
: ਪੰਜਾਬ ਅਤੇ ਹਰਿਆਣਾ ਦੇ ਸਾਬਕਾ ਜੱਜ ਜਸਟਿਸ ਜ਼ੋਰਾ ਸਿੰਘ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ (AAP) ਦੀ ਮੈਂਬਰੀ ਕਬੂਲ...
ਚੰਡੀਗੜ੍ਹ (ਸਸਸ) : ਪੰਜਾਬ ਅਤੇ ਹਰਿਆਣਾ ਦੇ ਸਾਬਕਾ ਜੱਜ ਜਸਟਿਸ ਜ਼ੋਰਾ ਸਿੰਘ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ( AAP) ਦੀ ਮੈਂਬਰੀ ਕਬੂਲ ਕਰ ਲਈ ਹੈ। ‘ਆਪ’ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਪਣੇ ਨਿਵਾਸ ਉਤੇ ਜਸਟੀਸ ਜ਼ੋਰਾ ਸਿੰਘ ਨੂੰ ਪਾਰਟੀ ਦੀ ਮੈਂਬਰੀ ਦਿਤੀ। ਇਥੇ ਦੱਸ ਦਈਏ ਕਿ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਿਆਂ ਦੀ ਜਾਂਚ ਜਸਟਿਸ ਜ਼ੋਰਾ ਸਿੰਘ ਦੀ ਅਗਵਾਈ ਵਿਚ ਕੀਤੀ ਗਈ ਸੀ।
Justice Jora Singh joins AAPਦੱਸਿਆ ਜਾ ਰਿਹਾ ਹੈ ਕਿ ਸੰਸਦ ਭਗਵੰਤ ਮਾਨ ਅਤੇ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਇਸ ਸਬੰਧ ਵਿਚ ਦਿੱਲੀ ਵਿਚ ਪ੍ਰੈੱਸ ਕਾਨਫਰੰਸ ਵੀ ਕਰ ਸਕਦੇ ਹਨ। ਇਸ ਵਿਚ ਸੇਵਾ ਮੁਕਤ ਜਸਟਿਸ ਜ਼ੋਰਾ ਸਿੰਘ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦੀ ਐਲਾਨ ਕਰ ਸਕਦੇ ਹਨ। ਇਹ ਵੱਖ ਗੱਲ ਹੈ ਕਿ ਮਨੀਸ਼ ਸਿਸੋਦੀਆ ਨੇ ਟਵੀਟ ਕਰ ਤੇ ਇਸ ਦੀ ਸੂਚਨਾ ਦੇਣ ਦੇ ਨਾਲ ਪ੍ਰੋਗਰਾਮ ਦੀ ਫੋਟੋ ਤੱਕ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ- ਜਸਟੀਸ ਜ਼ੋਰਾ ਸਿੰਘ ਨੇ AAP ਨੂੰ ਜੁਆਇਨ ਕੀਤਾ।
ਉਨ੍ਹਾਂ ਨੇ 35 ਸਾਲ ਤੱਕ ਪੰਜਾਬ ਕਾਨੂੰਨੀ ਸੇਵਾਵਾਂ ਨੂੰ ਦਿਤੇ। ਉਹ ਅਪਣੀ ਇਮਾਨਦਾਰੀ ਲਈ ਜਾਣੇ ਜਾਂਦੇ ਹਨ। ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੇ AAP ਜੁਆਇਨ ਕਰਨ ਨਾਲ ਮੁਨਾਫ਼ਾ ਮਿਲੇਗਾ। ਉਥੇ ਹੀ, ਆਮ ਆਦਮੀ ਪਾਰਟੀ (AAP) ਨੇ ਦਿੱਲੀ ਵਿਚ ਤਿੰਨ ਨਵੇਂ ਸੰਗਠਨ ਦਿੱਲੀ ਟੀਚਰਸ ਐਸੋਸੀਏਸ਼ਨ, ਦਿੱਲੀ ਨਾਨ ਟੀਚਿੰਗ ਸਟਾਫ਼ ਐਸੋਸੀਏਸ਼ਨ ਅਤੇ ਦਿੱਲੀ ਰਿਸਰਚਰ ਐਸੋਸੀਏਸ਼ਨ ਦਾ ਗਠਨ ਕੀਤਾ ਹੈ।
ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਵਿਚ ਦਿੱਲੀ ਦੇ ਪ੍ਰਦੇਸ਼ ਸੰਯੋਜਕ ਗੋਪਾਲ ਰਾਏ ਨੇ ਦੱਸਿਆ ਕਿ AAP ਨੇ ਬੀਤੇ ਦਿਨੀਂ ਦਿੱਲੀ ਵਿਚ ਕਈ ਨਵੇਂ ਸੰਗਠਨਾਂ ਦੀ ਉਸਾਰੀ ਕੀਤੀ ਸੀ। ਉਸੇ ਕੜੀ ਵਿਚ AAP ਨੇ ਤਿੰਨ ਹੋਰ ਨਵੇਂ ਸੰਗਠਨਾਂ ਦਾ ਗਠਨ ਕੀਤਾ ਹੈ। ਇਹ ਸੰਗਠਨ ਵੀ ਬਾਕੀ ਸੰਗਠਨਾਂ ਦੀ ਤਰ੍ਹਾਂ ਦਿੱਲੀ ਵਿਚ ਅਪਣੇ ਅਪਣੇ ਖੇਤਰ ਵਿਚ ਜਨਤਾ ਦੇ ਨਾਲ ਸੰਪਰਕ ਸਾਧਣ ਦਾ, ਜਨਤਾ ਦੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਉਣ ਦਾ ਅਤੇ ਸਰਕਾਰ ਦੁਆਰਾ ਸੁਝਾਏ ਕਈ ਤਰੀਕਿਆਂ ਨੂੰ ਉਨ੍ਹਾਂ ਤੱਕ ਪਹੁੰਚਾਉਣ ਦਾ ਕੰਮ ਕਰਨਗੇ।
ਇਸ ਕੜੀ ਨੂੰ ਅੱਗੇ ਵਧਾਉਂਦੇ ਹੋਏ AAP ਦੇ ਵਿਦਿਆਰਥੀ ਵਿੰਗ CYSS ਦੇ ਸੰਗਠਨ ਦੇ ਵਿਸਥਾਰ ਦਾ ਐਲਾਨ ਵੀ ਜਲਦੀ ਹੀ ਕੀਤਾ ਜਾਵੇਗਾ।