ ਮਾਮਲਾ ਸਾਹਮਣੇ ਆਇਆ ਹੈ।
ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਯੁਵਕਰਨ ਸਿੰਘ (23) ਪੁੱਤਰ ਸੁਰਿੰਦਰ ਸਿੰਘ ਵਾਸੀ ਮਾਨਸਾ ਖੁਰਦ ਨਾਂ ਦੇ ਨੌਜਵਾਨ ਨੇ ਕਈ ਵੀਡੀਉ ਜਾਰੀ ਕਰ ਕੇ ਇਸ ਸਮੂਹਕ ਕਤਲ ਕਾਂਡ ਨੂੰ ਅੰਜਾਮ ਦੇਣ ਦੇ ਪਿੱਛੇ ਦੇ ਕਾਰਨਾਂ ਦਾ ਖ਼ੁਲਾਸਾ ਕੀਤਾ ਹੈ, ਜਿਸ ਵਿਚ ਉਸ ਨੇ ਮ੍ਰਿਤਕ ਲੜਕੀ ਉਪਰ ਬਲੈਕਮੇਲਿੰਗ ਕਰਨ ਦੇ ਦੋਸ਼ ਲਗਾਏ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਉਕਤ ਨੌਜਵਾਨ ਦੀ ਲਾਸ਼ ਤੇ ਉਸ ਵਲੋਂ ਇਸ ਕਾਂਡ 'ਚ ਵਰਤਿਆਂ ਪਿਸਤੌਲ ਬਰਾਮਦ ਕਰ ਕੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਸ਼ੁਰੂ ਕਰ ਦਿਤੀ ਹੈ। ਮ੍ਰਿਤਕ ਲੜਕੀ  ਸਿਮਰਪ੍ਰੀਤ ਕੌਰ (22) ਬੀਐਸਸੀ ਮੈਡੀਕਲ ਦੇ ਆਖ਼ਰੀ ਸਾਲ ਦੀ ਵਿਦਿਆਰਥਣ ਸੀ। ਜਦੋਂਕਿ ਉਸ ਦਾ ਪਿਤਾ ਚਰਨਜੀਤ ਸਿੰਘ (53) ਨਜ਼ਦੀਕੀ ਪਿੰਡ ਬੀਬੀਵਾਲਾ ਵਿਖੇ ਸਹਿਕਾਰੀ ਸਭਾ ਵਿਚ ਬਤੌਰ ਸਕੱਤਰ ਨੌਕਰੀ ਕਰਦਾ ਸੀ। ਉਸ ਦੀ ਪਤਨੀ ਜਸਵਿੰਦਰ ਕੌਰ (50) ਘਰੇਲੂ ਔਰਤ ਸੀ। ਇਸ ਪ੍ਰਵਾਰ ਦਾ ਇਕਲੌਤਾ ਲੜਕਾ ਮੌਜੂਦਾ ਸਮੇਂ ਇੰਗਲੈਂਡ ਵਿਚ ਰਹਿ ਰਿਹਾ ਸੀ।
ਮੁਹੱਲੇ ਦੇ ਲੋਕਾਂ ਮੁਤਾਬਕ ਘਰ ਵਿਚ ਜ਼ਿਆਦਾਤਰ ਫ਼ੈਸਲੇ ਜਸਵਿੰਦਰ ਤੇ ਉਸ ਦੀ ਧੀ ਵਲੋਂ ਹੀ ਲਏ ਜਾਂਦੇ ਸਨ। ਘਟਨਾ ਦਾ ਅੱਜ ਸਵੇਰੇ ਉਸ ਸਮੇਂ ਪਤਾ
ਲੱਗਿਆ ਜਦ ਦੋਧੀ ਦੁੱਧ ਦੇਣ ਆਇਆ। ਲਗਾਤਾਰ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਵੀ ਜਦ ਕੋਈ ਬਾਹਰ ਨਾ ਆਇਆ ਤਾਂ ਉਹ ਘਰ ਦੇ ਖੁਲ੍ਹੇ ਪਏ ਗੇਟ ਰਾਹੀਂ ਅੰਦਰ ਚਲਾ ਗਿਆ, ਜਿਥੇ ਤਿੰਨਾਂ ਦੀਆਂ ਡਰਾਇੰਗ ਰੂਮ ਦੇ ਸੋਫ਼ੇ ਵਿਚ ਖੂਨ ਨਾਲ ਲਥਪਥ ਲਾਸ਼ਾਂ ਪਈਆਂ ਹੋਈਆਂ ਸਨ। ਸੂਚਨਾ ਗੁਆਂਢੀਆਂ ਨੂੰ ਮਿਲਣ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿਤੀ ਗਈ। ਜਿਸਦੇ ਚਲਦੇ ਐਸ.ਪੀ ਸਿਟੀ ਜਸਪਾਲ, ਥਾਣਾ ਕੈਂਟ ਦੇ ਮੁਖੀ ਗੁਰਮੀਤ ਸਿੰਘ ਤੋਂ ਇਲਾਵਾ ਦੂਜੇ ਵਿੰਗਾਂ ਦੇ ਅਧਿਕਾਰੀ ਵੀ ਮੌਕੇ 'ਤੇ ਪੁੱਜੇ।
ਐਸ.ਪੀ ਜਸਪਾਲ ਮੁਤਾਬਕ ''ਤਿੰਨਾਂ ਦੇ ਸਿਰ ਵਿਚ ਗੋਲੀ ਵੱਜੀ ਹੋਈ ਹੈ ਤੇ ਘਰ ਵਿਚੋਂ ਕੋਈ ਹਥਿਆਰ ਵੀ ਬਰਾਮਦ ਨਹੀਂ ਹੋਇਆ।'' ਇਹ ਵੀ ਪਤਾ ਲੱਗਿਆ ਹੈ ਕਿ ਮ੍ਰਿਤਕ ਪ੍ਰਵਾਰ ਵਲੋਂ ਇਕ ਕੁੱਤਾ ਰਖਿਆ ਹੋਇਆ ਸੀ ਜੋ ਕਾਫ਼ੀ ਖ਼ਤਰਨਾਕ ਸੀ ਪ੍ਰੰਤੂ ਅੱਜ ਸਵੇਰ ਤੱਕ ਉਹ ਨੀਮ ਬੇਹੋਸ਼ੀ ਵਾਲੀ ਹਾਲਾਤ ਵਿਚ ਸੀ। ਜਿਸ ਦੇ ਚਲਦੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕੁੱਤੇ ਨੂੰ ਕੁੱਝ ਪਾ ਕੇ ਬੇਹੋਸ਼ ਕੀਤਾ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਹਾਰਾ ਵਰਕਰਾਂ ਦੀ ਮਦਦ ਨਾਲ ਹਸਪਤਾਲ ਦੇ ਮੁਰਦਾਘਰ ਵਿਖੇ ਪਹੁੰਚਾਇਆ।
ਉਧਰ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਅੰਨ੍ਹੇ ਕਤਲਾਂ ਨੂੰ ਹੱਲ ਕਰਨ ਦਾ ਦਾਅਵਾ ਕਰਦਿਆਂ ਦਸਿਆ ਕਿ ਇਹ ਕਤਲ ਯੁਵਕਰਨ ਸਿੰਘ ਨੇ ਹੀ ਕੀਤੇ ਸਨ ਤੇ ਹਥਿਆਰ ਬਰਾਮਦ ਹੋ ਚੁੱਕਾ ਹੈ।
ਖ਼ੁਦਕੁਸ਼ੀ ਤੋਂ ਪਹਿਲਾਂ ਕੀਤਾ ਖ਼ੁਲਾਸਾ ਮਜਬੂਰੀ ਵਸ ਚੁੱਕਿਆ ਕਦਮ
ਬਠਿੰਡਾ : ਉਧਰ ਕਮਲਾ ਨਹਿਰੂ ਕਾਲੋਨੀ ਦੇ ਮਕਾਨ ਨੰਬਰ 387 ਵਿਚ ਰਹਿਣ ਵਾਲੀ ਸਿਮਰਪ੍ਰੀਤ ਦੇ ਪ੍ਰਵਾਰ ਨੂੰ ਖ਼ਤਮ ਕਰਨ ਵਾਲੇ ਨੌਜਵਾਨ ਯੁਵਕਰਨ ਸਿੰਘ ਨੇ ਖ਼ੁਦਕਸੀ ਕਰਨ ਤੋਂ ਪਹਿਲਾਂ ਜਾਰੀ ਵੀਡੀਉ ਵਿਚ ਇਸ ਨੂੰ ਮਜਬੂਰੀ ਵਿਚ ਚੁਕਿਆ ਕਦਮ ਕਰਾਰ ਦਿਤਾ। ਨੌਜਵਾਨ ਮੁਤਾਬਕ ਉਸ ਦੀ ਸਿਮਰਨ ਨਾਲ ਕਈ ਸਾਲਾਂ ਤੋਂ ਦੋਸਤੀ ਸੀ ਤੇ ਉਨ੍ਹਾਂ ਵਿਚਕਾਰ ਸਬੰਧ ਵੀ ਬਣੇ ਸਨ। ਨੌਜਵਾਨ ਮੁਤਾਬਕ ਦੋਵਾਂ ਦੀਆਂ ਅਸ਼ਲੀਲ ਫ਼ੋਟੋਆਂ ਲੜਕੀ ਕੋਲ ਸਨ ਪ੍ਰੰਤੂ ਉਸ ਦੇ ਕੈਨੇਡਾ ਦੇ ਇਕ ਨੌਜਵਾਨ ਤੋਂ ਇਲਾਵਾ ਕੁੱਝ ਹੋਰ ਮੁੰਡਿਆਂ ਨਾਲ ਵੀ ਕਥਿਤ ਸਬੰਧ ਸਨ, ਜਿਸ ਦੇ ਚਲਦੇ ਉਹ ਉਸ ਦੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਪ੍ਰੰਤੂ ਲੜਕੀ ਉਸ ਨੂੰ ਵਿਆਹ ਕਰਵਾਉਣ ਲਈ ਬਲੈਕਮੇਲ ਕਰ ਰਹੀ ਸੀ ਤੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਬਲਾਤਕਾਰ ਦਾ ਪਰਚਾ ਦਰਜ ਕਰਵਾਉਣ ਦੀਆਂ ਧਮਕੀਆਂ ਦਿੰਦੀ ਸੀ। ਮ੍ਰਿਤਕ ਲੜਕੇ ਮੁਤਾਬਕ ਉਨ੍ਹਾਂ ਦੋਵਾਂ ਦੇ ਸਬੰਧਾਂ ਬਾਰੇ ਲੜਕੀ ਦੀ ਮਾਤਾ ਤੇ ਪਿਤਾ ਨੂੰ ਵੀ ਪਤਾ ਸੀ ਤੇ ਉਹ ਵੀ ਉਸ ਦਾ ਸਾਥ ਦਿੰਦੇ ਸਨ। ਯੁਵਕਰਨ ਨੇ ਦਸਿਆ ਕਿ ਇਸ ਘਟਨਾ ਵਿਚ ਵਰਤਿਆਂ ਪਿਸਤੌਲ ਉਸ ਦੇ ਭਰਾ ਦਾ ਸੀ ਜਿਹੜਾ ਦਿੱਲੀ ਗਿਆ ਹੋਇਆ ਸੀ। ਉਸ ਮੁਤਾਬਕ ਇਸ ਘਟਨਾ ਵਿਚ ਉਸ ਤੋਂ ਇਲਾਵਾ ਉਸ ਦੇ ਪਰਵਾਰ ਦੇ ਕਿਸੇ ਮੈਂਬਰ ਦੀ ਕੋਈ ਸ਼ਮੂਲੀਅਤ ਨਹੀਂ।
ਇਸ ਖ਼ਬਰ ਨਾਲ ਸਬੰਧਤ ਫੋਟੋ 23 ਬੀਟੀਆਈ 01 ਨੰਬਰ ਵਿਚ ਭੇਜੀ ਜਾ ਰਹੀ ਹੈ।
ਫ਼ੋਟੋ: ਇਕਬਾਲ ਸਿੰਘ।

imageimageਕਤਲ ਕੀਤੇ ਗਏ ਪਰਵਾਰਕ ਮੈਂਬਰਾਂ ਦੀ ਫ਼ਾਈਲ ਤਸਵੀਰ।      (ਇਕਬਾਲ ਸਿੰਘ)

SHARE ARTICLE

ਏਜੰਸੀ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement