Ludhiana News : ਲੁਧਿਆਣਾ 'ਚ ਔਰਤ ਨੇ ਝਾੜੂ ਲੈ ਕੇ ਲੁਟੇਰਿਆਂ ਨਾਲ ਕੀਤਾ ਮੁਕਾਬਲਾ

By : BALJINDERK

Published : Apr 25, 2024, 5:59 pm IST
Updated : Apr 25, 2024, 5:59 pm IST
SHARE ARTICLE
ਸੀਸੀਟੀਵੀ ’ਚ ਕੈਦ ਹੋਈ ਲੁਟੇਰੇ ਦੀ ਤਸਵੀਰ
ਸੀਸੀਟੀਵੀ ’ਚ ਕੈਦ ਹੋਈ ਲੁਟੇਰੇ ਦੀ ਤਸਵੀਰ

Ludhiana News : ਗੁਆਂਢਣ ਦਾ ਰੌਲਾ ਸੁਣਦੇ ਬਾਹਰ ਨਿਕਲੀ ਔਰਤ, ਸਕੂਟੀ ਦੌੜਦੇ ਸਮੇਂ ਕੰਧ ਨਾਲ ਟਕਰਾਈ, ਮੁਲਜ਼ਮ ਫ਼ਰਾਰ 

Ludhiana News :ਲੁਧਿਆਣਾ ’ਚ ਇੱਕ ਔਰਤ ਨੇ ਝਾੜੂ ਲੈ ਕੇ ਲੁਟੇਰਿਆਂ ਦਾ ਮੁਕਾਬਲਾ ਕੀਤਾ। ਉਸ ਨੇ ਦੋਵਾਂ ਲੁਟੇਰਿਆਂ ਨੂੰ ਜ਼ਮੀਨ 'ਤੇ ਸੁੱਟ ਦਿੱਤਾ ਸੀ ਪਰ ਇਸ ਦੌਰਾਨ ਲੁਟੇਰੇ ਸਕੂਟਰੀ ਛੱਡ ਕੇ ਭੱਜਣ 'ਚ ਕਾਮਯਾਬ ਹੋ ਗਏ। ਇਹ ਲੁਟੇਰੇ ਗੁਆਂਢੀ ਦੇ ਘਰ ਵੜ ਗਏ ਸਨ। ਰੌਲਾ ਸੁਣ ਕੇ ਉਹ ਘਰੋਂ ਬਾਹਰ ਆ ਗਈ ਸੀ। ਫ਼ਿਲਹਾਲ ਪੁਲਿਸ ਨੇ ਸਕੂਟਰੀ ਨੂੰ ਕਬਜ਼ੇ 'ਚ ਲੈ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ:Patna Murder News : ਪਟਨਾ ’ਚ ਵਿਆਹ ਦੀ ਵਰ੍ਹੇਗੰਢ ਵਾਲੇ ਦਿਨ 'ਤੇ ਨੂੰਹ ਨੂੰ ਰੇਤ 'ਚ ਦੱਬਿਆ

ਜਾਣਕਾਰੀ ਅਨੁਸਾਰ ਮਹਿਲਾ ਅਧਿਆਪਕ ਸੰਦੀਪ ਕੌਰ ਕਮਲ ਕਲੋਨੀ ਵਿਚ ਰਹਿੰਦੀ ਹੈ। ਕੱਲ੍ਹ ਯਾਨੀ ਬੁੱਧਵਾਰ ਨੂੰ ਉਸ ਦੇ ਘਰ ਇਕ ਔਰਤ ਅਤੇ ਦੋ ਨੌਜਵਾਨ ਆਏ। ਤਿੰਨਾਂ ਨੇ ਆਪਣੇ ਮੂੰਹ ਢਕੇ ਹੋਏ ਸਨ। ਉੱਥੇ ਪਹੁੰਚਦਿਆਂ ਹੀ ਔਰਤ ਨੇ ਸੰਦੀਪ ਕੌਰ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਉਹ ਸੰਦੀਪ ਕੌਰ ਦੇ ਲੜਕੇ ਨੂੰ ਜਾਣਦੇ ਹਨ ਜੋ ਕਿ ਰਾਹੋਂ ਨਸ਼ਾ ਛੁਡਾਊ ਕੇਂਦਰ ਚਲਾਉਂਦਾ ਸੀ।

ਇਹ ਵੀ ਪੜੋ:Haryana News : ਕਰਨਾਲ ’ਚ ਚੋਣ ਡਿਊਟੀ ’ਤੇ ਆਏ ਅਧਿਆਪਕ ਦੀ ਲਾਸ਼ ਪਾਰਕ ’ਚ ਮਿਲੀ 

ਇਸ ਤੋਂ ਬਾਅਦ ਮਹਿਲਾ ਅਧਿਆਪਕ ਨੇ ਤਿੰਨਾਂ ਨੂੰ ਘਰ ’ਚ ਬਿਠਾਇਆ ਚਾਹ ਬਣਾਈ। ਇਸ ਦੌਰਾਨ ਉਨ੍ਹਾਂ ਵਿਚਕਾਰ ਬਹਿਸ ਹੋਣ ਲੱਗੀ। ਫਿਰ ਇੱਕ ਨੌਜਵਾਨ ਰਸੋਈ ’ਚੋਂ ਚਾਕੂ ਲੈ ਕੇ ਘਰ ਵਿਚ ਆਇਆ ਅਤੇ ਮਹਿਲਾ ਅਧਿਆਪਕ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਨਕਦੀ ਅਤੇ ਗਹਿਣੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।
ਇਸ ’ਤੇ ਸੰਦੀਪ ਕੌਰ ਨੇ ਰੌਲਾ ਪਾਇਆ। ਰੌਲਾ ਸੁਣ ਕੇ ਗੁਆਂਢ ਵਿੱਚ ਰਹਿੰਦੀ ਔਰਤ ਜਤਿੰਦਰ ਕੌਰ ਬਾਹਰ ਭੱਜੀ।

ਇਹ ਵੀ ਪੜੋ:Majitha Murder News : ਮਜੀਠਾ 'ਚ ਜਾਇਦਾਦ ਦੀ ਵੰਡ ਲੈ ਕੇ ਜਵਾਈ ਨੇ ਚਾਚੇ ਸਹੁਰੇ ਦਾ ਕੀਤਾ ਕਤਲ

ਜਤਿੰਦਰ ਕੌਰ ਨੇ ਦੱਸਿਆ ਕਿ ਉਹ ਘਰ ’ਚ ਝਾੜੂ ਮਾਰ ਰਹੀ ਸੀ। ਜਦੋਂ ਉਸ ਨੇ ਸੰਦੀਪ ਕੌਰ ਦਾ ਰੌਲਾ ਸੁਣਿਆ ਤਾਂ ਉਹ ਝੱਟ ਝਾੜੂ ਚੁੱਕ ਕੇ ਘਰੋਂ ਬਾਹਰ ਭੱਜ ਆਈ। ਉਦੋਂ ਉਹ ਗਲੀ 'ਚ ਸਕੂਟਰ 'ਤੇ ਦੌੜ ਰਹੇ ਲੁਟੇਰਿਆਂ ਦੇ ਸਾਹਮਣੇ ਆ ਗਈ ਅਤੇ ਉਸ 'ਤੇ ਝਾੜੂ ਨਾਲ ਹਮਲਾ ਕਰ ਦਿੱਤਾ। ਲੁਟੇਰੇ ਆਪਣਾ ਸੰਤੁਲਨ ਗੁਆ ਬੈਠੇ ਅਤੇ ਸਕੂਟਰੀ ਕੰਧ ਨਾਲ ਜਾ ਟਕਰਾਈ। ਦੋਵੇਂ ਲੁਟੇਰੇ ਸਕੂਟਰ ਛੱਡ ਕੇ ਫ਼ਰਾਰ ਹੋ ਗਏ। ਉਨ੍ਹਾਂ ਦੇ ਨਾਲ ਆਈ ਔਰਤ ਵੀ ਗਲੀਆਂ ਤੋਂ ਖਿਸਕ ਗਈ। ਲੁੱਟ ਦੀ ਕੋਸ਼ਿਸ਼ ਦੀ ਪੂਰੀ ਵੀਡੀਓ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ।

ਇਹ ਵੀ ਪੜੋ:Lucknow News : JEE-Mains 'ਚ ਫੇਲ੍ਹ ਹੋਣ ਤੇ ਸਪੈਸ਼ਲ ਜੱਜ ਦੇ ਪੁੱਤਰ ਨੇ ਬਟਲਰ ਪੈਲੇਸ ’ਚ ਫ਼ਾਹਾ ਲਾ ਕੀਤੀ ਖੁਦਕੁਸ਼ੀ

ਥਾਣਾ ਸਮਰਾਲਾ ਦੇ SHO ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਕੂਟਰ ਦੇ ਮਾਲਕ ਦਾ ਪਤਾ ਲਗਾਇਆ ਗਿਆ ਹੈ। ਇਸ ਰਾਹੀਂ ਲੁਟੇਰਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਨਾਲ ਔਰਤ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਜਲਦੀ ਹੀ ਤਿੰਨਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜੋ:Punjab News : ਵਾਢੀ ਕਰਨ ਜਾ ਰਹੇ ਕਿਸਾਨ ਨਾਲ ਵਾਪਰਿਆ ਹਾਦਸਾ, ਕੰਬਾਇਨ ’ਚ ਕਰੰਟ ਆਉਣ ਨਾਲ ਹੋਈ ਮੌਤ

(For more news apart from In Ludhiana woman fought with robbers with broom News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement