ਸਪੋਕਸਮੈਨ ਦੀ ਸੱਥ 'ਚ ਛਲਕਿਆ ਪਿੰਡ ਟਹਿਣਾ ਵਾਸੀਆਂ ਦਾ ਦਰਦ, ਨਸ਼ੇ ਦੇ ਕੋਹੜ ਨੇ ਖਾਲੀ ਕੀਤਾ ਪੂਰਾ ਪਿੰਡ
Published : Nov 24, 2021, 10:16 pm IST
Updated : Nov 24, 2021, 10:16 pm IST
SHARE ARTICLE
 Spokesman di Sath at village Tehna
Spokesman di Sath at village Tehna

ਝੂਠੇ ਵਾਅਦੇ ਅਤੇ ਮੁਫ਼ਤਖੋਰੀ ਦੇ ਸੁਪਨੇ ਵਿਖਾਉਣ ਵਾਲੇ ਲੀਡਰਾਂ ਖ਼ਿਲਾਫ਼ ਫੁੱਟਿਆ ਪਿੰਡ ਵਾਸੀਆਂ ਦਾ ਗੁੱਸਾ

ਫਰੀਦਕੋਟ: ਅਗਲੇ ਸਾਲ ਦੀ ਸ਼ੁਰੂਆਤ ਵਿਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰੋਜ਼ਾਨਾ ਸਪੋਕਸਮੈਨ ਵਲੋਂ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿਚ ‘ਸਪੋਕਸਮੈਨ ਦੀ ਸੱਥ’ ਸ਼ੁਰੂ ਕੀਤੀ ਗਈ ਹੈ। ਇਸ ਉਪਰਾਲੇ ਤਹਿਤ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਆਉਣ ਵਾਲੀ ਸਰਕਾਰ ਨੂੰ ਲੈ ਕੇ ਉਹਨਾਂ ਦੀਆਂ ਉਮੀਦਾਂ ਸਬੰਧੀ ਉਹਨਾਂ ਦੀ ਰਾਇ ਜਾਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ‘ਸਪੋਕਸਮੈਨ ਦੀ ਸੱਥ’ ਦੀ ਲੜੀ ਵਿਚ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਫਰੀਦਕੋਟ ਦੇ ਪਿੰਡ ਟਹਿਣਾ ਦੇ ਲੋਕਾਂ ਨਾਲ ਗੱਲਬਾਤ ਕੀਤੀ।

 Spokesman di Sath at village Tehna Spokesman di Sath at village Tehna

ਸਪੋਕਸਮੈਨ ਦੀ ਟੀਮ ਨੇ ਜਦੋਂ ਪਿੰਡ ਵਿਚ ਜਾ ਕੇ ਦੇਖਿਆ ਤਾਂ ਪਿੰਡ ਦੀਆਂ ਗਲੀਆਂ-ਨਾਲੀਆਂ ਸਾਫ-ਸੁਥਰੀਆਂ ਸਨ। ਸੜਕਾਂ ਉੱਤੇ ਇੰਟਰਲਾਕ ਟਾਈਲਾਂ ਲਗਾਈਆਂ ਗਈਆਂ ਹਨ ਅਤੇ ਸੀਵਰੇਜ ਦੇ ਪਾਣੀ ਦੇ ਨਿਕਾਸ ਲਈ ਪੂਰਾ ਪ੍ਰਬੰਧ ਕੀਤਾ ਗਿਆ ਹੈ। ਪਿੰਡ ਦੋ ਲੋਕ ਵੀ ਪਿੰਡ ਦੇ ਵਿਕਾਸ ਤੋਂ ਖੁਸ਼ ਨਜ਼ਰ ਆ ਰਹੇ ਸਨ ਅਤੇ ਲੋਕ ਪਿੰਡ ਦੇ ਸਰਪੰਚ ਤੋਂ ਵੀ ਸੰਤੁਸ਼ਟ ਹਨ। ਪਿੰਡ ਦੀਆਂ ਬੀਬੀਆਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਬੀਬੀਆਂ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਨਸ਼ੇ ਦੇ ਕੋਹੜ ਨੇ ਪੂਰਾ ਪਿੰਡ ਖਾਲੀ ਕਰ ਦਿੱਤਾ ਹੈ, ਇਸ ਲਈ ਉਹਨਾਂ ਨੇ ਕਰਜ਼ਾ ਚੁੱਕ ਕੇ ਅਪਣੇ ਬੱਚਿਆਂ ਨੂੰ ਵਿਦੇਸ਼ ਭੇਜਿਆ ਹੈ।

 Spokesman di Sath at village Tehna Spokesman di Sath at village Tehna

ਸੱਥ ਵਿਚ ਪਹੁੰਚੀਆਂ ਬੀਬੀਆਂ ਨੇ ਕਿਹਾ ਕਿ ਉਹ ਅਪਣੇ ਪਿੰਡ ਤੋਂ ਤਾਂ ਖੁਸ਼ ਹਨ ਪਰ ਪੰਜਾਬ ਦੀ ਹਾਲਤ ਤੋਂ ਖੁਸ਼ ਨਹੀਂ ਕਿਉਂਕਿ ਨੌਜਵਾਨ ਬੇਰੁਜ਼ਗਾਰ ਹਨ, ਬੇਅਦਬੀ ਮਾਮਲੇ ਦਾ ਹੱਲ ਵੀ ਨਹੀਂ ਹੋਇਆ। ਉਹਨਾਂ ਕਿਹਾ ਕਿ ਨਸ਼ੇ ਕਾਰਨ ਨੌਜਵਾਨਾਂ ਦਾ ਬੁਰਾ ਹਾਲ ਹੈ, ਇਸ ਦੇ ਪਿੱਛੇ ਵੀ ਸਰਕਾਰਾਂ ਦਾ ਹੱਥ ਹੈ। ਸਰਕਾਰਾਂ ਦੀ ਮਿਲੀਭੁਗਤ ਨਾਲ ਹੀ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਦੇਸ਼ ਦੇ ਅਜਿਹੇ ਹਾਲਾਤ ਕਾਰਨ ਹੀ ਬੱਚੇ ਵਿਦੇਸ਼ਾਂ ਵੱਲ਼ ਜਾ ਰਹੇ ਹਨ। ਬੀਬੀਆਂ ਨੇ ਦੁੱਖੜਾ ਸੁਣਾਉਂਦਿਆਂ ਕਿਹਾ ਕਿ ਨਸ਼ੇ ਕਾਰਨ ਨੌਜਵਾਨ ਜਾਨਾਂ ਗਵਾ ਰਹੇ ਹਨ ਪਰ ਸਰਕਾਰਾਂ ਕੁਝ ਨਹੀਂ ਕਰਦੀਆਂ।

 Spokesman di Sath at village Tehna Spokesman di Sath at village Tehna

ਪਿੰਡ ਦੀਆਂ ਔਰਤਾਂ ਨੇ ਦੱਸਿਆ ਕਿ ਉਹ ਨਰੇਗਾ ਤਹਿਤ ਕੰਮ ਕਰਕੇ ਅਪਣਾ ਗੁਜ਼ਾਰਾ ਕਰਦੇ ਹਨ। ਇਕ 65 ਸਾਲਾ ਬਜ਼ੁਰਗ ਬੀਬੀ ਨੇ ਦੱਸਿਆ ਕਿ ਉਹਨਾਂ ਨੂੰ ਸਿਰਫ 1500 ਰੁਪਏ ਪੈਨਸ਼ਨ ਮਿਲਦੀ ਹੈ, ਜਿਸ ਵਿਚ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਉਹ ਨਰੇਗਾ ਤਹਿਤ ਕੰਮ ਕਰਦੇ ਹਨ। ਸੱਥ ਵਿਚ ਬੈਠੇ ਪਿੰਡ ਦੇ ਇਕ ਵਿਅਕਤੀ ਨੇ ਦੱਸਿਆ ਇੱਥੇ ਸ਼ਰੇਆਮ ਨਸ਼ਾ ਵਿਕ ਰਿਹਾ ਹੈ, ਇਸ ਨੂੰ ਸਰਕਾਰ ਹੀ ਵਿਕਾ ਰਹੀ ਹੈ। ਉਹਨਾਂ ਦੱਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਨਸ਼ੇ ਦੇ ਮਾਮਲੇ ਵਿਚ ਪੁਲਿਸ ਹਵਾਲੇ ਕੀਤਾ ਜਾਂਦਾ ਹੈ ਤਾਂ, ਉਸ ਨੂੰ ਤੁਰੰਤ ਛੱਡ ਦਿੱਤਾ ਜਾਂਦਾ ਹੈ।

 Spokesman di Sath at village Tehna Spokesman di Sath at village Tehna

ਪਿੰਡ ਦੇ ਇਕ ਵਿਅਕਤੀ ਨੇ ਇਹ ਵੀ ਦੱਸਿਆ ਕਿ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਕਿਸ ਘਰ ਵਿਚ ਨਸ਼ਾ ਮਿਲਦਾ ਹੈ, ਪਰ ਕੋਈ ਕਾਰਵਾਈ ਨਹੀਂ ਹੁੰਦੀ। ਪੁਲਿਸ ਵੀ ਨਸ਼ਾ ਤਸਕਰਾਂ ਨੂੰ ਪੂਰਾ ਸਹਿਯੋਗ ਦੇ ਰਹੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਸ਼ਿਆਂ ਤੋਂ ਬਚਾਉਣ ਲਈ ਹੀ ਉਹਨਾਂ ਨੇ ਅਪਣੇ ਬੱਚਿਆਂ ਨੂੰ ਵਿਦੇਸ਼ ਭੇਜਿਆ ਹੈ। ਉਹਨਾਂ ਦੱਸਿਆ ਕਿ ਪਿੰਡ ਵਿਚ ਚੋਰੀ ਦੀਆਂ ਘਟਨਾਵਾਂ ਵੀ ਵਾਪਰ ਰਹੀਆਂ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਬਹੁਤ ਉਮੀਦਾਂ ਹਨ, ਉਹ ਲੋਕਾਂ ਲਈ ਫੈਸਲੇ ਲੈ ਰਹੇ ਹਨ। ਉਹਨਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਵੀ ਅਪਣਾ ਗੁੱਸਾ ਜ਼ਾਹਿਰ ਕੀਤਾ।

 Spokesman di Sath at village Tehna Spokesman di Sath at village Tehna

ਲੋਕਾਂ ਦਾ ਕਹਿਣਾ ਹੈ ਕਿ ਸਰਕਾਰਾਂ ਸਿੱਖਿਆ ਅਤੇ ਸਿਹਤ ਖੇਤਰ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ, ਸਾਰੀਆਂ ਪਾਰਟੀਆਂ ਲੋਕਾਂ ਨੂੰ ਲਾਲੀਪਾਪ ਦੇ ਕੇ ਲੁਭਾਉਣ ਦੇ ਯਤਨ ਕਰ ਰਹੀਆਂ ਹਨ। ਸਿਆਸੀ ਪਾਰਟੀਆਂ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰਦੀਆਂ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਿਸਾਨੀ ਸੰਘਰਸ਼ ਦੀ ਇਹ ਬਹੁਤ ਵੱਡੀ ਦੇਣ ਹੈ ਕਿ ਲੋਕ ਅਪਣੇ ਲਈ ਆਵਾਜ਼ ਚੁੱਕ ਰਹੇ ਹਨ। ਪਿੰਡ ਦੇ ਜ਼ਿਆਦਾਤਰ ਬੱਚੇ ਵਿਦੇਸ਼ਾਂ ਵਿਚ ਰਹਿ ਰਹੇ ਹਨ ਕਿਉਂਕਿ ਇੱਥੇ ਬੇਰੁਜ਼ਗਾਰੀ ਬਹੁਤ ਹੈ, ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਸਾਡੇ ਦੇਸ਼ ਵਿਚ ਅਨੁਸ਼ਾਸਨ ਹੋਵੇਗਾ ਤਾਂ ਹੀ ਦੇਸ਼ ਤਰੱਕੀ ਕਰੇਗਾ।

 Spokesman di Sath at village Tehna Spokesman di Sath at village Tehna

ਸੱਥ ਵਿਚ ਪਹੁੰਚੇ ਪਿੰਡ ਦੇ ਨੌਜਵਾਨਾਂ ਨੇ ਕਿਹਾ ਕਿ ਉਹ ਆਉਣ ਵਾਲੀਆਂ ਚੋਣਾਂ ਵਿਚ ਚੰਗੇ ਉਮੀਦਵਾਰ ਨੂੰ ਵੋਟ ਪਾਉਣਗੇ। ਅਕਾਲੀ ਦਲ ਵਲੋਂ ਨੌਜਵਾਨਾਂ ਨੂੰ ਆਈਲੈਟਸ ਲਈ ਪੈਸੇ ਦੇਣ ਦੇ ਵਾਅਦੇ ਸਬੰਧੀ ਨੌਜਵਾਨਾਂ ਨੇ ਕਿਹਾ ਕਿ ਅਕਾਲੀ ਦਲ ਇਹੀ ਚਾਹੁੰਦਾ ਹੈ ਕਿ ਪੰਜਾਬ ਖਾਲੀ ਹੋ ਜਾਵੇ। ਜੇ ਪੰਜਾਬ ਖਾਲੀ ਹੋਇਆ ਤਾਂ ਇੱਥੇ ਕੁਝ ਨਹੀਂ ਰਹਿਣਾ। ਪੰਜਾਬ ਵਿਚ ਕੁਝ ਨਹੀਂ ਬਚੇਗਾ, ਸਾਡੀਆਂ ਪੀੜੀਆਂ ਖਤਮ ਹੋ ਜਾਣਗੀਆਂ।

ਨੌਜਵਾਨਾਂ ਦਾ ਕਹਿਣਾ ਹੈ ਕਿ ਜਿਹੜੀ ਪਾਰਟੀ ਉਹਨਾਂ ਨੂੰ ਰੁਜ਼ਗਾਰ ਦੇਵੇਗੀ, ਉਹ ਉਸ ਦੀ ਸਰਕਾਰ ਬਣਾਉਣਗੇ। ਨੌਜਵਾਨਾਂ ਨੇ ਦੱਸਿਆ ਕਿ ਉਹਨਾਂ ਨੇ ਸਖ਼ਤ ਮਿਹਨਤ ਕਰਕੇ ਪੰਜਾਬ ਪੁਲਿਸ ਪ੍ਰੀਖਿਆ ਦੀ ਤਿਆਰੀ ਕੀਤੀ ਸੀ ਪਰ ਸਿਫਾਰਿਸ਼ ਕਰਕੇ ਪੇਪਰ ਰੱਦ ਹੋ ਗਿਆ। ਇਸ ਲਈ ਉਹਨਾਂ ਨੂੰ ਫਿਰ ਤੋਂ ਤਿਆਰੀ ਕਰਨੀ ਪਵੇਗੀ, ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਨੌਕਰੀਆਂ ਲਈ ਪ੍ਰੀਖਿਆਵਾਂ ਪਾਰਦਰਸ਼ੀ ਢੰਗ ਨਾਲ ਕਰਵਾਈਆ ਜਾਣ। ਕਈ ਨੌਜਵਾਨਾਂ ਦਾ ਕਹਿਣਾ ਹੈ ਕਿ ਬਾਹਰ ਜਾਣਾ ਜ਼ਰੂਰੀ ਨਹੀਂ, ਕੰਮ ਪੰਜਾਬ ਵਿਚ ਵੀ ਬਹੁਤ ਹਨ।

 Spokesman di Sath at village Tehna Spokesman di Sath at village Tehna

ਨੌਜਵਾਨਾਂ ਨੇ ਕਿਹਾ ਕਿ ਸਰਕਾਰ ਵਲੋਂ ਅਪਣਾ ਕਾਰੋਬਾਰ ਸ਼ੁਰੂ ਕਰਨ ਵਾਲਿਆਂ ਨੂੰ ਵੀ ਵਿੱਤੀ ਮਦਦ ਦੇਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਹਲਕੇ ਦੇ ਵਿਧਾਇਕ ਨੇ ਕਾਫੀ ਸਮੇਂ ਤੋਂ ਪਿੰਡ ਦੀ ਸਾਰ ਨਹੀਂ ਲਈ, ਹੁਣ ਚੋਣਾਂ ਨੇੜੇ ਹਨ, ਇਸ ਲਈ ਉਹ ਪਿੰਡ ਵਿਚ ਜ਼ਰੂਰ ਆਉਣਗੇ। ਨੌਜਵਾਨਾਂ ਦਾ ਕਹਿਣਾ ਹੈ ਕਿ ਸਾਨੂੰ ਕੁਝ ਵੀ ਮੁਫਤ ਵਿਚ ਨਹੀਂ ਚਾਹੀਦਾ, ਸਾਨੂੰ ਕੰਮ ਚਾਹੀਦਾ ਹੈ। ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਪਿੰਡ ਵਾਸੀਆਂ ਵਿਚ ਗੁੱਸਾ ਦੇਖਣ ਨੂੰ ਮਿਲਿਆ।  ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਇਲਾਕੇ ਵਿਚ ਕੈਂਸਰ ਦੇ ਬਹੁਤ ਮਰੀਜ਼ ਹਨ, ਇਸ ਲਈ ਸਰਕਾਰ ਨੂੰ ਇਸ ਸਬੰਧੀ ਕਦਮ ਚੁੱਕਣੇ ਚਾਹੀਦੇ ਹਨ। ਫੈਕਟਰੀਆਂ ਦਾ ਪ੍ਰਦੂਸ਼ਣ ਵੀ ਕਈ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ, ਸਰਕਾਰਾਂ ਨੂੰ ਇਸ ’ਤੇ ਨੱਥ ਪਾਉਣ ਦੀ ਲੋੜ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਾਜਪਾ ਦੀ ਸੋਚ ਬਾਬੇ ਨਾਨਕ ਵਾਲੀ : Harjit Grewal ਅਕਾਲੀ ਦਲ 'ਤੇ ਰੱਜ ਕੇ ਵਰ੍ਹੇ ਭਾਜਪਾ ਆਗੂ ਅਕਾਲੀ ਦਲ ਬਾਰੇ ਕਰਤੇ

29 Mar 2024 2:07 PM

ਦੇਖੋ ਚੋਣ ਅਧਿਕਾਰੀ ਕਿਵੇਂ ਸਿਆਸੀ ਇਸ਼ਤਿਹਾਰਬਾਜ਼ੀ ਅਤੇ Paid ਖ਼ਬਰਾਂ ਉੱਤੇ ਰੱਖ ਰਿਹਾ ਹੈ ਨਜ਼ਰ, ਕਹਿੰਦਾ- ਝੂਠੀਆਂ....

29 Mar 2024 1:14 PM

Mohali ਦੇ Pind 'ਚ ਹਾਲੇ ਗਲੀਆਂ ਤੇ ਛੱਪੜਾਂ ਦੇ ਮਸਲੇ ਹੱਲ ਨਹੀਂ ਹੋਏ, ਜਾਤ-ਪਾਤ ਦੇਖ ਕੇ ਹੁੰਦੇ ਸਾਰੇ ਕੰਮ !

29 Mar 2024 11:58 AM

'ਚੋਰ ਵੀ ਕਹਿੰਦਾ ਮੈਂ ਚੋਰੀ ਨਹੀਂ ਕੀਤੀ, ਜੇ Kejriwal ਬੇਕਸੂਰ ਨੇ ਤਾਂ ਸਬੂਤ ਪੇਸ਼ ਕਰਨ'

29 Mar 2024 11:53 AM

Punjab-Delhi 'ਚ ਤੋੜੇਗੀ BJP GOVT ! ਕੌਰ ਗਰੁੱਪ ਦੀ ਮੀਟਿੰਗ ਤੋਂ ਪਹਿਲਾ ਬੋਲਿਆ ਆਗੂ, ਕੋਈ ਸਾਡੇ ਕੋਲ ਆਉਂਦਾ ਹੈ...

29 Mar 2024 11:34 AM
Advertisement