Punjab News: ਭਾਰਤੀ ਹਵਾਈ ਸੈਨਾ 'ਚ ਫਲਾਇੰਗ ਅਫ਼ਸਰ ਬਣ ਡਾ.ਅਰਮਿਸ਼ ਅਸੀਜਾ ਨੇ ਪੰਜਾਬ ਦਾ ਨਾਮ ਕੀਤਾ ਰੌਸ਼ਨ 

By : BALJINDERK

Published : Apr 25, 2024, 1:26 pm IST
Updated : Apr 25, 2024, 1:26 pm IST
SHARE ARTICLE
Dr. Armish Asija
Dr. Armish Asija

Punjab News: ਫਾਜ਼ਿਲਕਾ ਜ਼ਿਲ੍ਹੇ ਦੀ ਭਰਤੀ ਹੋਣ ਵਾਲੀ ਪਹਿਲੀ ਧੀ

Punjab News: ਫਾਜ਼ਿਲਕਾ -ਆਰਮਡ ਫੋਰਸਿਜ਼ ਮੈਡੀਕਲ ਕਾਲਜ, ਪੁਣੇ (ਏਐੱਫਐੱਮਸੀ) ਦੇ ਮੈਡੀਕਲ ਗ੍ਰੈਜੂਏਟਾਂ ਦੇ 58ਵੇਂ ਬੈਚ ਦੀ ਪਾਸਿੰਗ ਆਊਟ ਪਰੇਡ ਵਿਚ ਫਾਜ਼ਿਲਕਾ ਦੀ ਧੀ ਨੇ ਐੱਮਬੀਬੀਐੱਸ ਪੂਰੀ ਕਰ ਡਾ.ਅਰਮਿਸ਼ ਅਸੀਜਾ ਏਅਰ ਫੋਰਸ ਵਿਚ ਫ਼ਲਾਇੰਗ ਅਫ਼ਸਰ ਬਣੀ। ਫ਼ਾਜ਼ਿਲਕਾ ਜ਼ਿਲ੍ਹੇ ਦੀ ਪਹਿਲੀ ਫ਼ਲਾਇੰਗ ਅਫ਼ਸਰ ਬਣ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ। 2019 ’ਚ ਡਾ.ਅਰਮਿਸ਼ ਅਸੀਜਾ ਏਮਜ਼ ਅਤੇ ਏਐਫਐਮਐਸ ਵਿੱਚ ਆਲ ਇੰਡੀਆ NEET ਮੈਡੀਕਲ ਪ੍ਰੀਖਿਆ ਵਿਚ ਸ਼ਾਮਲ ਹੋਈ ਅਤੇ ਦੇਸ਼ ਦੀ ਸੇਵਾ ਕਰਨ ਦੇ ਜਨੂੰਨ ਨਾਲ, ਉਸਨੇ ਭਾਰਤੀ ਫੌਜ ਵਿਚ ਡਾਕਟਰ ਬਣਨ ਦਾ ਫੈਸਲਾ ਕੀਤਾ ਅਤੇ MBBS ਵਿਚ ਦਾਖ਼ਲਾ ਲਿਆ।

ਇਹ ਵੀ ਪੜੋ:Vande Bharat Trains : ਯਾਤਰੀਆਂ ਲਈ ਵੱਡੀ ਖ਼ਬਰ, ਵੰਦੇ ਭਾਰਤ ਟਰੇਨਾਂ ’ਚ ਪਾਣੀ ਨੂੰ ਲੈ ਕੇ ਹੋਇਆ ਵੱਡਾ ਫੈਸਲਾ

ਭਾਰਤ ’ਚੋਂ AFMC ਵਿਚ ਸਿਰਫ਼ 25 ਮਹਿਲਾ ਡਾਕਟਰਾਂ ਨੂੰ ਹਰ ਸਾਲ ਫ਼ੌਜ ਵਿੱਚ ਲਿਆ ਜਾਂਦਾ ਹੈ ਅਤੇ ਫ਼ਲਾਇੰਗ ਅਫ਼ਸਰ ਡਾ.ਅਰਮਿਸ਼ ਅਸੀਜਾ ਉਨ੍ਹਾਂ ਵਿੱਚੋਂ ਇੱਕ ਹਨ ਤੇ ਪੂਰੇ ਬੈਚ ਵਿੱਚੋਂ ਸਭ ਤੋਂ ਵਧੀਆ 10 ਜਣਿਆ ਨੂੰ ਹਵਾਈ ਸੈਨਾ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਦਾ ਹੈ। ਡਾ.ਅਰਮਿਸ਼ ਅਸੀਜਾ ਏਅਰ ਫੋਰਸ ਵਿਚ ਭਰਤੀ ਹੋਣ ਵਾਲੀ ਫ਼ਾਜ਼ਿਲਕਾ ਦੀ ਪਹਿਲੀ ਧੀ ਹੈ। ਡਾ.ਅਰਮਿਸ਼ ਅਸੀਜਾ ਨੇ 9 ਵਿਸ਼ਿਆਂ ਵਿਚ ਡਿਸਟਿੰਕਸ਼ਨ ਹਾਸਿਲ ਕੀਤੀ, ਉਸਨੂੰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ, ਨਵੀਂ ਦਿੱਲੀ ਵਲੋਂ ਵੀ ਚੁਣਿਆ ਗਿਆ। 

ਇਹ ਵੀ ਪੜੋ:Chandigarh News : ਫਰਿੱਜ ਦੀ ਸਹੀ ਮੁਰੰਮਤ ਨਾ ਕਰਨ ’ਤੇ ਕੰਪਨੀ ’ਤੇ 10 ਹਜ਼ਾਰ ਰੁਪਏ ਜੁਰਮਾਨਾ

ਡਾ. ਅਸੀਜਾ ਸਿਰਫ਼ ਪੜ੍ਹਾਈ ਹੀ ਨਹੀਂ, ਖੇਡਾਂ ਵਿੱਚ ਵੀ ਉਸ ਦੀ ਵਿਸ਼ੇਸ਼ ਰੁਚੀ ਸੀ ਅਤੇ ਉਹ ਆਪਣੇ ਕਾਲਜ ਦੀ ਬਾਸਕਟਬਾਲ ਟੀਮ ਦੀ ਕਪਤਾਨ ਸੀ ਅਤੇ 18 ਸਾਲਾਂ ਬਾਅਦ AFMC ਪੁਣੇ ਨੇ ਆਲ ਇੰਡੀਆ ਇੰਟਰ ਮੈਡੀਕਲ ਬਾਸਕਟਬਾਲ ਟੂਰਨਾਮੈਂਟ (AIIMBT) ਜਿੱਤ ਕੇ ਟਰਾਫੀ ਜਿੱਤੀ ਅਤੇ ਡੀਨ ਦਾ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤਾ।

ਇਹ ਵੀ ਪੜੋ:Chandigarh News : ਵਾਰੰਟੀ ਮਿਆਦ ਦੌਰਾਨ ਫਰਿੱਜ ਦੀ ਸਹੀ ਮੁਰੰਮਤ ਨਾ ਕਰਨ ’ਤੇ ਕੰਪਨੀ ’ਤੇ 10 ਹਜ਼ਾਰ ਰੁਪਏ ਜੁਰਮਾਨਾ 

ਡਾ.ਅਸੀਜਾ ਨੇ ਆਪਣੇ ਕਾਲਜ ਦੇ ਦਿਨਾਂ ਦੌਰਾਨ ਕਈ ਮੈਰਾਥਨ ਦੌੜੇ ਅਤੇ ਜਿੱਤੇ। ਉਸ ਨੂੰ ਇਹ ਸਨਮਾਨ ਲੈਫਟੀਨੈਂਟ ਜਨਰਲ ਦਲਜੀਤ ਸਿੰਘ ਏਵੀਐਸਐਮ, ਵੀਐਸਐਮ, ਡਾਇਰੈਕਟਰ ਜਨਰਲ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (ਇੰਡੀਆ) ਨੇ ਅੱਜ ਆਰਮਡ ਫੋਰਸਿਜ਼ ਮੈਡੀਕਲ ਕਾਲਜ, ਪੁਣੇ ਵਿਖੇ ਮੈਡੀਕਲ ਗ੍ਰੈਜੂਏਟਾਂ ਦੇ 58ਵੇਂ ਬੈਚ ਦੇ ਕਮਿਸ਼ਨਿੰਗ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਦਿੱਤਾ।

ਇਹ ਵੀ ਪੜੋ:Dinanagar News : ਦਾਦਾ-ਦਾਦੀ ਨਾਲ ਜਾ ਰਹੇ ਚਾਰ ਸਾਲਾ ਬੱਚੇ ਦੀ ਸਕੂਟਰੀ ਤੇ ਬੁਲਟ ਦੀ ਟੱਕਰ ਨਾਲ ਦਰਦਨਾਕ ਮੌਤ 

(For more news apart from Dr. Armish Asija, become flying officer in Indian Air Force News in Punjabi, stay tuned to Rozana Spokesman)

Location: India, Punjab, Fazilka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement