ਨੋਬਲ ਪੁਰਸਕਾਰ ਲੈਣ ਲਈ ਦੇਸੀ ਅੰਦਾਜ਼ ਵਿਚ ਪਹੁੰਚੇ ਅਭਿਜੀਤ ਬੈਨਰਜੀ
Published : Dec 11, 2019, 12:35 pm IST
Updated : Apr 9, 2020, 11:39 pm IST
SHARE ARTICLE
Abhijit Banerjee receives Nobel Prize
Abhijit Banerjee receives Nobel Prize

ਨੋਬਲ ਪੁਰਸਕਾਰ ਪ੍ਰਾਪਤ ਕਰਨ ਲਈ ਸਵਿਡਨ ਦੇ ਸਟਾਕਹੋਮ ਕਾਨਸਰਟ ਹਾਲ ਪਹੁੰਚੇ ਭਾਰਤੀ ਮੂਲ ਦੇ ਅਰਥ ਸ਼ਾਸਤਰੀ ਅਭਿਜੀਤ ਬੈਨਰਜੀ ਭਾਰਤੀ ਪਹਿਰਾਵੇ ਵਿਚ ਨਜ਼ਰ ਆਏ।

ਕੋਲਕਾਤਾ: ਨੋਬਲ ਪੁਰਸਕਾਰ ਪ੍ਰਾਪਤ ਕਰਨ ਲਈ ਸਵਿਡਨ ਦੇ ਸਟਾਕਹੋਮ ਕਾਨਸਰਟ ਹਾਲ ਪਹੁੰਚੇ ਭਾਰਤੀ ਮੂਲ ਦੇ ਅਰਥ ਸ਼ਾਸਤਰੀ ਅਭਿਜੀਤ ਬੈਨਰਜੀ ਭਾਰਤੀ ਪਹਿਰਾਵੇ ਵਿਚ ਨਜ਼ਰ ਆਏ। ਉਹਨਾਂ ਨੇ ਬੰਦਗਲਾ ਕੁੜਤਾ ਅਤੇ ਧੋਤੀ ਪਾ ਕੇ ਨੋਬਲ ਪੁਰਸਕਾਰ ਹਾਸਲ ਕੀਤਾ। ਜਦਕਿ ਈਸਟਰ ਡੂਫਲੋ ਜਿਨ੍ਹਾਂ ਨੂੰ ਸੰਯੁਕਤ ਤੌਰ ‘ਤੇ ਅਭਿਜੀਤ ਬੈਨਰਜੀ ਨਾਲ ਅਰਥ-ਸ਼ਾਸਤਰ ਦਾ ਪੁਰਸਕਾਰ ਮਿਲਿਆ ਉਹ ਨੀਲੇ ਰੰਗ ਦੀ ਸਾੜੀ ਵਿਚ ਨਜ਼ਰ ਆਈ।

ਬੈਨਰਜੀ ਦੇ ਸਾਥੀ ਮਾਈਕਲ ਫਾਰਮਲ ਸੂਟ ਵਿਚ ਨਜ਼ਰ ਆਏ। ਦੱਸ ਦਈਏ ਕਿ ਭਾਰਤੀ ਮੂਲ ਦੇ ਅਭਿਜੀਤ ਬੈਨਰਜੀ ਨੂੰ ਸਾਲ 2019 ਲਈ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਹੈ। ਉਹਨਾਂ ਨੂੰ ਇਹ ਪੁਰਸਕਾਰ ਫਰਾਂਸ ਦੀ ਐਸਥਰ ਡੁਫਲੋ (ਅਭਿਜੀਤ ਬੈਨਰਜੀ ਦੀ ਪਤਨੀ)ਅਤੇ ਅਮਰੀਕਾ ਦੇ ਮਾਈਕਲ ਨਾਲ ਸੰਯੁਕਤ ਤੌਰ ‘ਤੇ ਦਿੱਤਾ ਗਿਆ ਹੈ।

ਇਹ ਪੁਰਸਕਾਰ ਗਲੋਬਲ ਪੱਧਰ ‘ਤੇ ਗਰੀਬੀ ਦੇ ਖਾਤਮੇ ਲਈ ਕੀਤੇ ਗਏ ਕਾਰਜਾਂ ਲਈ ਮਿਲਿਆ ਹੈ। ਫਿਲਹਾਲ ਅਭਿਜੀਤ ਬੈਨਰਜੀ ਅਤੇ ਉਹਨਾਂ ਦੀ ਪਤਨੀ ਡੂਫਲੋ ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨੋਲੋਜੀ ਵਿਚ ਅਰਥ ਸ਼ਾਸਤਰ ਦੇ ਪ੍ਰੋਫੈਸਰ ਹਨ। ਦੱਸ ਦਈਏ ਕਿ ਸਵਿਡਨ ਦੇ ਵਿਗਿਆਨਕ ਅਲਫ੍ਰੇਡ ਨੋਬਲ ਦੀ ਯਾਦ ਵਿਚ ਨੋਬਲ ਫਾਂਊਡੇਸ਼ਨ ਵੱਲੋਂ ਹਰ ਸਾਲ ਦਿੱਤਾ ਜਾਣ ਵਾਲਾ ਪੁਰਸਕਾਰ ਦੁਨੀਆ ਦਾ ਸਭ ਤੋਂ ਵੱਡਾ ਸਨਮਾਨ ਹੈ।

ਨੋਬੇਲ ਪੁਰਸਕਾਰ ਸ਼ਾਂਤੀ, ਸਾਹਿਤ, ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਮੈਡੀਕਲ ਵਿਗਿਆਨ ਅਤੇ ਅਰਥ ਸ਼ਾਸਤਰ ਦੇ ਖੇਤਰ ਵਿਚ ਦਿੱਤਾ ਜਾਂਦਾ ਹੈ। ਨੋਬਲ ਪੁਰਸਕਾਰ ਜੇਤੂਆਂ ਦੇ ਨਾਵਾਂ ਦਾ ਐਲਾਨ ਹਰ ਸਾਲ ਅਕਤੂਬਰ ਮਹੀਨੇ ਵਿਚ ਹੀ ਕਰ ਦਿੱਤਾ ਜਾਂਦਾ ਹੈ ਅਤੇ ਸਾਰੇ ਜੇਤੂਆਂ ਨੂੰ ਸਵਿਡਨ ਦੇ ਸਟਾਕਹੋਮ ਵਿਚ ਆਯੋਜਤ ਸਮਾਰੋਹ ਵਿਚ 10 ਦਸੰਬਰ ਨੂੰ ਇਹ ਸਭ ਤੋਂ ਵੱਡਾ ਪੁਰਸਕਾਰ ਦਿੱਤਾ ਜਾਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM

Big Breaking: ਗੋਲਡੀ ਬਰਾੜ ਦਾ ਕਤਲ ? ਸਵੇਰ ਤੋਂ ਚੱਲ ਰਹੀਆਂ ਖ਼ਬਰਾਂ ਵਿਚਾਲੇ ਦੇਖੋ ਸਹੀ ਅਪਡੇਟ, ਵੇਖੋ LIVE

01 May 2024 4:12 PM

"ਬੰਦੇ ਬੰਦੇ ਦਾ ਫ਼ਰਕ ਹੁੰਦਾ" Dalveer Goldy ਦੇ AAP 'ਚ ਸ਼ਾਮਲ ਹੋਣ ਤੋਂ ਬਾਅਦ ਸੁਣੋ ਕੀ ਬੋਲੇ Partap Singh Bajwa

01 May 2024 2:17 PM

Roper 'ਚ Road Show ਕੱਢ ਰਹੇ Malvinder Kang ਨੇ ਠੋਕ ਕੇ ਕਿਹਾ ! ਸੁਣੋ ਲੋਕਾਂ ਦੀ ਜ਼ੁਬਾਨੀ

01 May 2024 12:16 PM

Vigilance Department ਦਾ Satnam Singh Daun ਨੂੰ ਨੋਟਿਸ, ਅਮਰੂਦ ਬਾਗ਼ ਘੁਟਾਲੇ ਨਾਲ ਜੁੜਿਆ ਮਾਮਲਾ..

01 May 2024 11:38 AM
Advertisement