ਪੰਜਾਬ ਵਿਜੀਲੈਂਸ ਬਿਊਰੋ ਵਲੋਂ ਕਰ ਇਕੱਤਰਨ ਕੇਂਦਰ ਸ਼ੰਭੂ, ਰਾਜਪੁਰਾ ਵਿਖੇ ਰੋਡ ਟੈਕਸ ਉਗਰਾਹਣ ਅਤੇ ਹੋਰ ਅਨਿਯਮਤਾਵਾਂ ਹੋਣ ਸਬੰਧੀ ਅਚਨਚੇਤ ਚੈਕਿੰਗ ਕੀਤੀ ਗਈ ਜੋ..
ਸ਼ੰਭੂ, 12 ਅਗੱਸਤ (ਰਜਿੰਦਰ ਮੋਹੀ): ਪੰਜਾਬ ਵਿਜੀਲੈਂਸ ਬਿਊਰੋ ਵਲੋਂ ਕਰ ਇਕੱਤਰਨ ਕੇਂਦਰ ਸ਼ੰਭੂ, ਰਾਜਪੁਰਾ ਵਿਖੇ ਰੋਡ ਟੈਕਸ ਉਗਰਾਹਣ ਅਤੇ ਹੋਰ ਅਨਿਯਮਤਾਵਾਂ ਹੋਣ ਸਬੰਧੀ ਅਚਨਚੇਤ ਚੈਕਿੰਗ ਕੀਤੀ ਗਈ ਜੋ ਅੱਠ ਘੰਟੇ ਲਗਾਤਾਰ ਜਾਰੀ ਰਹੀ ਜਿਸ ਨਾਲ ਇਸ ਅੰਤਰਰਾਜੀ ਕਰ ਬੈਰੀਅਰ 'ਤੇ ਇਕ ਦਿਨ ਵਿਚ ਹੀ ਵਹੀਕਲਾਂ ਦੀ ਐਂਟਰੀ ਕਰੀਬ 286 ਫ਼ੀ ਸਦੀ ਵੱਧ ਹੋਈ ਅਤੇ ਸਰਕਾਰ ਨੂੰ ਮਾਲੀਆ ਪ੍ਰਾਪਤੀ ਪਹਿਲਾਂ ਦੇ ਮੁਕਾਬਲੇ ਉਸ ਦਿਨ ਕਰੀਬ 239 ਫ਼ੀ ਸਦੀ ਵੱਧ ਹਾਸਲ ਹੋਈ।
ਇਹ ਜਾਣਕਾਰੀ ਦਿੰਦੇ ਹੋਏ ਬੀ.ਕੇ. ਉਪਲ, ਏ.ਡੀ.ਜੀ.ਪੀ.-ਕਮ-ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਨੇ ਦਸਿਆ ਕਿ ਵਿਜੀਲੈਂਸ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਬੈਰੀਅਰ 'ਤੇ ਟੈਕਸੀ/ਟੂਰਿਸਟ ਗੱਡੀਆਂ ਤੋਂ ਰਾਜ ਦੀ ਦਾਖ਼ਲਾ ਫ਼ੀਸ ਲੈਣ ਮੌਕੇ ਵੱਧ ਪੈਸੇ ਵਸੂਲੇ ਜਾ ਰਹੇ ਹਨ ਅਤੇ ਦੂਜੇ ਰਾਜਾਂ ਦੀਆਂ ਸੈਲਾਨੀ ਗੱਡੀਆਂ ਨੂੰ ਸਾਂਠ-ਗਾਂਠ ਰਾਹੀਂ ਲੰਘਾਇਆ ਜਾ ਰਿਹਾ ਹੈ। ਚੌਕਸੀ ਬਿਊਰੋ ਦੇ ਮੁਖੀ ਨੇ ਦਸਿਆ ਕਿ ਪ੍ਰੀਤੀਪਾਲ ਸਿੰਘ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਦੀ ਅਗਵਾਈ ਹੇਠ ਇਸ ਟੀਮ ਨੇ ਸਵੇਰੇ 8 ਵਜੇ ਤੋਂ ਸ਼ਾਮ ਤਕ ਮੋਟਰ ਵਾਹਨ ਕਰ ਸਬੰਧੀ ਇਹ ਚੈਕਿੰਗ ਮੁਕੰਮਲ ਕੀਤੀ ਜਿਸ ਦੌਰਾਨ ਬਾਹਰਲੇ ਸੂਬਿਆਂ ਦੇ 38 ਟਰੱਕ, 75 ਮਿੰਨੀ ਟਰੱਕ ਅਤੇ ਸੈਲਾਨੀ (ਟੂਰਿਸਟ) ਪਰਮਿਟਾਂ (ਬਾਕੀ ਸਫ਼ਾ 13 'ਤੇ)
ਵਾਲੇ 18 ਟੈਂਪੂ ਟਰੈਵਲਜ਼, 4 ਲਗਜਰੀ ਬਸਾਂ, 86 ਕਾਰਾਂ, ਇਨੋਵਾ ਤੇ ਜੀਪਾਂ ਆਦਿ ਦੇ ਪਰਮਿਟ ਅਤੇ ਰੋਡ ਟੈਕਸ ਮੌਕੇ 'ਤੇ ਚੈੱਕ ਕੀਤੇ। ਉਨ੍ਹਾਂ ਦਸਿਆ ਕਿ ਚੈਕਿੰਗ ਦੌਰਾਨ ਪਾਇਆ ਗਿਆ ਕਿ ਕੁੱਝ ਗੱਡੀਆਂ ਵਲੋਂ ਰੋਡ ਟੈਕਸ ਨਹੀਂ ਭਰਿਆ ਹੋਇਆ ਸੀ ਜਿਸ ਕਰ ਕੇ ਮੌਕੇ 'ਤੇ ਹੀ ਵੱਖ-ਵੱਖ ਵਾਹਨਾਂ ਤੋਂ ਕੁਲ 15,230 ਰੁਪਏ ਟੈਕਸ ਭਰਵਾਇਆ ਗਿਆ।