ਢੀਂਡਸਾ ਨੇ 70 ਸਾਲ ਦੇ ਸਿਆਸੀ ਸਫ਼ਰ ਦੇ ਨੀਤੀਵਾਨ ਬਾਦਲ ਨੂੰ ਠਿੱਬੀ ਲਾਈ?
Published : Feb 25, 2020, 8:55 am IST
Updated : Feb 25, 2020, 11:34 am IST
SHARE ARTICLE
File photo
File photo

ਬਾਦਲ ਬਨਾਮ ਢੀਂਡਸਾ ਦਰਮਿਆਨ ਸਿਆਸੀ ਤੇ ਪੰਥਕ ਯੁੱਧ ਤਿੱਖਾ ਹੋਣ ਦੀ ਸੰਭਾਵਨਾ

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਅਕਾਲੀ ਦਲ ਦੇ  ਸ੍ਰਪਰਸਤ ਪ੍ਰਕਾਸ਼ ਸਿੰਘ ਬਾਦਲ (92) ਸਾਬਕਾ ਮੁੱਖ-ਮੰਤਰੀ ਪੰਜਾਬ ਇਕ ਅਜਿਹੇ ਰਾਜਨੀਤੀਵਾਨ ਹਨ ਜਿਨ੍ਹਾਂ 70 ਸਾਲ ਦੇ ਅਪਣੇ ਸਿਆਸੀ ਸਫ਼ਰ 'ਚ ਅਪਣੇ ਨਜ਼ਦੀਕੀ ਵਿਰੋਧੀਆਂ ਨੂੰ ਉਠਣ ਨਹੀਂ ਦਿਤਾ ਪਰ ਉਨ੍ਹਾਂ ਦੇ ਬੇਹੱਦ ਕਰੀਬੀ ਰਹੇ ਸੁਖਦੇਵ ਸਿੰਘ ਢੀਂਡਸਾ ਵਲੋਂ ਸਿਆਸੀ ਠਿੱਬੀ ਲਾਉਣ ਦੀਆਂ ਚਰਚਾਵਾਂ ਦਾ ਰਾਜਨੀਤਕ ਬਾਜ਼ਾਰ ਗਰਮ ਹੈ।

Parkash Singh BadalParkash Singh Badal

ਚਰਚਾ ਮੁਤਾਬਕ ਸਿੱਖ ਸਿਆਸਤ ਦੇ ਘਾਗ ਸਿਆਸਤਦਾਨ ਵਜੋਂ ਮੰਨੇ ਜਾਂਦੇ ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ.ਪ੍ਰਕਾਸ਼ ਸਿੰਘ ਬਾਦਲ ਤੋਂ ਕੁਰਸੀ ਖੋਹਣ ਲਈ ਆਖਰੀ ਸਾਹ ਤਕ ਯਤਨਸ਼ੀਲ ਰਹੇ। ਲੋਹ-ਪੁਰਸ਼ ਵਜੋਂ ਜਾਣੇ ਜਾਂਦੇ ਰਹੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਸਾਬਕਾ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਸਾਬਕਾ ਮੁਖ -ਮੰਤਰੀ ਵੀ ਮੁਕਾਬਲਾ ਕਰਨ 'ਚ ਅਸਫ਼ਲ ਰਹੇ।

Aam Aadmi Party Sukhpal KhairaAam Aadmi Party Sukhpal Khaira

ਇਨ੍ਹਾਂ ਤੋਂ ਇਲਾਵਾ ਦੋਆਬੇ ਦੀ ਅਹਿਮ ਸਿੱਖ ਹਸਤੀ ਜਥੇਦਾਰ ਕੁਲਦੀਪ ਸਿੰਘ ਵਡਾਲਾ, ਮਾਝੇ ਤੋਂ ਪ੍ਰੇਮ ਸਿੰਘ ਲਾਲਪੁਰਾ, ਸੁਖਪਾਲ ਸਿੰਘ ਖਹਿਰਾ ਦੇ ਬਾਪ ਸੁਖਜਿੰਦਰ ਸਿੰਘ ਸਾਬਕਾ ਵਿੱਦਿਆ ਮੰਤਰੀ, ਰਵੀਇੰਦਰ ਸਿੰਘ ਸਾਬਕਾ ਸਪੀਕਰ, ਮਨਪ੍ਰੀਤ ਸਿੰਘ ਬਾਦਲ, ਜਸਵਿੰਦਰ ਸਿੰਘ ਬਰਾੜ, ਬਲਵੰਤ ਸਿੰਘ ਰਾਮੂਵਾਲੀਆ ਆਦਿ ਤੋਂ ਛੁੱਟ ਹੋਰ ਵੀ ਕਈ ਨੇਤਾ ਹਨ ਜਿਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਖੰਗਣ ਨਹੀਂ ਦਿਤਾ।

