
ਕੇਦਰੀ ਮੰਤਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ਵਿਚੋਂ ਨਿਕਲ ਕੇ .......
ਲੁਧਿਆਣਾ :ਕੇਦਰੀਂ ਮੰਤਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ਵਿਚੋਂ ਨਿਕਲ ਕੇ ਸਹਾਇਕ ਕਿਤਿਆਂ ਅਤੇ ਜਿਨਸਾਂ ਦੇ ਮੰਡੀਕਰਨ ਅਤੇ ਤਿਆਰ ਕੀਤੀਆਂ ਚੀਜਾਂ ਦੀ ਵਿਕਰੀ ਵੱਲ ਵਧੇਰੇ ਤੱਵਜੋ ਦੇਣ ਦੀ ਲੋੜ ਹੈ। ਅੱਜ ਸਥਾਨਕ ਲਾਧੋਵਾਲ ਵਿਖੇ ਬਣੇ ਮੈਗਾ ਫੂਡ ਪਾਰਕ ਵਿਚ ਕੇਦਰੀਂ ਮੰਤਰੀ ਨੇ 2 ਫੂਡ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।
photo
ਇਸ ਮੌਕੇ ਉਨ੍ਹਾਂ ਨਾਲ ਮਹਿਕਮੇ ਦੇ ਰਾਜ ਮੰਤਰੀ ਰਮੇਸ਼ਵਰ ਤੇਲੀ ਅਤੇ ਹੋਰ ਉਚ ਅਧਿਕਾਰੀ ਵੀ ਹਾਜ਼ਰ ਸਨ। ਗੋਦਰੇਜ ਟਾਈਸਨ ਫੂਡਸ ਪ੍ਰਾਈਵੇਟ ਲਿਮਟਿਡ ਅਤੇ ਇਸਕਾਨ ਬਾਲਾ ਜੀ ਫੂਡਸ ਪ੍ਰਾਈਵੇਟ ਲਿਮਟਿਡ ਦੇ ਉਦਘਾਟਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸ਼੍ਰੀਮਤੀ ਬਾਦਲ ਨੇ ਦਸਿਆ ਕਿ ਇਨ੍ਹਾਂ ਪ੍ਰਾਜੈਕਟਾਂ ਦੀ ਕੁਲ ਲਾਗਤ 95.31 ਕਰੋੜ ਹੈ
photo
ਜਿਸ ਨਾਲ ਹਰ ਸਾਲ 950 ਲੋਕਾਂ ਨੂੰ ਇਸ ਵਿਚ ਰੁਜ਼ਗਾਰ ਵੀ ਮਿਲੇਗਾ ਉਥੇ ਲੁਧਿਆਣਾ ਦੇ ਨਾਲ ਨਾਲ ਫਗਵਾੜਾ, ਫਤਿਹਗੜ੍ਹ ਸਾਹਿਬ, ਜਲੰਧਰ, ਅਮ੍ਰਿਤਸਰ, ਮੋਗਾ ਅਤੇ ਇਸਦੇ ਨੇੜਲੇ ਇਲਾਕਿਆਂ ਦੇ ਕਿਸਾਨਾਂ ਨੂੰ ਵੀ ਇਸਦਾ ਫਾਇਦਾ ਹੋਵੇਗਾ। ਇਹਨਾਂ ਪ੍ਰੋਜੈਕਟਾਂ ਦੀ ਕੁੱਲ ਸਾਲਾਨਾ ਸਮਰੱਥਾ 7200 ਮੀਟ੍ਰਿਕ ਟਨ ਆਲੂ ਪ੍ਰੋਸੈਸ ਅਤੇ 5700 ਮੀਟ੍ਰਿਕ ਟਨ ਫਰੋਜ਼ਨ ਫੂਡ ਹੈ।
photo
ਉਨ੍ਹਾਂ ਇਹ ਫੂਡ ਪਾਰਕ ਇੱਥੇ ਸਥਾਪਿਤ ਕਰਨ ਲਈ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ। ਇਸ ਮੋਕੇ ਸ੍ਰੋਮਣੀ ਅਕਾਲੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰਾ ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਸੰਸਦੀ ਸਕੱਤਰ ਦਰਸ਼ਨ ਸਿੰਘ ਸ਼ਿਵਾਲਿਕ, ਰਤਨ ਸਿੰਘ ਕਮਾਲਪੁਰੀ ਅਤੇ ਹੋਰ ਅਕਾਲੀ ਆਗੂ ਵੀ ਹਾਜ਼ਰ ਸਨ।