Patna Murder News : ਪਟਨਾ ’ਚ ਵਿਆਹ ਦੀ ਵਰ੍ਹੇਗੰਢ ਵਾਲੇ ਦਿਨ 'ਤੇ ਨੂੰਹ ਨੂੰ ਰੇਤ 'ਚ ਦੱਬਿਆ

By : BALJINDERK

Published : Apr 25, 2024, 5:47 pm IST
Updated : Apr 25, 2024, 5:47 pm IST
SHARE ARTICLE
ਮ੍ਰਿਤਕਾ ਸੋਨੀ ਕੁਮਾਰੀ ਦੀ ਫ਼ਾਇਲ ਫੋਟੋ
ਮ੍ਰਿਤਕਾ ਸੋਨੀ ਕੁਮਾਰੀ ਦੀ ਫ਼ਾਇਲ ਫੋਟੋ

Patna Murder News : ਭਰਾ ਨੇ ਕਿਹਾ- ਸਹੁਰਾ ਪਰਿਵਾਰ ਜ਼ਮੀਨ ਤੇ ਪੈਸਿਆਂ ਲਈ ਕਰਦਾ ਸੀ ਤੰਗ ਪ੍ਰੇਸ਼ਾਨ  

Patna Murder News :ਪਟਨਾ 'ਚ ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਦਾਜ ਲਈ ਨੂੰਹ ਦਾ ਕਤਲ ਕਰ ਦਿੱਤਾ ਗਿਆ। ਬੁੱਧਵਾਰ ਨੂੰ ਔਰਤ ਦੀ ਲਾਸ਼ ਨੂੰ ਬਾਲੂ ਘਾਟ ਤੋਂ ਬਾਹਰ ਕੱਢਿਆ ਗਿਆ। ਭਰਾ ਦਾ ਦੋਸ਼ ਹੈ ਕਿ ਸਹੁਰਾ 1 ਕਿਲਾ ਜ਼ਮੀਨ ਅਤੇ 1 ਲੱਖ ਰੁਪਏ ਦੀ ਮੰਗ ਕਰ ਰਹੇ ਸਨ। ਅਸੀਂ ਸਮਾਂ ਮੰਗਿਆ ਸੀ। ਇਸ ਗੱਲ ਨੂੰ ਲੈ ਕੇ ਭੈਣ ਨੂੰ ਤੰਗ ਪ੍ਰੇਸ਼ਾਨ ਕਰਦੇ ਸੀ। ਉਸ ਦੀ 23 ਅਪ੍ਰੈਲ ਨੂੰ ਹੱਤਿਆ ਕਰ ਦਿੱਤੀ ਗਈ ਸੀ। 24 ਨੂੰ ਲਾਸ਼ ਬਾਲੂ ਘਾਟ 'ਚ ਦੱਬੀ ਹੋਈ ਮਿਲੀ।

ਇਹ ਵੀ ਪੜੋ:Lucknow News : JEE-Mains 'ਚ ਫੇਲ੍ਹ ਹੋਣ ਤੇ ਸਪੈਸ਼ਲ ਜੱਜ ਦੇ ਪੁੱਤਰ ਨੇ ਬਟਲਰ ਪੈਲੇਸ ’ਚ ਫ਼ਾਹਾ ਲਾ ਕੀਤੀ ਖੁਦਕੁਸ਼ੀ

ਇਸ ਘਟਨਾ ਤੋਂ ਬਾਅਦ ਪਤੀ ਅਤੇ ਸਹੁਰੇ ਸਮੇਤ ਪਰਿਵਾਰ ਫ਼ਰਾਰ ਹਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਮ੍ਰਿਤਕਾ ਦੀ ਪਛਾਣ ਸੋਨੀ ਕੁਮਾਰੀ ਪੁੱਤਰੀ ਰਮੇਸ਼ ਰਾਏ ਵਾਸੀ ਪਿੰਡ ਸ਼੍ਰੀਰਾਮਪੁਰ ਵਜੋਂ ਹੋਈ ਹੈ। ਮ੍ਰਿਤਕਾ ਦੇ ਭਰਾ ਨੇ ਥਾਣਾ ਸਦਰ ਵਿਚ ਦਰਖ਼ਾਸਤ ਦੇ ਕੇ ਸਹੁਰਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਸ ਨੇ ਦੱਸਿਆ ਕਿ 2 ਸਾਲ ਪਹਿਲਾਂ ਸੋਨੀ ਦਾ ਵਿਆਹ ਧੀਰਜ ਕੁਮਾਰ ਪੁੱਤਰ ਛੋਟਾ ਰਾਏ ਵਾਸੀ ਲੇਖਨ ਤੋਲਾ ਨਾਲ ਹੋਇਆ ਸੀ।

ਇਹ ਵੀ ਪੜੋ:Majitha Murder News : ਮਜੀਠਾ 'ਚ ਜਾਇਦਾਦ ਦੀ ਵੰਡ ਲੈ ਕੇ ਜਵਾਈ ਨੇ ਚਾਚੇ ਸਹੁਰੇ ਦਾ ਕੀਤਾ ਕਤਲ

ਸੋਨੀ ਦੇ ਭਰਾ ਨੇ ਦੱਸਿਆ ਕਿ ਵਿਆਹ ਤੋਂ ਕੁਝ ਦਿਨ ਬਾਅਦ ਹੀ ਉਹ ਉਸ ਦੀ ਭੈਣ ਨੂੰ ਇਕ ਕਿੱਲੇ ਜ਼ਮੀਨ ਅਤੇ 10 ਲੱਖ ਰੁਪਏ ਲਈ ਤੰਗ ਪ੍ਰੇਸ਼ਾਨ ਕਰਨ ਲੱਗਾ। ਵਿਆਹ ਤੋਂ ਪਹਿਲਾਂ ਅਜਿਹਾ ਕੁਝ ਨਹੀਂ ਹੋਇਆ ਸੀ। ਉਹ ਅਕਸਰ ਉਸ ਦੀ ਕੁੱਟਮਾਰ ਕਰਦਾ ਸੀ। ਉਹ ਰੋਂਦੀ ਨੂੰ ਬੁਲਾਉਂਦੀ ਸੀ। ਅਸੀਂ ਪ੍ਰਬੰਧਾਂ ਵਿਚ ਰੁੱਝੇ ਹੋਏ ਸੀ। ਗੱਲਬਾਤ ਰਾਹੀਂ ਹੱਲ ਕੱਢਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਸੀ, 23 ਅਪ੍ਰੈਲ ਨੂੰ ਸਹੁਰੇ ਵਾਲਿਆਂ ਨੇ ਭੈਣ ਦਾ ਕਤਲ ਕਰ ਦਿੱਤਾ।

ਇਹ ਵੀ ਪੜੋ:Haryana News : ਕਰਨਾਲ ’ਚ ਚੋਣ ਡਿਊਟੀ ’ਤੇ ਆਏ ਅਧਿਆਪਕ ਦੀ ਲਾਸ਼ ਪਾਰਕ ’ਚ ਮਿਲੀ  

ਦਾਨਾਪੁਰ ਦੇ DSP ਪੰਕਜ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਮਹਿਲਾ ਦੇ ਭਰਾ ਨੇ ਥਾਣੇ ਵਿਚ ਦਰਖ਼ਾਸਤ ਦਿੱਤੀ ਸੀ। ਪੁਲਿਸ ਜਾਂਚ ਜਾਰੀ ਸੀ, ਇਸੇ ਦੌਰਾਨ ਬੁੱਧਵਾਰ ਨੂੰ ਸੂਚਨਾ ਮਿਲੀ ਕਿ ਸੁਰਾਂਧਾ ਬਾਲੂ ਘਾਟ ਨੇੜੇ ਇਕ ਔਰਤ ਦੀ ਲਾਸ਼ ਦੱਬੀ ਹੋਈ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਬਰਾਮਦ ਕਰ ਲਿਆ। ਪਛਾਣ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਜਾਂਚ ਵਿਚ FSL ਟੀਮ ਦੀ ਵੀ ਮਦਦ ਲਈ ਜਾ ਰਹੀ ਹੈ। ਪੁਲਿਸ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਜਾਂਚ ਕਰ ਰਹੀ ਹੈ।

(For more news apart from in patna, wedding anniversary On the day, daughter-in-law buried in sand News in Punjabi, stay tuned to Rozana Spokesman)

Location: India, Bihar, Patna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement