
ਇਸ ਦੌਰਾਨ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਬਾਅਦ ’ਚ ਨਿਗਮ ਮੁਲਾਜ਼ਮਾਂ ਨੇ ਜੇ. ਸੀ. ਬੀ. ਦੀ ਮਦਦ ਨਾਲ ਸੜਕ ’ਤੇ ਮਿੱਟੀ ਪਾਈ ਅਤੇ ਲੋਕਾਂ ਨੂੰ ਰਾਹਤ ਮਿਲੀ
ਬਠਿੰਡਾ - ਬਠਿੰਡਾ ’ਚ ਸੜਕ ’ਤੇ ਮੁਗਲੈਲ ਤੇਲ ਡਿੱਗਣ ਕਾਰਨ ਭਿਆਨਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਬੀਬੀ ਵਾਲਾ ਰੋਡ ’ਤੇ ਕਪਿਲਾ ਹਸਪਤਾਲ ਨੇੜੇ ਮੁਗਲੈਲ ਤੇਲ ਨਾਲ ਭਰਿਆ ਡਰੱਮ ਡਿੱਗਣ ਕਾਰਨ ਗੰਭੀਰ ਸਥਿਤੀ ਬਣ ਗਈ। ਇਸ ਦੌਰਾਨ ਇਕ ਨਹੀਂ ਸਗੋਂ ਤਿੰਨ ਮੋਟਰਸਾਈਕਲ ਸਵਾਰ ਵਿਅਕਤੀ ਫਿਸਲਣ ਦੇ ਕਾਰਨ ਸੜਕ ’ਤੇ ਡਿੱਗ ਗਏ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਹੈ।
ਇਸ ਦੀ ਸੂਚਨਾ ਮਿਲਣ ’ਤੇ ਤੁਰੰਤ ਟਰੈਫਿਕ ਮੁਲਾਜ਼ਮ ਮੌਕੇ ’ਤੇ ਪਹੁੰਚੇ ਅਤੇ ਆਵਾਜਾਈ ਵਿਵਸਥਾ ਨੂੰ ਸੁਚਾਰੂ ਬਣਾਇਆ। ਇਸ ਦੌਰਾਨ ਇਹ ਪਤਾ ਚੱਲਿਆ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਬਾਅਦ ’ਚ ਨਗਰ-ਨਿਗਮ ਦੇ ਮੁਲਾਜ਼ਮਾਂ ਦੀ ਮਦਦ ਮਾਲ ਸੜਕ ’ਤੇ ਮਿੱਟੀ ਪਾਈ ਗਈ, ਜਿਸ ਤੋਂ ਬਾਅਦ ਕੁਝ ਰਾਹਤ ਮਿਲੀ।
Diesel spilled on Bathinda road, several vehicles involved in the accident
ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਕ ਨੌਜਵਾਨ ਮੁਗਲੈਲ ਤੇਲ ਨਾਲ ਭਰਿਆ ਡਰੱਮ ਲੈ ਕੇ ਤਿੰਨ ਪਹੀਆਂ ਵਾਹਨ ’ਤੇ ਜਾ ਰਿਹਾ ਸੀ ਕਿ ਇਕ ਕਾਰ ਦੇ ਨਾਲ ਉਸ ਦੀ ਟੱਕਰ ਹੋ ਗਈ।
Diesel spilled on Bathinda road, several vehicles involved in the accident
ਇਸ ਹਾਦਸੇ ’ਚ ਮੁਗਲੈਲ ਤੇਲ ਸੜਕ ’ਤੇ ਡੁੱਲ ਗਿਆ ਤੇ ਸੜਕ 'ਤੇ ਤਿਲਕਣ ਹੋ ਗਿਆ। ਇਸ ਦੌਰਾਨ ਉਥੋਂ ਲੰਘਣ ਵਾਲੇ ਦੋਪਹੀਆ ਵਾਹਨ ਚਾਲਕ ਇਕ ਤੋਂ ਬਾਅਦ ਇਕ ਵਾਹਨ ਚਾਲਕ ਫਿਸਲਣ ਲੱਗ ਗਏ। ਇਸ ਦੌਰਾਨ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਬਾਅਦ ’ਚ ਨਿਗਮ ਮੁਲਾਜ਼ਮਾਂ ਨੇ ਜੇ. ਸੀ. ਬੀ. ਦੀ ਮਦਦ ਨਾਲ ਸੜਕ ’ਤੇ ਮਿੱਟੀ ਪਾਈ ਅਤੇ ਲੋਕਾਂ ਨੂੰ ਰਾਹਤ ਮਿਲੀ।