ਲੱਖਾਂ ਦੇ ਸ਼ਗਨ ਤੋਂ ਬਾਅਦ ਨਹੀਂ ਭਰਿਆ ਢਿੱਡ, ਲਗਜ਼ਰੀ ਗੱਡੀ ਨਾ ਦੇਣ 'ਤੇ ਵਿਆਹ ਵਾਲੇ ਦਿਨ ਤੋੜਿਆ ਰਿਸ਼ਤਾ
Published : Jan 25, 2020, 9:28 am IST
Updated : Jan 25, 2020, 9:28 am IST
SHARE ARTICLE
File
File

ਪੀੜਤ ਪਰਿਵਾਰ ਨੇ ਦਾਜ ਦੇ ਲੋਭੀਆਂ ਖਿਲਾਫ਼ ਕਰਵਾਇ ਮਾਮਲਾ ਦਰਜ 

ਨਾਭਾ- ਜੇਕਰ ਧੀ ਦੇ ਵਿਆਹ ਵਾਲੇ ਦਿੰਨ ਦਾਜ ਦੇ ਲੋਭੀ ਪੈਸਿਆਂ ਦੀ ਮੰਗ ਕਰਨ ਲੱਗ ਪੈਣ ਤਾਂ ਲੜਕੀ ਦੇ ਪਰਿਵਾਰ ਤੇ ਕੀ ਬੀਤੇਗੀ ਇਹ ਉਹੀ ਜਾਣਦੇ ਹਨ। ਇਸ ਤਰਾਂ ਦਾ ਹੀ ਇੱਕ ਮਾਮਲਾ ਨਾਭਾ ਬਲਾਕ ਦੇ ਪਿੰਡ ਦੰਦਰਾਲਾ ਖਰੋੜ ਤੋਂ ਸਾਹਮਣੇ ਆਇਆ ਹੈ, ਜਿੱਥੇ ਪੀੜਤ ਲੜਕੀ ਹੱਥਾਂ ਤੇ ਮਹਿੰਦੀ ਲਗਾ ਕੇ ਸ਼ਗਨਾਂ ਦਾ ਚੂੜਾ ਪਾਉਣ ਦੀ ਤਿਆਰੀ ਹੀ ਕਰ ਰਹੀ ਸੀ ਕਿ ਦਾਜ ਦੇ ਲੋਭੀਆਂ ਨੇ ਵਿਆਹ ਵਾਲੇ ਦਿੰਨ ਇਸ ਕਰਕੇ ਰਿਸ਼ਤਾ ਤੋੜ ਦਿੱਤਾ, ਕਿਉਂਕਿ ਲੜਕੀ ਵਾਲਿਆਂ ਨੇ ਲਗਜ਼ਰੀ ਗੱਡੀ ਅਤੇ 15 ਲੱਖ ਰੁਪਏ ਦੀ ਮੰਗ ਪੂਰੀ ਨਹੀਂ ਕੀਤੀ। 

FileFile

ਪੀੜਤ ਪਰਿਵਾਰ ਨੇ ਹੁਣ ਭਾਦਸੋ ਥਾਣੇ ਵਿਚ ਦਾਜ ਦੇ ਲੋਭੀਆਂ ਖਿਲਾਫ਼ ਮਾਮਲਾ ਦਰਜ ਕਰਵਾ ਦਿੱਤਾ ਹੈ। ਪੁਲਿਸ ਨੇ ਲਾੜੇ ਨਰਿੰਦਰ ਸਿੰਘ, ਉਸ ਦੇ ਭਰਾ, ਭਰਜਾਈ, ਮਾਤਾ-ਪਿਤਾ, ਦਾਦੀ ਅਤੇ ਵਿਚੋਲਣ ਦੇ ਖਿਲਾਫ਼ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤ ਲੜਕੀ ਦਾ ਵਿਆਹ ਨਾਭਾ (Nabha) ਬਲਾਕ ਦੇ ਪਿੰਡ ਦੁੱਲਦੀ ਦੇ ਰਹਿਣ ਵਾਲੇ ਨਰਿੰਦਰ ਸਿੰਘ ਨਾਲ ਅੱਜ 23 ਜਨਵਰੀ ਨੂੰ ਹੋਣਾ ਸੀ ਅਤੇ ਮੰਗਣੀ ਵਾਲੇ ਦਿੰਨ ਲੜਕੀ ਦੇ ਪਰਿਵਾਰ ਨੇ 4 ਲੱਖ ਸ਼ਗਨ ਦੀ ਰਸਮ ਅਦਾ ਕਰਨਾ ਸੀ।

FileFile

ਪਰ ਲੜਕੇ ਪਰਿਵਾਰ ਵੱਲੋ 7 ਲੱਖ ਡਿਮਾਂਡ ਤੇ ਸ਼ਗਨ 7 ਲੱਖ ਦਾ ਸ਼ਗਨ ਪਾਇਆ ਗਿਆ ਅਤੇ ਫਿਰ ਵਿਆਹ ਤੋ ਇਕ ਦਿੰਨ ਪਹਿਲਾਂ 15 ਲੱਖ ਦੀ ਡਿਮਾਂਡ ਤੋਂ ਇਲਾਵਾ ਲਗਜ਼ਰੀ ਗੱਡੀ ਅਤੇ ਪੈਲਸ ‘ਚ ਸ਼ਰਾਬ ਦਾ ਅਰੇਂਜਮੈਂਟ ਕਰਨ ਦੀ ਗੱਲ ਕਹੀ। ਜਦੋਂ ਪੀੜਤ ਪਰਿਵਾਰ ਦਾਜ ਦੇ ਲੋਭੀਆਂ ਦੀ ਮੰਗ ਪੂਰੀ ਨਹੀਂ ਕਰ ਸਕਿਆ ਤਾਂ ਲੜਕੇ ਨਰਿੰਦਰ ਨੇ ਫੋਨ ਤੇ ਹੀ ਲੜਕੀ ਨੂੰ ਜਵਾਬ ਦੇ ਦਿੱਤਾ। ਵਿਆਹ ਤੋਂ ਪਹਿਲਾਂ ਲੜਕਾ ਪਰਿਵਾਰ ਵੱਲੋਂ ਲੜਕੀ ਨੂੰ ਆਈਲੈਟਸ ਕਰਨ ਲਈ ਕਿਹਾ ਗਿਆ। ਲੜਕਾ ਸਿਰਫ 8 ਪਾਸ ਹੀ ਦੱਸਿਆ ਜਾ ਰਿਹਾ ਹੈ।

FileFile

ਉਸਦਾ ਭਾਰਾ ਅਤੇ ਭਰਜਾਈ ਪਹਿਲਾਂ ਤੋਂ ਹੀ ਆਸਟ੍ਰਰੇਲੀਆ ‘ਚ ਸੈਟਲ ਹਨ। ਪੀੜਤ ਲੜਕੀ ਨੇ ਕਿਹਾ ਕਿ ਮੰਗਣੀ ਦੇ ਬਾਅਦ ਤੋਂ ਹੀ ਇਨ੍ਹਾਂ ਦੀ ਬਹੁਤ ਡਿਮਾਂਡਾ ਸਨ ਅਤੇ ਅਸੀਂ ਡਿਮਾਂਡਾ ਪੂਰੀਆਂ ਕਰਦੇ ਰਹੇ ਅਤੇ ਹੁਣ ਪੈਸੇ ਅਤੇ ਲਗਜ਼ਰੀ ਗੱਡੀ ਦੀ ਮੰਗ ਕਰ ਰਹੇ ਸੀ ਅਤੇ ਜਦੋਂ ਕੱਲ ਉਹ ਪਟਿਆਲਾ ‘ਚ ਸ਼ਗਨ ਦਾ ਸਮਾਨ ਅਤੇ ਲਹਿੰਗਾ ਲੈਣ ਗਈ ਤਾਂ ਉਸ ਵੇਲੇ ਲੜਕੇ ਦਾ ਫੋਨ ਆਇਆ ਅਤੇ ਉਹ ਕਹਿਣ ਲੱਗਾ ਕਿ ਅਸੀਂ ਬਾਰਾਤ ਲੈ ਕੇ ਨਹੀਂ ਆ ਰਹੇ। ਇਹ ਗੱਲ ਸੁਣ ਕੇ ਮੇਰੇ ਪੈਰਾਂ ਤੋਂ ਜ਼ਮੀਨ ਖਿਸਕ ਗਈ। 

FileFile

ਪੀੜਤ ਲੜਕੀ ਦੀ ਮਾਂ ਨੇ ਕਿਹਾ ਕਿ ਸਾਨੂੰ ਬਿਲਕੁਲ ਹੀ ਪਤਾ ਨਹੀਂ ਸੀ ਕਿ ਦਾਜ ਦੇ ਲੋਭੀ ਵਿਆਹ ਵਾਲੇ ਦਿਨ ਰਿਸ਼ਤਾ ਤੋੜ ਦੇਣਗੇ। ਲੜਕੀ ਦੇ ਦਾਦਾ ਨੇ ਕਿਹਾ ਕਿ ਅਸੀਂ ਲੱਖਾ ਰੁਪਏ ਲੜਕੀ ਦੇ ਵਿਆਹ ‘ਤੇ ਖਰਚ ਕੀਤੇ ਸਨ ਅਤੇ ਵਿਆਹ ਵਾਲੇ ਦਿੰਨ ਹੀ ਰਿਸ਼ਤਾ ਤੋੜ ਦਿੱਤਾ। ਅਸੀਂ 10 ਲੱਖ ਪਹਿਲਾਂ ਦਿੱਤੇ ਅਤੇ ਬਾਅਦ ‘ਚ ਵਿਆਹ ਤੋ ਇੱਕ ਦਿੰਨ ਪਹਿਲਾਂ ਹੋਰ ਪੈਸੇ ਮੰਗਣ ਲੱਗੇ। ਥਾਣਾ ਭਾਦਸੋ ਦੇ ਇੰਚਾਰਜ ਮਾਲਵਿੰਦਰ ਸਿੰਘ ਨੇ ਕਿਹਾ ਕਿ ਪੀੜਤ ਲੜਕੀ ਦੇ ਪਿਤਾ ਦੇ ਬਿਆਨ ਦੇ ਅਧਾਰ ਦੇ ਲੜਕੇ ਵਾਲਿਆਂ ਦੇ 6 ਮੈਂਬਰਾਂ ਅਤੇ ਵਿਚੋਲਣ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਲੜਕੇ ਵਾਲੇ ਪੈਸਿਆਂ ਅਤੇ ਕਾਰ ਦੀ ਮੰਗ ਕਰ ਰਹੇ ਸੀ, ਡਿਮਾਂਡ ਨਾ ਪੂਰੀ ਹੋਣ ਤੇ ਉਨ੍ਹਾਂ ਨੇ ਰਿਸ਼ਤਾ ਤੋੜ ਦਿੱਤਾ। ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement