ਮੌਸਮ ਵਿਭਾਗ ਵੱਲੋਂ ਅਨੁਮਾਨ ਜਾਰੀ, ਅਗਲੇ ਦੋ-ਤਿੰਨ ਦਿਨਾਂ ‘ਚ ਫਿਰ ਮੀਂਹ ਪੈਣ ਦੀ ਸੰਭਾਵਨਾ
Published : Feb 25, 2019, 10:15 am IST
Updated : Feb 25, 2019, 10:15 am IST
SHARE ARTICLE
Rain
Rain

ਪਹਿਲਾਂ ਜਾਹਿਰ ਕੀਤੇ ਅਨੁਸਾਰ ਵੈਸਟਰਨ ਡਿਸਟ੍ਰਬੈਂਸ ਦੇ ਅੱਗੇ ਲੰਘ ਜਾਣ ਕਾਰਨ ਸੂਬੇ ਚ ਮੌਸਮ ਖੁੱਲ੍ਹ ਗਿਆ ਹੈ। ਆਉਣ ਵਾਲੇ 2-3 ਦਿਨ ਤੇਜ਼, ਠੰਢੀਆਂ ਪੱਛਮੀ....

ਚੰਡੀਗੜ੍ਹ : ਪਹਿਲਾਂ ਜਾਹਿਰ ਕੀਤੇ ਅਨੁਸਾਰ ਵੈਸਟਰਨ ਡਿਸਟ੍ਰਬੈਂਸ ਦੇ ਅੱਗੇ ਲੰਘ ਜਾਣ ਕਾਰਨ ਸੂਬੇ ਚ ਮੌਸਮ ਖੁੱਲ੍ਹ ਗਿਆ ਹੈ। ਆਉਣ ਵਾਲੇ 2-3 ਦਿਨ ਤੇਜ਼, ਠੰਢੀਆਂ ਪੱਛਮੀ ਹਵਾਂਵਾਂ ਚੱਲਣ ਨਾਲ ਦਿਨ ਚਿੱਟੇ ਤੇ ਖੂਬਸੂਰਤ ਬਣੇ ਰਹਿਣਗੇ, ਪਰ ਮੌਸਮ ਆਮ ਨਾਲੋਂ ਠੰਢਾ ਰਹੇਗਾ। 25-26-27 ਫਰਵਰੀ ਨੂੰ ਬੰਗਾਲ ਤੇ ਪੂਰਬੀ ਭਾਰਤ ਚ ਮੀਂਹ ਤੇ ਗੜੇਮਾਰੀ ਹੋਵੇਗੀ, ਅਸਰ ਵਜੋਂ ਪੰਜਾਬ ‘ਚ ਵੀ ਕਈ ਥਾਈਂ ਫਿਰ ਬਰਸਾਤ ਹੋਵੇਗੀ।

Rain Rain

ਮਾਰਚ ਦੇ ਸ਼ੁਰੂਆਤੀ ਦਿਨਾਂ ਚ ਵੀ ਇੱਕ ਹੋਰ ਵੈਸਟਰਨ ਡਿਸਟ੍ਰਬੈਂਸ ਦੀ ਆਮਦ ਦੀ ਸੰਭਾਵਨਾ ਬਣੀ ਹੋਈ ਹੈ। ਮੌਜੂਦਾ ਸਮੇਂ ਹਰ ਸੂਬਾ ਵਾਸੀ ਦੇ ਮਨ ਚ ਇਸ ਸੀਜ਼ਨ ਹੋ ਰਹੀਆਂ ਔਸਤ ਤੋਂ ਵਧੇਰੇ ਬਰਸਾਤਾਂ ਨੂੰ ਲੈਕੇ ਸਵਾਲ ਬਣਿਆ ਹੋਇਆ ਹੈ। ਸਾਫ ਸ਼ਬਦਾਂ ਵਿਚ ਪੰਜਾਬ ਚ ਪੱਛਮੀ ਬਾਰਡਰ ਤੋਂ ਲਗਾਤਾਰ ਹੋ ਰਹੀ ਵੈਸਟਰਨ ਡਿਸਟ੍ਰਬੈਂਸ ਦੀ ਆਮਦ ਨਾਲ ਸਾਉਣ-ਭਾਦੋਂ ਵਰਗੀ ਸਥਿਤੀ ਮਾਰਚ ਦੇ ਪਹਿਲੇ ਅੱਧ ਤੱਕ ਬਣੀ ਰਹੇਗੀ। ਉਸਤੋਂ ਬਾਅਦ ਇਸ ਚ ਕਮੀ ਜਰੂਰ ਆਵੇਗੀ ਪਰ ਫਿਰ ਵੀ, ਘਟੀ ਹੋਈ ਗਿਣਤੀ ਚ ਵੈਸਟਰਨ ਡਿਸਟ੍ਰਬੈਂਸ ਬੇਮੌਸਮੀ ਬਰਸਾਤ ਤੇ ਗੜੇਮਾਰੀ ਨੂੰ ਅੰਜਾਮ ਦੇ ਸਕਦੇ ਹਨ।

Rain Rain

ਸਾਉਣ ਵਾਂਗੂ ਮੌਜੂਦ ਜਮੀਨੀ ਨਮੀ ਨੂੰ ਮੱਦੇਨਜ਼ਰ ਰੱਖਦੇ ਹੋਏ, ਇੱਥੋਂ ਤੱਕ ਕਿ ਗਰਮੀ ਤੇ ਲੂ ਦੀ ਸਥਿਤੀ ਚ ਵੀ ਦੇਰੀ ਦੀ ਉਮੀਦ ਹੈ। ਦੱਸਣਯੋਗ ਹੈ ਕਿ ਲੋਹੜੀ ਤੋਂ ਬਾਅਦ ਸੂਬੇ ਚ ਰਿਕਾਰਡਤੋੜ ਮੀਂਹ ਤੇ ਗੜੇਮਾਰੀ ਹੋਈ ਹੈ। ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ,ਨਵਾਂਸ਼ਹਿਰ ਤੇ ਲੁਧਿਆਣਾ ਦੇ ਇਲਾਕਿਆਂ ਚ ਔਸਤ ਨਾਲੋਂ 3 ਤੋਂ 4 ਗੁਣਾ ਵਧੇਰੇ ਮੀਂਹ ਪੈ ਚੁੱਕੇ ਹਨ, ਕਈ ਥਾਈਂ ਫਸਲੀ ਨੁਕਸਾਨ ਵੀ ਹੋਇਆ ਹੈ, ਪਰ ਆਗਾਮੀ 2 ਹਫਤੇ ਸਥਿਤੀ ਜਿਉਂ ਦੀ ਤਿਉਂ ਬਣੀ ਰਹੇਗੀ। ਅੱਜ ਸਵੇਰ ਪੰਜਾਬ ਦੇ ਕਈ ਹਿੱਸਿਆਂ ਚ ਧੁੰਦ ਤੇ ਧੁੰਦ ਵਾਲੇ ਬੱਦਲ ਛਾਏ ਰਹੇ, ਜਿਨ੍ਹਾਂ ਚੋਂ ਪੂਰਬੀ ਜਿਲ੍ਹੇ ਮੁੱਖ ਰਹੇ, ਜਿੱਥੇ 12-1 ਵਜੇ ਤੱਕ ਸੂਰਜ ਦੇ ਦਰਸ਼ਨ ਹੋਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement