ਕਾਰ ਰੁੱਖ ਨਾਲ ਟਕਰਾਈ, ਕੋਟਕ ਮਹਿੰਦਰਾ ਬੈਂਕ ਦੇ ਬ੍ਰਾਂਚ ਹੈੱਡ ਸਮੇਤ ਤਿੰਨ ਜਣਿਆਂ ਦੀ ਮੌਤ
Published : Dec 24, 2021, 12:16 am IST
Updated : Dec 24, 2021, 12:16 am IST
SHARE ARTICLE
image
image

ਕਾਰ ਰੁੱਖ ਨਾਲ ਟਕਰਾਈ, ਕੋਟਕ ਮਹਿੰਦਰਾ ਬੈਂਕ ਦੇ ਬ੍ਰਾਂਚ ਹੈੱਡ ਸਮੇਤ ਤਿੰਨ ਜਣਿਆਂ ਦੀ ਮੌਤ

ਭਿੱਖੀਵਿੰਡ, 23 ਦਸੰਬਰ (ਗੁਰਪ੍ਰਤਾਪ ਸਿੰਘ ਜੱਜ) : ਤਰਨਤਾਰਨ ਜ਼ਿਲ੍ਹੇ ਦੇ ਕਸਬਾ ਭਿੱਖੀਵਿੰਡ ਨਜ਼ਦੀਕ ਇਕ ਕਾਰ ਦੇ ਰੁੱਖ ਨਾਲ ਟਕਰਾ ਗਈ, ਹਾਦਸੇ ’ਚ ਕੋਟਕ ਮਹਿੰਦਰਾ ਬੈਂਕ ਦੇ ਬ੍ਰਾਂਚ ਹੈੱਡ ਸਮੇਤ ਦੋ ਹੋਰ ਮਹਿਲਾ ਅਧਿਕਾਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਦੇ ਪਰਖਚੇ ਉੱਡ ਗਏ। ਮੌਕੇ ’ਤੇ ਪਹੁੰਚੇ ਸਥਾਨਕ ਲੋਕਾਂ ਨੇ ਮੁਸ਼ਕਲ ਨਾਲ ਕਾਰ ਵਿਚ ਫਸੀਆਂ ਲਾਸ਼ਾਂ ਨੂੰ ਬਾਹਰ ਕਢਿਆ। ਜਦੋਂ ਕਿ ਇਕ ਮਹਿਲਾ ਅਧਿਕਾਰੀ ਦੀ ਲਾਸ਼ ਲੰਮਾ ਸਮਾਂ ਕਾਰ ਵਿਚ ਫਸੀ ਰਹੀ ਜਿਸ ਨੂੰ ਬਾਹਰ ਕੱਢਣ ਲਈ ਭਾਰੀ ਜੱਦੋ ਜਹਿਦ ਕਰਨੀ ਪਈ। ਮ੍ਰਿਤਕਾਂ ਦੀ ਪਛਾਣ ਬ੍ਰਾਂਚ ਹੈੱਡ ਜਸਬੀਰ ਸਿੰਘ ਅਤੇ ਅਪ੍ਰੇਸ਼ਨਲ ਹੈੱਡ ਬਲਜੀਤ ਕੌਰ ਤੋਂ ਇਲਾਵਾ ਕੈਸ਼ੀਅਰ ਸਨਮੀਤ ਕੌਰ ਵਜੋਂ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਜਸਬੀਰ ਸਿੰਘ ਅੰਮ੍ਰਿਤਸਰ ਤੋਂ ਚੱਲ ਕੇ ਪੱਟੀ ਪਹੁੰਚੇ, ਜਿਥੋਂ ਬਲਜੀਤ ਕੌਰ ਨੂੰ ਲਿਆ ਅਤੇ ਪੱਟੀ ਤੋਂ ਭਿੱਖੀਵਿੰਡ ਆਉਂਦੇ ਸਮੇਂ ਪਿੰਡ ਕਾਲੇ ਦੇ ਪੁਲ ਕੋਲ ਕਾਰ ਬੇਕਾਬੂ ਹੋ ਕੇ ਰੁੱਖ ਨਾਲ ਜਾ ਟਕਰਾਈ। ਇਹ ਸਾਰਾ ਸਟਾਫ਼ ਮਾੜੀ ਗੋੜ ਸਿੰਘ ਵਿਖੇ ਸਥਿਤ ਕੋਟਿਕ ਮਹਿੰਦਰਾ ਬੈਂਕ ਵਿਚ ਤਾਇਨਾਤ ਸੀ। ਮੌਕੇ ’ਤੇ ਪੁੱਜੀ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਕੈਪਸ਼ਨ ਜੱਜ ਭਿੱਖੀਵਿੰਡ  23-01 
 

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement