ਬਰਾਤ ਆਉਣ ਤੋਂ ਪਹਿਲਾਂ ਪਾਰਲਰ ਆਈ ‘ਦੁਲਹਨ’ ਨੂੰ 6 ਬਦਮਾਸ਼ਾਂ ਨੇ ਕੀਤਾ ਅਗਵਾਹ
Published : Jan 25, 2019, 5:03 pm IST
Updated : Jan 25, 2019, 5:03 pm IST
SHARE ARTICLE
6 goons kidnapped a bride while she reached at a Beauty Parlor
6 goons kidnapped a bride while she reached at a Beauty Parlor

ਪੰਜਾਬ ਦੇ ਮੁਕਤਸਰ ‘ਚ ਅੱਜ ਸਵੇਰੇ ਬਿਊਟੀਪਾਰਲਰ ਆਈ ਇਕ ਦੁਲਹਨ ਨੂੰ ਹਥਿਆਰਬੰਦ ਬਦਮਾਸ਼ਾਂ ਨੇ ਅਗਵਾਹ...

ਸ਼੍ਰੀ ਮੁਕਤਸਰ ਸਾਹਿਬ : ਪੰਜਾਬ ਦੇ ਮੁਕਤਸਰ ‘ਚ ਅੱਜ ਸਵੇਰੇ ਬਿਊਟੀਪਾਰਲਰ ਆਈ ਇਕ ਦੁਲਹਨ ਨੂੰ ਹਥਿਆਰਬੰਦ ਬਦਮਾਸ਼ਾਂ ਨੇ ਅਗਵਾਹ ਕਰ ਲਿਆ। ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿਤਾ ਗਿਆ ਜਦੋਂ ਦੁਲਹਨ ਦਾ ਭਰਾ ਉਸ ਨੂੰ ਪਾਰਲਰ ਵਿਚ ਛੱਡ ਕੇ ਬਜ਼ਾਰ ਵਿਚ ਖ਼ਰੀਦਦਾਰੀ ਕਰਨ ਗਿਆ ਸੀ। ਉਦੋਂ ਕਾਰ ਵਿਚ ਛੇ ਬਦਮਾਸ਼ ਆਏ ਅਤੇ ਹਥਿਆਰਾਂ ਦੇ ਬਲ ਉਤੇ ਦੁਲਹਨ ਨੂੰ ਗੱਡੀ ਵਿਚ ਪਾਇਆ ਅਤੇ ਉਥੋਂ ਭੱਜ ਗਏ। ਅਗਵਾਹ ਦੀ ਇਹ ਪੂਰੀ ਘਟਨਾ ਉਥੇ ਲੱਗੇ ਹੋਏ ਇਕ ਸੀਸੀਟੀਵੀ ਵਿਚ ਕੈਦ ਹੋ ਗਈ।

Kidnapped Bride Kidnapped Bride

ਫੁਟੇਜ ਦੀ ਮਦਦ ਨਾਲ ਪੁਲਿਸ ਦੋਸ਼ੀਆਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਕੁੜੀ ਚੱਕ ਪਾਲੀ ਵਾਲਾ ਪਿੰਡ ਦੀ ਰਹਿਣ ਵਾਲੀ ਹੈ। ਅੱਜ ਉਸ ਦੀ ਬਰਾਤ ਆਉਣੀ ਸੀ। ਸਵੇਰੇ-ਸਵੇਰੇ ਉਹ ਅਪਣੀ ਦਾਦੀ, ਇਕ ਹੋਰ ਔਰਤ ਅਤੇ ਭਰਾ ਦੇ ਨਾਲ ਗਾਂਧੀ ਚੌਕ ਸਥਿਤ ਪਾਰਲਰ ਵਿਚ ਆਈ ਸੀ। ਲੜਕੀ ਨੂੰ ਪਾਰਲਰ ਵਿਚ ਛੱਡ ਕੇ ਔਰਤਾਂ ਅਤੇ ਉਸ ਦਾ ਭਰਾ ਬਜ਼ਾਰ ਵਿਚ ਕਿਤੇ ਚਲੇ ਗਏ।

ਇਸ ਦੌਰਾਨ 6:17 ਵਜੇ ਕਾਰ ਵਿਚ ਸਵਾਰ ਛੇ ਹਥਿਆਰਬੰਦ ਨੌਜਵਾਨ ਪਾਰਲਰ ਵਿਚ ਵੜ ਗਏ ਅਤੇ ਕੁੜੀ ਨੂੰ ਪਾਰਲਰ ਤੋਂ ਘਸੀਟ ਕੇ ਬਾਹਰ ਲੈ ਆਏ। ਪੁਲਿਸ ਕੁੜੀ ਦੀਆਂ ਸਹੇਲੀਆਂ ਅਤੇ ਦੋਸਤਾਂ ਤੋਂ ਪੁੱਛਗਿਛ ਕਰ ਰਹੀ ਹੈ। ਐਸਪੀਡੀ ਰਣਬੀਰ ਸਿੰਘ ਨੇ ਦੱਸਿਆ ਕਿ ਦੋਸ਼ੀ ਮੁੰਡੇ ਦੀ ਪਹਿਚਾਣ ਹੋ ਗਈ ਹੈ, ਜੋ ਫਾਜ਼ਿਲਕਾ ਦੇ ਪਿੰਡ ਬਰਨਾਵਾਲੀ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਉਸ ਦੇ ਪਿੰਡ ਪਹੁੰਚੀ ਪਰ ਉਹ ਉਥੇ ਨਹੀਂ ਮਿਲਿਆ।

ਜਾਣਕਾਰੀ ਮਿਲੀ ਹੈ ਕਿ ਕੁੜੀ ਇਸ ਪਾਰਲਰ ਵਿਚ ਦੋ ਦਿਨ ਪਹਿਲਾਂ ਵੀ ਮੇਕਅੱਪ ਲਈ ਗਈ ਸੀ। ਪੁਲਿਸ ਸ਼ਹਿਰ ਦੇ ਸੀਸੀਟੀਵੀ ਕੈਮਰੇ ਖੰਗਾਲਨ ਵਿਚ ਜੁੱਟੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement