
ਨਵੀਂ ਪ੍ਰੈੱਸ ਪਾਲਿਸੀ ਬਣਾ ਰਹੀ ਹੈ ਪੰਜਾਬ ਸਰਕਾਰ ਜਿਸ ਤਹਿਤ ਪੱਤਰਕਾਰਾਂ ਨੂੰ ਕਾਫ਼ੀ ਸਹੂਲਤਾਂ ਦਿਤੀਆਂ ਜਾਣਗੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਪਣੀ ਮਾਨਸਾ..
ਮਾਨਸਾ, 12 ਅਗੱਸਤ (ਸੁਖਜਿੰਦਰ ਸਿੱਧੂ) : ਨਵੀਂ ਪ੍ਰੈੱਸ ਪਾਲਿਸੀ ਬਣਾ ਰਹੀ ਹੈ ਪੰਜਾਬ ਸਰਕਾਰ ਜਿਸ ਤਹਿਤ ਪੱਤਰਕਾਰਾਂ ਨੂੰ ਕਾਫ਼ੀ ਸਹੂਲਤਾਂ ਦਿਤੀਆਂ ਜਾਣਗੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਪਣੀ ਮਾਨਸਾ ਫੇਰੀ ਦੌਰਾਨ ਮੀਡੀਆ ਕਲੱਬ ਦੇ ਅਹੁਦੇਦਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਸਰਕਾਰ ਵਲੋਂ ਪੂਰੇ ਪੰਜਾਬ ਵਿਚ ਟੋਲ ਪਲਾਜ਼ਿਆਂ 'ਤੇ ਪੱਤਰਕਾਰਾਂ ਨੂੰ ਟੋਲ ਟੈਕਸ ਮਾਫ਼ ਕੀਤਾ ਹੈ ਅਤੇ ਕਿਸੇ ਵੀ ਟੋਲ 'ਤੇ ਪ੍ਰੱੈਸ ਮੈਬਰਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਮੀਡੀਆ ਕਲੱਬ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਗੁਰਜੀਤ ਸ਼ੀਹ ਵਲੋਂ ਟੋਲ ਪਲਾਜ਼ਿਆਂ 'ਤੇ ਮੀਡੀਆ ਮੈਂਬਰਾਂ ਨੂੰ ਤੰਗ ਕਰਨ ਦੀ ਸ਼ਿਕਾਇਤ ਕਰਨ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਡਾਇਰੈਕਟਰ ਲੋਕ ਸੰਪਰਕ ਪੰਜਾਬ ਨੂੰ ਤੁਰਤ ਕਾਰਵਾਈ ਦੇ ਆਦੇਸ਼ ਦਿਤੇ। ਇਸ ਮੌਕੇ ਮੀਡੀਆ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਗੁਰਜੀਤ ਸਿੰਘ ਦੀ ਅਗਵਾਈ ਹੇਠ ਮੀਡੀਆ ਮੈਂਬਰਾਂ ਨੇ ਮੰਗ ਕੀਤੀ ਕਿ ਸਰਕਾਰ ਪੰਜਾਬੀ ਪੱਤਰਕਾਰੀ ਨਾਲ ਜੁੜੇ ਪੱਤਰਕਾਰਾਂ ਨੂੰ ਦਸ ਹਜ਼ਾਰ ਮਹੀਨਾ ਮਾਣ ਭੱਤਾ ਦੇਵੇ ਅਤੇ ਜ਼ਿਲ੍ਹਾ ਅਤੇ ਸਬ ਡਵੀਜ਼ਨ ਪੱਧਰ 'ਤੇ ਮੀਡੀਆ ਕਲੱਬ ਬਣਾ ਕੇ ਦੇਵੇ ਅਤੇ ਹਰ ਇਕ ਮੈਂਬਰ ਦਾ 20 ਲੱਖ ਦਾ ਲਾਈਫ਼ ਬੀਮਾ ਕਰਵਾਵੇ ਅਤੇ ਮੀਡੀਆ ਮੈਂਬਰਾਂ ਦੇ ਬੱਚਿਆਂ ਲਈ ਉੱਚ ਸਿਖਿਆ ਫ਼ਰੀ ਕੀਤੀ ਜਾਵੇ।