
ਹੁਣ ਇਥੇ ਸੁਣਵਾਈ ਯੋਗਤਾ ਸਬੰਧੀ ਕਾਨੂੰਨੀ ਤੱਥ ਪੇਸ਼ ਕਰਨੇ ਹੋਣਗੇ।
High Court News: ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਭੁੱਲਰ ਦੇ ਵਕੀਲ ਨੂੰ ਇਹ ਸਾਬਤ ਕਰਨ ਲਈ ਕਿਹਾ ਹੈ ਕਿ ਦਿੱਲੀ ਦੇ ਮੁਲਜ਼ਮ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਕਿਵੇਂ ਦਾਖ਼ਲ ਕੀਤੀ ਜਾ ਸਕਦੀ ਹੈ।
ਹੁਣ ਇਥੇ ਸੁਣਵਾਈ ਯੋਗਤਾ ਸਬੰਧੀ ਕਾਨੂੰਨੀ ਤੱਥ ਪੇਸ਼ ਕਰਨੇ ਹੋਣਗੇ। ਇਸ ਤੋਂ ਪਹਿਲਾਂ ਦਿੱਲੀ ਸਰਕਾਰ ਦੇ ਵਕੀਲ ਨੇ ਕੁੱਝ ਜੱਜਮੈਂਟਾਂ ਦੇ ਹਵਾਲੇ ਦਿਤੇ ਸੀ ਕਿ ਇਹ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਨਹੀਂ ਸੁਣੀ ਜਾ ਸਕਦੀ ਤੇ ਹਾਈ ਕੋਰਟ ਭੁੱਲਰ ਦੇ ਵਕੀਲ ਵੀਕੇ ਜਿੰਦਲ ਨੇ ਇਸ ਤੱਥ ’ਤੇ ਇਕ ਫ਼ੈਸਲੇ ਬਾਰੇ ਸਥਿਤੀ ਸਪਸ਼ਟ ਕਰਨ ਲਈ ਕਿਹਾ ਸੀ ਤੇ ਅੱਜ ਪੁਛਿਆ ਹੈ ਕਿ ਇਸ ਪਟੀਸ਼ਨ ’ਤੇ ਇਥੇ ਸੁਣਵਾਈ ਕਿਵੇਂ ਹੋ ਸਕਦੀ ਹੈ?
(For more news apart from High Court on Davinderpal Singh Bhullar, stay tuned to Rozana Spokesman)