Captain Amrinder Singh Captain Amrinder Singh

ਕੈਪਟਨ ਅਮਰਿੰਦਰ ਸਿੰਘ ਮੁੱਖ-ਮੰਤਰੀ ਵੀ ਪ੍ਰਕਾਸ਼ ਸਿੰਘ ਬਾਦਲ ਦੇ ਸਤਾਏ ਹਨ ਜਿਨ੍ਹਾਂ ਨੂੰ ਮੁੜ ਕਾਂਗਰਸ 'ਚ ਜਾ ਕੇ ਕਿਸਮਤ ਅਜਮਾਉਣੀ ਪਈ। ਚਰਚਾ ਮੁਤਾਬਕ ਸੁਖਬੀਰ ਸਿੰਘ ਬਾਦਲ ਦੀਆਂ ਕੱਚ-ਘਰੜ ਨੀਤੀਆਂ ਤੇ ਗ਼ਲਤੀਆਂ ਦਾ ਵੀ ਖਮਿਆਜਾ ਬਾਪ ਨੂੰ ਭੁਗਤਣਾ ਪੈ ਰਿਹਾ ਹੈ। 1950 'ਚ ਸਰਪੰਚ ਤੇ 1957 'ਚ ਵਿਧਾਇਕ ਬਣੇ ਪ੍ਰਕਾਸ਼ ਸਿੰਘ ਬਾਦਲ ਨੇ ਸਿਆਸੀ ਮਜ਼ਬੂਰੀ 'ਚ ਗਰਮ ਖਿਆਲੀ ਨੇਤਾ ਸਿਮਰਨਜੀਤ ਸਿੰਘ ਮਾਨ ਦੀ ਪ੍ਰਧਾਨਗੀ ਵੀ ਕਬੂਲ ਕਰ ਲਈ ਪਰ ਸਿਆਸੀ ਜੋੜ-ਤੋੜ ਕਰ ਕੇ ਮੁੜ ਸ਼੍ਰੋਮਣੀ ਅਕਾਲੀ ਦਲ 'ਤੇ ਕਬਜ਼ਾ ਕਰਦਿਆਂ ਸ਼੍ਰੋਮਣੀ ਕਮੇਟੀ, ਪੰਜਾਬ ਦੀ ਸਤਾ ਉਪਰ ਜੱਫ਼ਾ ਮਾਰਦਿਆਂ ਕਿਸੇ ਨੂੰ ਲਾਗੇ ਲਗਣ ਨਹੀਂ ਦਿਤਾ।

Sukhbir BadalSukhbir Badal

ਪਰ ਸੀ੍ਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਰਗਾੜੀ ਕਾਂਡ 'ਚ ਦੋ ਸਿੱਖ ਗਭਰੂਆਂ ਦੀ ਪੁਲਿਸ ਹੱਥੋਂ ਹੋਈ ਮੌਤ 'ਤੇ ਇਸ ਨਾਲ ਸਬੰਧਤ ਵਾਪਰੀਆਂ ਘਟਨਾਵਾਂ ਨੇ ਬਾਦਲ ਪਰਵਾਰ ਨੂੰ ਸਤਾ ਅਤੇ ਸਿੱਖ ਕੌਮ ਨੂੰ ਕਰ ਦਿਤਾ। ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਮੱਧਮ ਰਫ਼ਤਾਰ 'ਚ ਪਹਿਲਾਂ ਉਸ ਸਮੇਂ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ, ਜਥੇਦਾਰਾਂ ਤੇ ਹੋਰ ਸਬੰਧਤ ਧਿਰਾਂ ਵਿਰੁਧ ਆਵਾਜ਼ ਬੁਲੰਦ ਕੀਤੀ ਫਿਰ ਵਿਧਾਨ ਸਭਾ ਚੋਣਾ 'ਚ ਕਰਾਰੀ ਹਾਰ ਮਿਲਣ ਤੇ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡਣ ਲਈ ਜ਼ੋਰ ਪਾਇਆ

Parkash Singh Badal Parkash Singh Badal

ਪਰ ਬਾਦਲ ਪਰਵਾਰ ਤੇ ਕੋਈ ਅਸਰ ਨਾ ਹੋਣ ਤੇ ਉਨ੍ਹਾਂ ਸੱਭ ਅਹੁਦੇ ਤਿਆਗਦਿਆਂ ਇਨ ਵਿਰੁਧ ਝੰਡਾ ਚੁਕਦਿਆਂ ਜਨਤਕ ਲਾਮਬੰਦੀ ਆਰੰਭ ਦਿਤੀ । ਇਸ ਦੇ ਸਿੱਟੇ ਵਜੋਂ ਪ੍ਰਕਾਸ਼ ਸਿੰਘ ਬਾਦਲ ਬਨਾਮ ਸੁਖਦੇਵ ਸਿੰਘ ਢੀਂਡਸਾ ਦਾ ਸਿਆਸੀ ਤੇ ਪੰਥਕ ਯੁੱਧ ਛਿੜ ਪਿਆ ਹੈ। ਇਹ ਪਹਿਲੀ ਵਾਰ ਹੈ ਕਿ ਬਾਦਲ ਪਰਵਾਰ ਨੂੰ ਹੱਥਾਂ ਪੈਰਾਂ ਦੀ ਪਈ  ਹੈ। ਚਰਚਾ ਮੁਤਾਬਕ ਆਉਣ ਵਾਲੇ ਸਮੇਂ 'ਚ ਪੰਥਕ ਯੁੱਧ ਤਿੱਖਾ ਹੋਣ ਦੀ ਸੰਭਾਵਨਾ ਬਣ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement