ਮੁਲਜ਼ਮ ਬਾਜ਼ਾਰਾਂ ਵਿਚੋਂ ਸਾਮਾਨ ਚੋਰੀ ਕਰਕੇ ਅੱਗੇ ਵੇਚ ਦਿੰਦਾ ਸੀ। ਚੋਰੀ ਦਾ ਸਮਾਨ ਵੇਚ ਕੇ ਮਿਲੇ ਪੈਸਿਆਂ ਨਾਲ ਉਹ ਨਸ਼ਾ ਖਰੀਦਦਾ ਸੀ
ਲੁਧਿਆਣਾ: ਗੁਆਂਢੀ ਦੀ ਢਾਈ ਸਾਲ ਦੀ ਧੀ ਦਿਲਰੋਜ਼ ਦਾ ਕਤਲ ਕਰਨ ਵਾਲੀ ਔਰਤ ਦੇ ਪਤੀ ਨੂੰ ਪੁਲਿਸ ਨੇ ਚੋਰੀ ਦੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਪਤੀ-ਪਤਨੀ ਅਪਰਾਧਿਕ ਰਿਕਾਰਡ ਵਾਲੇ ਹਨ। ਐਸਐਚਓ ਸੰਜੀਵ ਕਪੂਰ ਨੇ ਦੱਸਿਆ ਕਿ ਮੁਲਜ਼ਮ ਅਰੁਣ ਕੁਮਾਰ ਨਸ਼ੇ ਦਾ ਆਦੀ ਹੈ। ਮੁਲਜ਼ਮ ਬਾਜ਼ਾਰਾਂ ਵਿਚੋਂ ਸਾਮਾਨ ਚੋਰੀ ਕਰਕੇ ਅੱਗੇ ਵੇਚ ਦਿੰਦਾ ਸੀ। ਚੋਰੀ ਦਾ ਸਮਾਨ ਵੇਚ ਕੇ ਮਿਲੇ ਪੈਸਿਆਂ ਨਾਲ ਉਹ ਨਸ਼ਾ ਖਰੀਦਦਾ ਸੀ। ਮੁਲਜ਼ਮਾਂ ਦੇ ਕਬਜ਼ੇ ’ਚੋਂ ਚੋਰੀ ਕੀਤਾ ਗਿਆ ਬਜਾਜ ਸਿਟੀ-100 ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ, ਜਿਸ 'ਤੇ ਉਹ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।
ਇਹ ਵੀ ਪੜ੍ਹੋ: ਧਰਤੀ ਦੀ Inner core ਨੇ ਘੁੰਮਣਾ ਕੀਤਾ ਬੰਦ, ਦਿਸ਼ਾ ਵਿਚ ਬਦਲਾਅ ਹੋਣ ਦਾ ਅਨੁਮਾਨ- ਅਧਿਐਨ
ਇਸ ਤੋਂ ਇਲਾਵਾ ਔਰਤਾਂ ਦੇ 16 ਸੂਟ ਬਰਾਮਦ ਕੀਤੇ ਗਏ ਹਨ। ਮੁਲਜ਼ਮ ਪਿੰਡ ਡੇਹਲੋਂ ਬੈਕ ਸਾਈਡ ਇਕ ਮੰਦਰ ਕੋਲ ਰਹਿੰਦਾ ਹੈ। ਮੁਲਜ਼ਮ 'ਤੇ ਵੱਖ-ਵੱਖ ਥਾਣਿਆਂ 'ਚ 5 ਅਪਰਾਧਿਕ ਮਾਮਲੇ ਦਰਜ ਹਨ, ਜਿਸ ਵਿਚ ਦੋ ਚੋਰੀ, ਦੋ ਨਸ਼ਾ ਤਸਕਰੀ ਅਤੇ ਇਕ ਸਨੈਚਿੰਗ ਦਾ ਮਾਮਲਾ ਦਰਜ ਹੈ। ਮੁਲਜ਼ਮ ਦੋ ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ। ਪੁਲਿਸ ਵੱਲੋਂ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ: JNU 'ਚ BBC ਦੀ ਡਾਕੂਮੈਂਟਰੀ ਦੇਖ ਰਹੇ ਵਿਦਿਆਰਥੀਆਂ 'ਤੇ ਪਥਰਾਅ, ਬਿਜਲੀ ਬੰਦ ਹੋਣ 'ਤੇ ਕੱਢਿਆ ਗਿਆ ਮਾਰਚ
28 ਨਵੰਬਰ 2021 ਨੂੰ ਦਿਲਰੋਜ ਦਾ ਕਤਲ ਕਰਨ ਵਾਲੀ ਔਰਤ ਨੀਲਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ। ਉਸ ਨੇ ਦੱਸਿਆ ਕਿ ਉਸ ਦਾ ਗੁਆਂਢੀ ਪੁਲਿਸ ਮੁਲਾਜ਼ਮ ਹੈ ਅਤੇ ਉਹ ਹਰ ਰੋਜ਼ ਉਸ ਦੇ ਬੱਚਿਆਂ ਨੂੰ ਝਿੜਕਦਾ ਰਹਿੰਦਾ ਸੀ। ਇਸ ਦਾ ਬਦਲਾ ਲੈਣ ਲਈ ਉਸ ਨੇ ਪੁਲਿਸ ਮੁਲਾਜ਼ਮ ਦੀ ਢਾਈ ਸਾਲ ਦੀ ਬੇਟੀ ਨੂੰ ਅਗਵਾ ਕਰ ਲਿਆ ਅਤੇ ਫਿਰ ਉਸ ਨੂੰ ਟੋਏ 'ਚ ਜ਼ਿੰਦਾ ਦੱਬ ਦਿੱਤਾ। ਬੱਚੇ 'ਤੇ ਮਿੱਟੀ ਪਾ ਕੇ ਉਹ ਉਥੋਂ ਘਰ ਆ ਗਈ।