Haryana News: ਵਿਆਹ ਲਈ ਲੜਕਾ ਦੇੇਖ ਕੇ ਵਾਪਸ ਆ ਰਹੀ ਲੜਕੀ ਦੀ ਹਾਦਸੇ ਵਿਚ ਹੋਈ ਮੌਤ
Published : Feb 25, 2024, 2:58 pm IST
Updated : Feb 25, 2024, 3:11 pm IST
SHARE ARTICLE
A girl returning from seeing a boy for marriage died in haryana accident news in punjabi
A girl returning from seeing a boy for marriage died in haryana accident news in punjabi

Haryana News: ਚਲਦੇ ਆਟੋ 'ਚੋਂ ਡਿੱਗਣ ਕਾਰਨ ਵਾਪਰਿਆ ਹਾਦਸਾ

A girl returning from seeing a boy for marriage died in Haryana accident news in punjabi  ਹਰਿਆਣਾ ਦੇ ਅੰਬਾਲਾ 'ਚ ਚੱਲਦੇ ਆਟੋ ਤੋਂ ਡਿੱਗਣ ਨਾਲ ਇਕ ਲੜਕੀ ਦੀ ਮੌਤ ਹੋ ਗਈ। ਲੜਕੀ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਦੇ ਬਾਹਰ ਆਪਣੀ ਮਾਂ ਨਾਲ ਆਟੋ ਵਿੱਚ ਬੈਠੀ ਸੀ। ਉਹ ਮੋਹਾਲੀ ਜਾਂਦੇ ਸਮੇਂ ਆਟੋ ਤੋਂ ਡਿੱਗ ਗਈ। ਪੁਲਿਸ ਨੇ ਆਟੋ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮ੍ਰਿਤਕਾ ਦੀ ਪਛਾਣ ਮੀਰਾ (23) ਵਜੋਂ ਹੋਈ ਹੈ, ਜੋ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਫਰੇਂਦਾ ਪਿੰਡ ਦੀ ਰਹਿਣ ਵਾਲੀ ਹੈ।

ਇਹ ਵੀ ਪੜ੍ਹੋ: Abohar News: ਅਬੋਹਰ 'ਚ ਫਿਜ਼ੀਓਥੈਰੇਪੀ ਡਾਕਟਰ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ  

ਮੀਰਾ ਦੀ ਮਾਂ ਚੰਦਕਾਲੀ ਨੇ ਦੱਸਿਆ ਕਿ ਉਹ ਮੁਹਾਲੀ ਦੇ ਪਿੰਡ ਤੋਗਾ ਵਿੱਚ ਕਿਰਾਏ ’ਤੇ ਰਹਿੰਦੀ ਹੈ। ਉਹ ਆਪਣੀ ਧੀ ਮੀਰਾ ਨਾਲ ਵਿਆਹ ਲਈ ਲੜਕਾ ਲੱਭਣ ਲਈ ਯੂਪੀ ਗਏ ਸੀ। ਦੋਵੇਂ ਸ਼ਨੀਵਾਰ ਰਾਤ ਰੇਲ ਗੱਡੀ ਰਾਹੀਂ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਪਹੁੰਚੇ। ਇਥੋਂ ਉਨ੍ਹਾਂ ਨੇ ਇੱਕ ਆਟੋ (HR37D-4404) ਕਿਰਾਏ ’ਤੇ ਲਿਆ। ਐਤਵਾਰ ਸਵੇਰੇ ਕਰੀਬ 4 ਵਜੇ ਦੋਵੇਂ ਅੰਬਾਲਾ ਛਾਉਣੀ ਤੋਂ ਤੋਗਾ ਲਈ ਰਵਾਨਾ ਹੋਏ।

ਇਹ ਵੀ ਪੜ੍ਹੋ: Kaushambi Firecracker Factory Blast: ਪਟਾਕਾ ਫੈਕਟਰੀ 'ਚ ਜ਼ਬਰਦਸਤ ਧਮਾਕਾ , 5 ਲੋਕਾਂ ਦੀ ਹੋਈ ਮੌਤ, 10 ਗੰਭੀਰ ਜ਼ਖ਼ਮੀ  

ਔਰਤ ਨੇ ਦੱਸਿਆ ਕਿ ਉਹ ਆਟੋ ਦੀ ਵਿਚਕਾਰਲੀ ਸੀਟ 'ਤੇ ਬੈਠੀ ਸੀ, ਉਸ ਦੀ ਬੇਟੀ ਮੀਰਾ ਆਟੋ ਦੀ ਸਾਈਡ ਸੀਟ 'ਤੇ ਸੀ। ਆਟੋ ਵਿਚ 7/8 ਹੋਰ ਯਾਤਰੀ ਸਵਾਰ ਸਨ। ਡਰਾਈਵਰ ਬਹੁਤ ਹੀ ਲਾਪਰਵਾਹੀ ਨਾਲ ਆਟੋ ਚਲਾ ਰਿਹਾ ਸੀ। ਜਿਵੇਂ ਹੀ ਆਟੋ ਜੱਗੀ ਸਿਟੀ ਸੈਂਟਰ ਨੇੜੇ ਪਹੁੰਚਿਆ ਤਾਂ ਉਸ ਦੀ ਲੜਕੀ ਆਟੋ ਤੋਂ ਹੇਠਾਂ ਡਿੱਗ ਗਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਸ ਦੀ ਚੀਕ ਸੁਣ ਕੇ ਆਟੋ ਚਾਲਕ ਨੇ ਕਰੀਬ 100 ਮੀਟਰ ਦੂਰ ਆਟੋ ਨੂੰ ਰੋਕ ਲਿਆ। ਉਦੋਂ ਤੱਕ ਮੀਰਾ ਗੰਭੀਰ ਜ਼ਖ਼ਮੀ ਹੋ ਚੁੱਕੀ ਸੀ। ਉਸ ਦੇ ਮੱਥੇ ਅਤੇ ਸਿਰ ਸਮੇਤ ਸਰੀਰ ਦੇ ਕਈ ਹਿੱਸਿਆਂ 'ਤੇ ਸੱਟਾਂ ਲੱਗੀਆਂ ਹਨ। ਉਸ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ ਗਿਆ। ਉਥੇ ਇਲਾਜ ਦੌਰਾਨ ਮੀਰਾ ਦੀ ਮੌਤ ਹੋ ਗਈ।

ਬਲਦੇਵ ਨਗਰ ਥਾਣੇ ਦੇ ਏਐਸਆਈ ਰਘੁਬੀਰ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਪੁਲਿਸ ਨੇ ਆਟੋ ਚਾਲਕ ਖ਼ਿਲਾਫ਼ ਆਈਪੀਸੀ ਦੀ ਧਾਰਾ 279/304ਏ ਤਹਿਤ ਕੇਸ ਦਰਜ ਕਰ ਲਿਆ ਹੈ। ਦੋਸ਼ੀ ਆਟੋ ਚਾਲਕ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

(For more Punjabi news apart from A girl returning from seeing a boy for marriage died in Haryana accident news in punjabi, stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement