
ਫਿਲਹਾਲ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
Punjab News: ਲੁਧਿਆਣਾ ਦੇ ਅਮਰਪੁਰਾ ਇਲਾਕੇ 'ਚ ਬਾਈਕ ਸਵਾਰ ਤਿੰਨ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਨਾਬਾਲਗ ਲੜਕੀ 'ਤੇ ਹਮਲਾ ਕਰ ਦਿਤਾ। ਸਿਰ 'ਤੇ ਸੱਟ ਲੱਗਣ ਕਾਰਨ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਫਿਲਹਾਲ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜ਼ਖਮੀ ਲੜਕੀ ਦੀ ਭੈਣ ਨੇ ਦਸਿਆ ਕਿ ਉਹ ਉਸ ਦੇ ਮਾਮੇ ਦੀ ਲੜਕੀ ਹੈ। ਇਕ ਸਾਲ ਬਾਅਦ ਉਹ ਸ਼੍ਰੀਨਗਰ ਤੋਂ ਉਸ ਦੇ ਘਰ ਆਈ ਹੈ। ਇਲਾਕੇ ਦਾ ਇਕ ਨੌਜਵਾਨ ਉਸ ਨੂੰ ਕੁੱਝ ਦਿਨਾਂ ਤੋਂ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਨੌਜਵਾਨ ਵਾਰ-ਵਾਰ ਉਸ ਨੂੰ ਪਾਰਕ ਵਿਚ ਮਿਲਣ ਲਈ ਕਹਿ ਰਿਹਾ ਸੀ।
ਉਸ ਨੇ ਦਸਿਆ ਦੋ ਦਿਨ ਪਹਿਲਾਂ ਅਪਣੀ ਭੈਣ ਨੂੰ ਦਸਿਆ ਸੀ ਕਿ ਘਰ ਦੇ ਸਾਹਮਣੇ ਐਕਟਿਵਾ 'ਤੇ ਸਵਾਰ ਨੌਜਵਾਨ ਹਰ ਰੋਜ਼ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ। ਉਹ ਉਸ ਨੂੰ ਪਾਰਕ ਵਿਚ ਮਿਲਣ ਲਈ ਬੁਲਾ ਰਿਹਾ ਹੈ। ਨਾ ਜਾਣ 'ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਪ੍ਰਵਾਰ ਦਾ ਇਲਜ਼ਾਮ ਹੈ ਕਿ ਅਮਨ ਨੇ ਲੜਕੀ 'ਤੇ ਹਮਲਾ ਕੀਤਾ ਹੈ।
ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਦਸਿਆ ਕਿ ਪੁਲਿਸ ਵਲੋਂ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਵਾਰਕ ਮੈਂਬਰਾਂ ਨੇ ਹਮਲਾਵਰ ਨੂੰ ਪਛਾਣ ਲਿਆ। ਹਮਲਾ ਕਿਉਂ ਹੋਇਆ, ਇਸ ਦਾ ਪਤਾ ਲੜਕੀ ਦੀ ਹਾਲਤ ਠੀਕ ਹੋਣ ਤੋਂ ਬਾਅਦ ਹੀ ਲੱਗੇਗਾ।
(For more news apart from Attack on a minor girl with sharp weapons in Ludhiana, stay tuned to Rozana Spokesman)