
ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਧਰਤੀ ਦੀ ਅੰਦਰੂਨੀ ਗਤੀਸ਼ੀਲਤਾ ਅਤੇ ਇਸ ਦੀਆਂ ਪਰਤਾਂ ਵਿਚਕਾਰ ਆਪਸੀ ਤਾਲਮੇਲ ਨੂੰ ਸਮਝਣ ਲਈ ਇਕ ਮਹੱਤਵਪੂਰਨ ਖੋਜ ਹੈ।
ਬੀਜਿੰਗ: ਨੇਚਰ ਜਿਓਸਾਇੰਸ ਵਿਚ ਪ੍ਰਕਾਸ਼ਿਤ ਹੋਏ ਇਕ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਧਰਤੀ ਦੇ ਅੰਦਰਲੇ ਹਿੱਸੇ ਨੇ ਹਾਲ ਹੀ ਵਿਚ ਘੁੰਮਣਾ ਬੰਦ ਕਰ ਦਿੱਤਾ ਹੈ ਅਤੇ ਉਲਟ ਦਿਸ਼ਾ ਵਿਚ ਆਪਣੀ ਸਪਿਨ ਸਥਿਤੀ ਨੂੰ ਬਦਲ ਦਿੱਤਾ ਹੈ। ਗਲੋਬਲ ਪੱਧਰ 'ਤੇ ਇਹ ਪਤਾ ਚੱਲਦਾ ਹੈ ਕਿ ਅੰਦਰੂਨੀ ਕੋਰ ਰੋਟੇਸ਼ਨ ਹਾਲ ਹੀ ਵਿਚ ਬੰਦ ਹੋ ਗਈ ਹੈ। ਇਹ ਰੋਟੇਸ਼ਨ 2009 ਵਿਚ ਰੁਕ ਗਈ ਸੀ ਅਤੇ ਫਿਰ ਹੈਰਾਨੀਜਨਕ ਤੌਰ 'ਤੇ ਉਲਟ ਦਿਸ਼ਾ ਵਿਚ ਮੁੜ ਗਈ।
ਇਹ ਵੀ ਪੜ੍ਹੋ: JNU 'ਚ BBC ਦੀ ਡਾਕੂਮੈਂਟਰੀ ਦੇਖ ਰਹੇ ਵਿਦਿਆਰਥੀਆਂ 'ਤੇ ਪਥਰਾਅ, ਬਿਜਲੀ ਬੰਦ ਹੋਣ 'ਤੇ ਕੱਢਿਆ ਗਿਆ ਮਾਰਚ
ਖੋਜਕਰਤਾਵਾਂ ਦਾ ਮੰਨਣਾ ਹੈ ਕਿ ਧਰਤੀ ਦੇ ਹੇਠਾਂ ਦੀ ਹਲਚਲ ਨੂੰ ਉਦੋਂ ਤੱਕ ਮਹਿਸੂਸ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਭੂਚਾਲ ਜਾਂ ਜਵਾਲਾਮੁਖੀ ਫਟਣ ਤੋਂ ਵਾਈਬ੍ਰੇਸ਼ਨ ਮਹਿਸੂਸ ਨਹੀਂ ਕੀਤੀ ਜਾਂਦੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਧਰਤੀ ਦੀ ਅੰਦਰੂਨੀ ਗਤੀਸ਼ੀਲਤਾ ਅਤੇ ਇਸ ਦੀਆਂ ਪਰਤਾਂ ਵਿਚਕਾਰ ਆਪਸੀ ਤਾਲਮੇਲ ਨੂੰ ਸਮਝਣ ਲਈ ਇਕ ਮਹੱਤਵਪੂਰਨ ਖੋਜ ਹੈ।
ਇਹ ਵੀ ਪੜ੍ਹੋ: ਗੁਜਰਾਤ ਦੰਗਿਆਂ ਦੌਰਾਨ ਕਤਲ ਕੇਸ ’ਚ ਸ਼ਾਮਲ 22 ਮੁਲਜ਼ਮ ਬਰੀ, 17 ਲੋਕਾਂ ਦੀ ਹੱਤਿਆ ਦੇ ਸਨ ਇਲਜ਼ਾਮ
ਚੀਨ ਦੀ ਪੇਕਿੰਗ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਨਿਊਜ਼ ਏਜੰਸੀ ਏਐਫਪੀ ਨੂੰ ਦੱਸਿਆ ਕਿ ਘੁੰਮਣ ਦਾ ਇਕ ਚੱਕਰ ਲਗਭਗ ਸੱਤ ਦਹਾਕਿਆਂ ਦਾ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਇਸ ਦੀ ਦਿਸ਼ਾ ਹਰ 35 ਸਾਲ ਬਾਅਦ ਬਦਲਦੀ ਹੈ। ਅਧਿਐਨ ਦਾ ਮੰਨਣਾ ਹੈ ਕਿ 1970 ਦੇ ਦਹਾਕੇ ਦੇ ਸ਼ੁਰੂ ਵਿਚ ਇਸ ਚੱਕਰ ਨੇ ਦਿਸ਼ਾ ਬਦਲ ਦਿੱਤੀ। ਇਸ ਤੋਂ ਬਾਅਦ 2040 ਦੇ ਮੱਧ ਤੱਕ ਚੱਕਰ ਦੀ ਦਿਸ਼ਾ ਬਦਲਣ ਦਾ ਅਨੁਮਾਨ ਹੈ। ਜਿੱਥੋਂ ਤੱਕ ਧਰਤੀ ਦੀਆਂ ਪਰਤਾਂ ਦੀ ਵੰਡ ਦਾ ਸਵਾਲ ਹੈ, ਇਸ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਹੈ, ਜਿਸ ਵਿਚ ਕ੍ਰਸਟ, ਮੈਂਟਲ ਅਤੇ ਕੋਰ ਸ਼ਾਮਲ ਹਨ।