ਸਥਾਨਕ ਭਾਰਤੀਆ ਮਾਡਲ ਸਕੂਲ ਦੇ ਵਿਹੜੇ ਵਿਚ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਨਾਰੀ ਸ਼ਕਤੀ ਬੈਨਰ ਹੇਠ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ...
ਰਾਮਪੁਰਾ ਫੂਲ : ਸਥਾਨਕ ਭਾਰਤੀਆ ਮਾਡਲ ਸਕੂਲ ਦੇ ਵਿਹੜੇ ਵਿਚ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਨਾਰੀ ਸ਼ਕਤੀ ਬੈਨਰ ਹੇਠ ਕਰਵਾਇਆ ਗਿਆ।
ਸਮਾਗਮ ਦੀ ਸ਼ੁਰੂਆਤ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋ ਜੋਤੀ ਪ੍ਰਚੰਡ ਕਰਕੇ ਕੀਤੀ। ਪ੍ਰੋਗਰਾਮ ਵਿੱਚ ਬੱਚਿਆਂ ਵੱਲੋ ਸੱਭਿਆਚਾਰਕ ਰੰਗਾਰੰਗ ਪ੍ਰੋਗਰਾਮ ਗਿੱਧਾ, ਭੰਗੜਾ, ਸਕਿੱਟ ਆਦਿ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹਿਆ। ਸਮਾਗਮ ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਸਕੂਲ ਨੂੰ ਹੌਟ ਲਾਇਨ ਨਾਲ ਜੋੜਿਆ ਜਾਵੇਗਾ ਜਿਸ ਨਾਲ 24 ਘੰਟੇ ਸਕੂਲ ਨੂੰ ਬਿਜਲੀ ਮਿਲਦੀ ਰਹੇਗੀ।
ਜਦਕਿ ਜਿਲੇ ਦਾ ਇਹ ਪਹਿਲਾ ਸਕੂਲ ਹੈ ਜੋ ਪੂਰੀ ਤਰਾਂ ਏਅਰ ਕੰਡੀਸ਼ਨਰ ਹੈ ਤੇ ਇਸ ਵਿੱਚ ਸਕੇਟਿੰਗ ਤੇ ਮੈਡੀਸਨ ਦਾ ਵੀ ਪ੍ਰਬੰਧ ਹੈ। ਜਿਸ ਨਾਲ ਹੁਣ ਬੱਚਿਆਂ ਨੂੰ ਮਹਿੰਗੇ ਸਕੂਲਾਂ ਵਿੱਚ ਜਾਣ ਦੀ ਲੋੜ ਨਹੀ ਹੈ। ਸਮਾਗਮ ਦੋਰਾਨ ਪੜਾਈ ਤੇ ਖੇਡਾਂ ਦੇ ਖੇਤਰ ਵਿੱਚ ਵਧੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਕਾਂਗੜ ਵੱਲੋ ਸਨਮਾਨਿਤ ਕੀਤਾ ਗਿਆ।ਸਕੂਲ ਕਮੇਟੀ ਦੇ ਪ੍ਰਧਾਨ ਰਾਕੇਸ਼ ਸਹਾਰਾ ਨੇ ਕਿਹਾ ਕਿ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਹਮੇਸ਼ਾ ਹੀ ਸਕੂਲ ਨੂੰ ਯੋਗਦਾਨ ਦਿੰਦੇ ਆ ਰਹੇ ਹਨ ਅਤੇ ਉਨਾਂ ਸਮੇਂ-ਸਮੇਂ ਤੇ ਸਕੂਲ ਲਈ ਵਿਤੀ ਸਹਾਇਤਾ ਦੇਣ ਤੋ ਵੀ ਕਦੇ ਪਿੱਛੇ ਨਹੀ ਹਟੇ ਕਿਉਕਿ ਉਨਾਂ ਦਾ ਸੁਪਨਾ ਹੈ
ਕਿ ਇਸ ਸਕੂਲ ਚੋ ਸਿੱਖਿਆ ਗ੍ਰਹਿਣ ਕਰਕੇ ਵਿਦਿਆਰਥੀ ਆਪਣਾ ਚੰਗੇਰਾ ਭਵਿੱਖ ਬਣਾ ਸਕਣ। ਊਰਜਾ ਮੰਤਰੀ ਕਾਂਗੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵੇਂ ਸਾਲ ਵਿੱਚ ਹਲਕਾ ਵਾਸੀਆਂ ਨੂੰ ਓਵਰਬ੍ਰਿਜ਼, ਵੈਟਰਨਰੀ ਕਾਲਜ਼ ਸਮੇਤ ਸੀਵਰੇਜ਼ ਸਿਸਟਮ ਆਦਿ ਦੀ ਸਹੂਲਤ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਬਿਜ਼ਲੀ ਵਿਭਾਗ ਅੰਦਰ ਤਰਸ਼ ਤੇ ਅਧਾਰਿਤ ਰਹਿੰਦੇ ਬਾਕੀ ਕਰਮਚਾਰੀਆਂ ਦੇ ਵਾਰਸਾਂ ਨੂੰ ਵੀ ਜਲਦ ਨੌਕਰੀ ਦਿੱਤੀ ਜਾਵੇਗੀ। ਇਸ ਮੌਕੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸੰਜੀਵ ਢੀਂਗਰਾ ਟੀਨਾ, ਕਮਲ ਕਾਂਤ ਕਾਂਗਰਸ ਆਗੂ, ਰਾਕੇਸ਼ ਸਹਾਰਾ, ਸ਼ਸੀ ਸਿੰਗਲਾ, ਹੇਮਰਾਜ ਮਿੱਤਲ, ਪ੍ਰਿੰਸੀਪਲ ਪੂਨਮ ਜੇਠੀ, ਮੁਕੇਸ਼ ਭੱਠੇ ਵਾਲਾ,
ਅਸ਼ੋਕ ਕੁਮਾਰ ਆੜਤੀਆ, ਕਰਮਜੀਤ ਸਿੰਘ ਖਾਲਸਾ, ਸੁਰੇਸ਼ ਬਾਹੀਆ, ਯਸ਼ਪਾਲ ਢੀਂਗਰਾ, ਪੰਨਾ ਲਾਲ ਢੀਂਗਰਾ, ਮੀਡੀਆ ਇੰਚਾਰਜ ਬੂਟਾ ਸਿੰਘ, ਸੰਨੀ ਬਾਹੀਆ, ਅਮਰਿੰਦਰ ਰਾਜਾ, ਤਿੱਤਰ ਮਾਨ, ਤਰਸੇਮ ਸ਼ਰਮਾ, ਯਾਦ ਢੀਂਗਰਾ, ਕੁਲਵੰਤ ਸਿੰਘ ਮੰਗੀ, ਨਿੰਨੀ ਬਾਂਸਲ ਕੌਂਸਲਰ, ਰਾਕੇਸ਼ ਬਾਹੀਆ, ਡਾ.ਜੱਜਪਾਲ ਢੀਂਗਰਾ, ਰਕੇਸ਼ ਕੁਮਾਰ, ਜੋਨੀ ਗੋਗੜੀਆ ਅਜੀਤ ਅਗਰਵਾਲ, ਹੈਪੀ ਬੁੱਗਰ, ਟੈਣੀ ਬੁੱਗਰ, ਸ਼ੰਭੂ ਗਰਗ, ਰਾਜੇਸ਼ ਕੁਮਾਰ, ਜੀਵਨ ਛਾਂਗਾ ਆਦਿ ਹਾਜਰ ਸਨ।