ਨਰਮਾ ਪੱਟੀ 'ਚ ਚਿੱਟੀ ਮੱਖੀ ਅਤੇ ਭੂਰੀ ਜੂੰ ਉੱਪਰ ਦਵਾਈਆਂ ਦਾ ਛਿੜਕਾਅ ਬੇਅਸਰ ਹੋਣ 'ਤੇ ਫਸਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਮਾਨਸਾ ਜਿਲੇ ਦੇ ਥਾਣਾ ਜੋਗਾ ਦੀ ਪੁਲਿਸ ਨੇ
ਨਰਮਾ ਪੱਟੀ 'ਚ ਚਿੱਟੀ ਮੱਖੀ ਅਤੇ ਭੂਰੀ ਜੂੰ ਉੱਪਰ ਦਵਾਈਆਂ ਦਾ ਛਿੜਕਾਅ ਬੇਅਸਰ ਹੋਣ 'ਤੇ ਫਸਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਮਾਨਸਾ ਜਿਲੇ ਦੇ ਥਾਣਾ ਜੋਗਾ ਦੀ ਪੁਲਿਸ ਨੇ ਵੱਡੀ ਮਾਤਰਾ 'ਚ ਮਿਆਦ ਪੁੱਗ ਚੁੱਕੀਆਂ ਕੀਟਨਾਸ਼ਕ ਦਵਾਈਆਂ ਨਾਲ ਭਰੇ ਇੱਕ ਆਟੋ ਨੂੰ ਕਾਬੂ ਕੀਤਾ। ਜਾਣਕਾਰੀ ਮੁਤਾਬਿਕ ਪੁਲਿਸ ਨੇ ਆਟੋਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਦਵਾਈਆਂ ਦੇ ਅਸਲ ਮਾਲਕ ਦੀ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਏ।
ਪੁਲਿਸ ਨੇ ਗੁਪਤ ਸੂਚਨਾ ਮਿਲਣ 'ਤੇ ਕੀਤੀ ਨਾਕਾਬੰਦੀ ਦੌਰਾਨ ਇੱਕ ਆਟੋ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਆਟੋ 'ਚ ਮਿਆਦ ਪੁੱਗ ਚੁੱਕੀਆਂ ਕੀਟਨਾਸ਼ਕ ਦਵਾਈਆਂ ਅਤੇ ਰਹਿੰਦੀ ਮਿਆਦ ਵਾਲੀਆਂ ਦਵਾਈਆਂ ਬਰਾਮਦ ਕੀਤੀਆਂ। ਇਹ ਦਵਾਈਆਂ ਜਿਸ 'ਚ 45 ਲੀਟਰ ਮੋਨੋਕਰੋਟੋਫਾਸ, 9 ਲੀਟਰ ਪੈਰਕੁਆਟ ਡਾਈਕਲੋਰਾਇਡ, 20 ਲੀਟਰ ਥਾਈਫਨੈਥਰਿਨ, 500 ਮਿਲੀਲੀਟਰ ਰਾਲਾਈਫਸੇਟ ਮਿਆਦ ਪੁੱਗ ਚੁੱਕੀ ਕੀਟਨਾਸ਼ਕ ਦਵਾਈ ਅਤੇ 20 ਕਿੱਲੋ ਇਮਾਮੇਟਿਨਬੋਜੋਏ ਅਤੇ 20 ਕਿਲੋ ਐਕਸੀਫੇਟ ਕੀਟਨਾਸ਼ਕ ਦਵਾਈ ਰਹਿੰਦੀ ਮਿਆਦ ਵਾਲੀ ਬਰਾਮਦ ਹੋਈ ਹੈ।
ਜਿਸਦਾ ਕੋਈ ਬਿਲ ਆਦਿ ਆਟੋ ਚਾਲਕ ਕੋਲ ਨਹੀਂ ਸੀ। ਥਾਣਾ ਜੋਗਾ ਦੇ ਮੁਖੀ ਅਜੈ ਕੁਮਾਰ ਨੇ ਦੱਸਿਆ ਕਿ ਆਟੋ ਚਾਲਕ ਇਹ ਦਵਾਈ ਬਰਨਾਲਾ ਦੇ ਅਰੋੜਾ ਕੈਮੀਕਲਜ ਅਤੇ ਹੰਢਿਆਇਆ ਤੋਂ ਰਜੇਸ਼ ਐਗਰੋ ਤੋਂ ਲੈ ਕੇ ਮਾਨਸਾ ਆ ਰਿਹਾ ਸੀ। ਉਹਨਾਂ ਦੱਸਿਆ ਕਿ ਦੋਸ਼ੀ ਦਾ ਰਿਮਾਂਡ ਹਾਸਲ ਕਰਕੇ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ ਕਿ ਇਸਨੇ ਮਾਨਸਾ 'ਚ ਦਵਾਈ ਕਿਸਨੂੰ ਵੇਚਣੀ ਸੀ।