Patiala Accident News : ਪਟਿਆਲਾ ’ਚ ਟਰੱਕ ਡਰਾਈਵਰ ਨੇ ਅਪਾਹਜ ਮਜ਼ਦੂਰ ਔਰਤ ਨੂੰ ਕੁਚਲਿਆ

By : BALJINDERK

Published : Apr 25, 2024, 6:34 pm IST
Updated : Apr 25, 2024, 6:43 pm IST
SHARE ARTICLE
ਮ੍ਰਿਤਕ ਜੋਗਿੰਦਰ ਕੌਰ
ਮ੍ਰਿਤਕ ਜੋਗਿੰਦਰ ਕੌਰ

Patiala Accident News : ਭੱਜਣ ਦੀ ਕੋਸ਼ਿਸ਼ ’ਚ ਬੈਕਅੱਪ ਕਰਦੇ ਹੋਏ ਔਰਤ ਨੂੰ ਵਾਰ-ਵਾਰ ਕੁਚਲਣ ਕਾਰਨ ਲਾਸ਼ ਤੋਂ ਮਾਸ ਦੇ ਟੁਕੜੇ ਹੋਏ ਵੱਖ 

Patiala Accident News : ਪਟਿਆਲਾ ’ਚ  ਨਾਭਾ ਦੀ ਅਨਾਜ ਮੰਡੀ ’ਚ ਇੱਕ ਸ਼ਰਾਬੀ ਟਰੱਕ ਡਰਾਈਵਰ ਨੇ ਇੱਕ ਅਪਾਹਜ ਮਜ਼ਦੂਰ ਔਰਤ ਨੂੰ ਕੁਚਲ ਦਿੱਤਾ। ਜਿਸ ਕਾਰਨ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ 58 ਸਾਲਾ ਜੋਗਿੰਦਰ ਕੌਰ ਵਜੋਂ ਹੋਈ ਹੈ। ਉਹ ਨਾਭਾ ਦੇ ਇਲੋਰਾ ਗੇਟ ਇਲਾਕੇ ਵਿਚ ਰਹਿੰਦੀ ਸੀ।

ਇਹ ਵੀ ਪੜੋ:Ludhiana News : ਲੁਧਿਆਣਾ 'ਚ ਔਰਤ ਨੇ ਝਾੜੂ ਲੈ ਕੇ ਲੁਟੇਰਿਆਂ ਨਾਲ ਕੀਤਾ ਮੁਕਾਬਲਾ 

ਘਟਨਾ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਇਸ ਦੇ ਨਾਲ ਹੀ ਅਨਾਜ ਮੰਡੀ ’ਚ ਖੜ੍ਹੇ ਹੋਰ ਮਜ਼ਦੂਰਾਂ ਨੇ ਟਰੱਕ ਦੇ ਡਰਾਈਵਰ ਨੂੰ ਕਾਬੂ ਕਰ ਲਿਆ।
ਮੌਕੇ ’ਤੇ ਖੜ੍ਹੇ ਲੋਕਾਂ ਨੇ ਦੱਸਿਆ ਕਿ ਟਰੱਕ ਚਾਲਕ ਓਵਰਲੋਡ ਟਰੱਕ ਲੈ ਕੇ ਅਨਾਜ ਮੰਡੀ ਵੱਲ ਤੇਜ਼ੀ ਨਾਲ ਆ ਰਿਹਾ ਸੀ, ਜਿਸ ਨੇ ਪਹਿਲਾਂ ਵੀ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਜਿਵੇਂ ਹੀ ਇਹ ਅਨਾਜ ਮੰਡੀ ਕੋਲ ਪਹੁੰਚੀ ਤਾਂ ਇਸ ਨੇ ਮਜ਼ਦੂਰ ਔਰਤ ਨੂੰ ਕੁਚਲ ਦਿੱਤਾ। ਜਿਸ ਤੋਂ ਬਾਅਦ ਡਰਾਈਵਰ ਨੇ ਟਰੱਕ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਬੈਕਅੱਪ ਕਰਦੇ ਹੋਏ ਉਸ ਨੇ ਔਰਤ ਨੂੰ ਫਿਰ ਕੁਚਲ ਦਿੱਤਾ। ਵਾਰ-ਵਾਰ ਕੁਚਲਣ ਕਾਰਨ ਔਰਤ ਦੀ ਲਾਸ਼ ਤੋਂ ਮਾਸ ਦੇ ਟੁਕੜੇ ਵੱਖ ਹੋ ਗਏ।

ਇਹ ਵੀ ਪੜੋ:Patna Murder News : ਪਟਨਾ ’ਚ ਵਿਆਹ ਦੀ ਵਰ੍ਹੇਗੰਢ ਵਾਲੇ ਦਿਨ 'ਤੇ ਨੂੰਹ ਨੂੰ ਰੇਤ 'ਚ ਦੱਬਿਆ


ਜੋਗਿੰਦਰ ਕੌਰ ਦੇ ਪਰਿਵਾਰ ਵਿਚ ਉਸਦਾ ਪਤੀ ਜੀਰਾ ਰਾਮ ਇੱਕ ਰਿਕਸ਼ਾ ਚਾਲਕ ਹੈ। ਇਨ੍ਹਾਂ ਲੋਕਾਂ ਦੇ ਤਿੰਨ ਬੱਚੇ ਹਨ। ਜੋਗਿੰਦਰ ਕੌਰ ਹਰ ਸਾਲ ਅਨਾਜ ਮੰਡੀ ’ਚ ਮਜ਼ਦੂਰ ਵਜੋਂ ਕੰਮ ਕਰਨ ਆਉਂਦੀ ਹੈ। ਵੀਰਵਾਰ ਨੂੰ ਵੀ ਉਹ ਰੋਜ਼ਾਨਾ ਦੀ ਤਰ੍ਹਾਂ ਕੰਮ ਕਰਨ ਲਈ ਬਾਜ਼ਾਰ ਆਈ ਸੀ, ਜਿੱਥੇ ਟਰੱਕ ਨੇ ਉਸ ਨੂੰ ਕੁਚਲ ਦਿੱਤਾ। ਇਸ ਘਟਨਾ ਤੋਂ ਬਾਅਦ ਜੋਗਿੰਦਰ ਕੌਰ ਦੇ ਪਰਿਵਾਰ ਅਤੇ ਅਨਾਜ ਮੰਡੀ ’ਚ ਕੰਮ ਕਰਦੇ ਮਜ਼ਦੂਰਾਂ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਧਰਨਾ ਦਿੱਤਾ।

ਇਹ ਵੀ ਪੜੋ:Haryana News : ਕਰਨਾਲ ’ਚ ਚੋਣ ਡਿਊਟੀ ’ਤੇ ਆਏ ਅਧਿਆਪਕ ਦੀ ਲਾਸ਼ ਪਾਰਕ ’ਚ ਮਿਲੀ 

ਇਸ ਮੌਕੇ ਨਾਭਾ ਕੋਤਵਾਲੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਮਰਾਉ ਨੇ ਦੱਸਿਆ ਕਿ ਮੰਡੀ ’ਚ ਮਿਹਨਤ ਮਜ਼ਦੂਰੀ ਕਰਨ ਵਾਲੀ ਔਰਤ ਸੀ. ਟਰੱਕ ਦੀ ਲਪੇਟ 'ਚ ਆਉਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਇਸ ਸਬੰਧੀ ਮਾਮਲਾ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

(For more news apart from truck driver crushed disabled woman worker in patiala News in Punjabi, stay tuned to Rozana Spokesman)

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement