Patiala Accident News : ਪਟਿਆਲਾ ’ਚ ਟਰੱਕ ਤੇ ਸਕੂਟਰੀ ਦੀ ਟੱਕਰ ’ਚ ਸੇਵਾਮੁਕਤ ਰੀਡਰ ਦੀ ਮੌਤ

By : BALJINDERK

Published : Apr 25, 2024, 7:19 pm IST
Updated : Apr 25, 2024, 7:19 pm IST
SHARE ARTICLE
ਮ੍ਰਿਤਕ ਇੰਦਰਪਾਲ ਸਿੰਘ ਫਾਈਲ ਫੋਟੋ
ਮ੍ਰਿਤਕ ਇੰਦਰਪਾਲ ਸਿੰਘ ਫਾਈਲ ਫੋਟੋ

Patiala Accident News :10 ਮੀਟਰ ਤੱਕ ਘਸੀਟਿਆ, ਪਤਨੀ ਦੀ ਹਾਲਤ ਨਾਜ਼ੁਕ, ਡਰਾਈਵਰ ਫ਼ਰਾਰ 

Patiala Accident News : ਪਟਿਆਲਾ ਦੇ ਜ਼ਿਲ੍ਹਾ ਕਚਹਿਰੀ ਵਿੱਚੋਂ ਸੇਵਾਮੁਕਤ ਰੀਡਰ ਨੂੰ ਬੀਤੀ ਰਾਤ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਟਰੱਕ ਉਸ ਨੂੰ 10 ਮੀਟਰ ਦੀ ਦੂਰੀ ਤੱਕ ਘਸੀਟਦਾ ਲੈ ਗਿਆ। ਉੱਥੋਂ ਲੰਘ ਰਹੇ ਲੋਕਾਂ ਨੇ ਰੌਲਾ ਪਾਇਆ ਤਾਂ ਡਰਾਈਵਰ ਨੇ ਟਰੱਕ ਨੂੰ ਰੋਕ ਲਿਆ ਅਤੇ ਟਰੱਕ ਤੋਂ ਹੇਠਾਂ ਉਤਰਦੇ ਹੀ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਹਾਦਸੇ ’ਚ ਇੰਦਰਪਾਲ ਸਿੰਘ ਦੀ ਮੌਤ ਹੋ ਗਈ ਹੈ।

ਇਹ ਵੀ ਪੜੋ:Jagraon News : ਰਾਏਕੋਟ ਦੇ ਇੱਕ ਵਿਅਕਤੀ ਨੇ ਤਹਿਸੀਲਦਾਰ ਨਾਲ ਕੀਤਾ ਦੁਰਵਿਵਹਾਰ 

ਘਟਨਾ ਸਮੇਂ ਇੰਦਰਪਾਲ ਸਿੰਘ ਦੇ ਨਾਲ ਸਕੂਟਰੀ 'ਤੇ ਉਸ ਦੀ ਪਤਨੀ ਵੀ ਸਵਾਰ ਸੀ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 62 ਸਾਲਾ ਇੰਦਰਪਾਲ ਸਿੰਘ ਸੇਵਾਮੁਕਤ ਕੋਰਟ ਰੀਡਰ ਹੈ। ਜਿਸ ਦੇ ਪਰਿਵਾਰ ਵਿਚ ਇੱਕ ਹੀ ਬੇਟੀ ਹੈ। ਬੁੱਧਵਾਰ ਦੇਰ ਰਾਤ ਉਹ ਆਪਣੀ ਧੀ ਨੂੰ ਮਿਲਣ ਤੋਂ ਬਾਅਦ ਤ੍ਰਿਪੜੀ ਸਥਿਤ ਆਪਣੇ ਘਰ ਵਾਪਸ ਆ ਰਿਹਾ ਸੀ। ਜਿਵੇਂ ਹੀ ਉਹ ਖੰਡੇਵਾਲਾ ਚੌਕ ਨੇੜੇ ਪਹੁੰਚੇ ਤਾਂ ਪਿੱਛੇ ਤੋਂ ਆ ਰਹੇ ਇੱਕ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਅਤੇ ਇੰਦਰਪਾਲ ਸਿੰਘ ਨੂੰ ਸਕੂਟਰ ਸਮੇਤ ਘਸੀਟ ਲਿਆ। ਇੰਦਰਪਾਲ ਸਿੰਘ ਦਾ ਭਰਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਸਬੰਧਤ ਹੈ ਅਤੇ ਸਾਬਕਾ ਕੌਂਸਲਰ ਵੀ ਹੈ।

ਇਹ ਵੀ ਪੜੋ:Patiala Accident News : ਪਟਿਆਲਾ ’ਚ ਟਰੱਕ ਡਰਾਈਵਰ ਨੇ ਅਪਾਹਜ ਮਜ਼ਦੂਰ ਔਰਤ ਨੂੰ ਕੁਚਲਿਆ

ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮੁਖੀ ਸਬ-ਇੰਸਪੈਕਟਰ ਹਰਚੇਤਨ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ। ਮੁਲਜ਼ਮ ਟਰੱਕ ਦੇ ਡਰਾਈਵਰ ਦੀ ਪਛਾਣ ਲਈ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜੋ:Ludhiana News : ਲੁਧਿਆਣਾ 'ਚ ਔਰਤ ਨੇ ਝਾੜੂ ਲੈ ਕੇ ਲੁਟੇਰਿਆਂ ਨਾਲ ਕੀਤਾ ਮੁਕਾਬਲਾ  

(For more news apart from retired reader died in a collision between truck and  scooter in Patiala News in Punjabi, stay tuned to Rozana Spokesman)

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement