ਕਿਸਾਨੀ ਅੰਦੋਲਨ ਦਾ ਸਟੇਟਸ ਸਿਬਲ ਬਣਿਆ ‘ਟਰੈਕਟਰ’, ਵਿਕਰੀ 'ਚ ਰਿਕਾਰਡ ਵਾਧਾ,ਮੰਗ ਪੂਰੀ ਕਰਨੀ ਹੋਈ ਔਖੀ
Published : Jan 25, 2021, 6:04 pm IST
Updated : Jan 25, 2021, 6:11 pm IST
SHARE ARTICLE
tractor parade
tractor parade

ਪੁਰਾਣੇ ਟਰੈਕਟਰਾਂ ਨੂੰ ਮੋਡੀਫਾਈ ਕਰਵਾ ਕੇ ਦਿੱਲੀ ਵੱਲ ਰਵਾਨਾ ਹੋਣ ਲੱਗੇ ਕਿਸਾਨ

ਚੰਡੀਗੜ੍ਹ : ਕਿਸਾਨਾਂ ਦੇ ਯੱਕੇ ਵਜੋਂ ਜਾਣੇ ਜਾਂਦੇ ਟਕੈਰਟਰ ਦੀ ਦੀਵਾਨਗੀ ਸਭ ਦੇ ਸਿਰ ਚੜ੍ਹ ਬੋਲ ਰਹੀ ਹੈ। ਕਿਸਾਨੀ ਸੰਘਰਸ਼ ਨੇ ਟਰੈਕਟਰ ਦੀ ਅਹਿਮੀਅਤ ਨੂੰ ਬੁਲੰਦੀਆਂ ‘ਤੇ ਪਹੁੰਚਾ ਦਿਤਾ ਹੈ। ਵੱਡੀ ਗਿਣਤੀ ਕਿਸਾਨ ਟਰੈਕਟਰਾਂ ਸਮੇਤ ਦਿੱਲੀ ਵੱਲ ਕੂਚ ਕਰ ਚੁੱਕੇ ਹਨ। ਸਰਦੇ-ਪੁਜਦੇ ਕਿਸਾਨਾਂ ਨੇ ਨਵੇਂ ਟਰੈਕਟਰ ਖਰੀਦ ਲਏ ਹਨ, ਪਰ ਜਿਹੜੇ ਨਵੇਂ ਨਹੀਂ ਸੀ ਖਰੀਦ ਸਕਦੇ ਉਨ੍ਹਾਂ ਨੇ ਪੁਰਾਣੇ ਟਕੈਰਟਰਾ ਨੂੰ ਮੋਡੀਫਾਈ ਕਰਵਾ ਲਿਆ ਹੈ।

tractortractor

ਕਿਸਾਨੀ ਸੰਘਰਸ਼ ਸ਼ੁਰੂ ਹੋਣ ਤੋਂ ਟਰੈਕਟਰਾਂ ਦੀ ਮੰਗ ਵਿਚ ਹੋਇਆ ਵਾਧਾ 26 ਜਨਵਰੀ ਦੀ ਟਕੈਰਟਰ ਪਰੇਡ ਕਾਰਨ ਚਰਮ-ਸੀਮਾ ‘ਤੇ ਪਹੁੰਚ ਚੁੱਕਾ ਹੈ। ਇੰਨਾ ਹੀ ਨਹੀਂ, ਕਿਸਾਨੀ ਅੰਦੋਲਨ ਨੇ ਟਰੈਕਟਰਾਂ ਦੀ ਵਿਕਰੀ 'ਤੇ ਵੀ ਅਸਰ ਪਾਇਆ ਹੈ। ਕਿਸਾਨ ਅੰਦੋਲਨ ਦੇ ਚੱਲਦਿਆਂ ਪੰਜਾਬ ਭਰ ਵਿਚ ਟਰੈਕਟਰਾਂ ਦੀ ਵਿਕਰੀ 'ਚ ਵਾਧਾ ਦਰਜ ਕੀਤਾ ਗਿਆ ਹੈ। ਜੇਕਰ ਪਿਛਲੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਲਗਭਗ ਪੰਜ ਤੋਂ ਦਸ ਫ਼ੀਸਦ ਤਕ ਟਰੈਕਟਰਾਂ ਦੀ ਸੇਲ ਵਧੀ ਹੈ।

tractor pradetractor prade

ਇਹ ਵਾਧਾ ਦੇਸ਼ ਵਿਆਪੀ ਰੂਪ ਧਾਰਨ ਕਰ ਗਿਆ ਹੈ। ਪੰਜਾਬ ਵਿਚ ਟਰੈਕਟਰ ਨਿਰਮਾਣ ਵਾਲੀਆਂ ਕਈ ਕੰਪਨੀਆਂ ਹਨ ਜਿੱਥੋਂ ਟਰੈਕਟਰਾਂ ਦੀ ਸਪਲਾਈ ਦੇਸ਼ ਦੇ ਕੋਨੇ ਕੋਨੇ ਤਕ ਹੁੰਦੀ ਹੈ। ਸੂਤਰਾਂ ਮੁਤਾਬਕ ਪੰਜਾਬ ਤੋਂ ਇਲਾਵਾ ਦੇਸ਼ ਦੇ ਦੂਜੇ ਸੂਬਿਆਂ ਵਿਚ ਵੀ ਟਕੈਰਟਰਾਂ ਦੀ ਮੰਗ ਵਧੀ ਹੈ।

Tractor ParadeTractor Parade

ਟਰੈਕਟਰ ਵਪਾਰੀਆਂ ਦਾ ਕਹਿਣਾ ਹੈ ਕਿ ਟਰੈਕਟਰ ਦੀ ਵੱਧ ਰਹੀ ਮੰਗ ਕਰਕੇ ਕੰਪਨੀ ਕੋਲ ਟਰੈਕਟਰਾਂ ਦੀ ਘਾਟ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕਿਤੇ ਨਾ ਕਿਤੇ ਟਰੈਕਟਰਾਂ ਦੀ ਸੇਲ 'ਚ ਵਾਧਾ ਹੋਇਆ ਹੈ। ਹਾਲਾਂਕਿ ਪੂਰਾ ਡਾਟਾ ਸਾਲ ਦੇ ਅੰਤ ਵਿੱਚ ਪਤਾ ਚੱਲੇਗਾ। ਪਰ ਕਿਤੇ ਨਾ ਕਿਤੇ ਕਿਸਾਨ ਅੰਦੋਲਨ ਦਾ ਟਰੈਕਟਰਾਂ ਦੀ ਸੇਲ 'ਤੇ ਅਸਰ ਜ਼ਰੂਰ ਪਿਆ ਹੈ।

Tractor RallyTractor Rally

ਕਾਬਲੇਗੌਰ ਹੈ ਕਿ ਟਰੈਕਟਰਾਂ ਦੀ ਸੇਲ ਵਿਚ ਵਾਧਾ ਕਰੋਨਾ ਕਾਲ ਤੋਂ ਬਾਅਦ ਤੋਂ ਸ਼ੁਰੂ ਹੋ ਗਿਆ ਸੀ। ਅਚਾਨਕ ਲੱਗੇ ਲੌਕਡਾਊਨ ਤੋਂ ਬਾਅਦ ਵੱਡੀ ਗਿਣਤੀ ਕਾਮੇ ਆਪਣੇ ਜੱਦੀ ਸੂਬਿਆਂ ਵੱਲ ਚਲੇ ਗਏ। ਇਨ੍ਹਾਂ ਵਿਚ ਜ਼ਿਆਦਾਤਰ ਕਿਸਾਨ ਪਰਿਵਾਰਾਂ ਨਾਲ ਸਬੰਧਤ ਸਨ ਜੋ ਖੇਤੀ ਛੱਡ ਕੇ ਦੂਜੇ ਸੂਬਿਆਂ ਵਿਚ ਮਿਹਨਤ ਮਜ਼ਦੂਰੀ ਦੇ ਕਿੱਤੇ ਨੂੰ ਅਪਨਾ ਚੁੱਕੇ ਸਨ। ਕਰੋਨਾ ਮਹਾਮਾਰੀ ਨੇ ਇਨ੍ਹਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਅਤੇ ਇਹ ਆਪਣੇ ਪਿਤਰੀ ਰਾਜਾਂ ਵੱਲ ਨੂੰ ਕੂਚ ਕਰ ਗਏ। ਲੋਕਡਾਊਨ ਖੁਲ੍ਹਣ ਤੋਂ ਬਾਅਦ ਇਨ੍ਹਾਂ ਵਿਚੋਂ ਜ਼ਿਆਦਾਤਰ ਕਾਮੇ ਮੁੜ ਖੇਤੀਬਾੜੀ ਨਾਲ ਜੁੜ ਗਏ ਸਨ। ਇਸ ਦਾ ਅਸਰ ਵੀ ਟਰੈਕਟਰਾਂ ਦੀ ਵਿਕਰੀ ‘ਤੇ ਪਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement