ਅੰਮ੍ਰਿਤਸਰ ਪਾਸਪੋਰਟ ਦਫ਼ਤਰ ਪਹੁੰਚੇ ਭਾਜਪਾ ਸਾਂਸਦ ਸ਼ਵੇਤ ਮਲਿਕ ਦਾ ਕਿਸਾਨਾਂ ਨੇ ਕੀਤਾ ਵਿਰੋਧ
Published : Feb 25, 2021, 3:00 pm IST
Updated : Feb 25, 2021, 4:53 pm IST
SHARE ARTICLE
Shwait Malik
Shwait Malik

ਅੱਜ ਅੰਮ੍ਰਿਤਸਰ ਦੇ ਪਾਸਪੋਰਟ ਦਫਤਰ ਰਣਜੀਤ ਐਵੀਨਿਊ ਵਿਖੇ ਸਾਂਸਦ ਸ਼ਵੇਤ ਮਲਿਕ...

ਅੰਮ੍ਰਿਤਸਰ: ਅੱਜ ਅੰਮ੍ਰਿਤਸਰ ਦੇ ਪਾਸਪੋਰਟ ਦਫਤਰ ਰਣਜੀਤ ਐਵੀਨਿਊ ਵਿਖੇ ਸਾਂਸਦ ਸ਼ਵੇਤ ਮਲਿਕ ਵੱਲੋਂ ਕੇਂਦਰ ਸਰਕਾਰ ਨੂੰ ਪਾਸਪੋਰਟ ਪ੍ਰਕ੍ਰਿਆ ਨੂੰ ਸਰਲ ਬਣਾਉਣ ਸੰਬਧੀ ਇਕ ਪ੍ਰੈਸ ਵਾਰਤਾ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸਾਂਸਦ ਸ਼ਵੇਤ ਮਲਿਕ ਪਾਸਪੋਰਟ ਅਧਿਕਾਰੀ ਵੈਦ ਪ੍ਰਕਾਸ਼ ਸੀਨੀਆਰ ਸੁਪਰੀਡੈਂਟ ਪਾਸਪੋਰਟ ਦਫਤਰ ਅਤੇ ਪਾਸਪੋਰਟ ਅਧਿਕਾਰੀ ਬਲਰਾਜ ਕੁਮਾਰ ਵੱਲੋਂ ਇਸ ਪ੍ਰੈਸ ਵਾਰਤਾ ਦੌਰਾਨ ਪਾਸਪੋਰਟ ਸੰਬਧੀ ਸਰਲ ਪ੍ਰਕ੍ਰਿਆ ਬਣਾਉਣ ਕੇਂਦਰ ਸਰਕਾਰ ਦੇ ਨਵੇ ਨਿਯਮਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿਤੀ ਗਈ।

KissanKissan

ਇਸ ਮੌਕੇ ਗਲਬਾਤ ਕਰਦਿਆਂ ਸਾਂਸਦ ਸ਼ਵੇਤ ਮਲਿਕ ਨੇ ਦਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਜਨਤਾ ਨੂੰ ਸਿਧਾ ਫਾਇਦਾ ਪਹੁਚਾਉਣ ਸੰਬਧੀ ਹਰ ਪ੍ਰਕ੍ਰਿਆ ਨੂੰ ਸਰਲ ਰੂਪ ਦਿਤਾ ਹੈ ਤਾ ਜੋ ਵਿਚੋਲਿਆਂ ਸਿਸਟਮ ਦੀ ਲੁਟ ਤੋ ਆਮ ਜਨਤਾ ਨੂੰ ਬਚਾਇਆ ਜਾ ਸਕੇ। ਬੀਜੇਪੀ ਸਾਂਸਦ ਸ਼ਵੇਤ ਮਲਿਕ ਦੀ ਪ੍ਰੈਸ ਵਾਰਤਾ ਸੰਬਧੀ ਜਾਣਕਾਰੀ ਮਿਲਣ ਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਮੈਬਰਾਂ ਵਲੌ ਉਥੇ ਪਹੁੰਚ ਕੇ ਸਵੇਤ ਮਲਿਕ ਦੀ ਗੱਡੀ ਦਾ ਘੇਰਾਵ ਕਰਨਾ ਚਾਹਿਆ ਅਤੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜੀ ਕੀਤੀ।

Shwet MalikShwet Malik

ਇਸ ਮੌਕੇ ਗਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਉਹਨਾ ਨੂੰ ਸੁਚਨਾ ਮਿਲੀ ਸੀ ਕਿ ਬੀਜੇਪੀ ਸਾਂਸਦ ਸ਼ਵੇਤ ਮਲਿਕ ਅੱਜ ਅੰਮ੍ਰਿਤਸਰ ਦੇ ਪਾਸਪੋਰਟ ਦਫਤਰ ਰਣਜੀਤ ਐਵੀਨਿਊ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਨ ਆ ਰਹੇ ਹਨ।

Passport OfficePassport Office

 ਜਿਸਦੇ ਚਲਦੇ ਕਿਸਾਨ ਜਥੇਬੰਦੀਆਂ ਦੇ ਮੈਬਰਾਂ ਵਲੋਂ ਉਹਨਾ ਨੂੰ ਖੇਤੀ ਆਰਡੀਨੈਂਸ ਦੇ ਕਾਲੇ ਕਾਨੂੰਨ ਦੇ ਨੂੰ ਰੱਦ ਕਰਨ ਸੰਬਧੀ ਮੋਦੀ ਸਰਕਾਰ ਨੂੰ ਸੁਨੇਹਾ ਪਹੁੰਚਾਉਣ ਬਾਰੇ ਕਹਿਣਾ ਸੀ। ਅਤੇ ਉਹ ਉਹਨਾ ਦੀ ਗੱਡੀ ਅੱਗੇ ਸਾਂਤਮਈ ਪ੍ਰਦਰਸ਼ਨ ਕਰਨਾ ਚਾਹੁੰਦੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement