ਕੈਪਟਨ ਵੱਲੋਂ ਦਲਿਤ ਵਿਦਿਆਰਥੀਆਂ ਦੀ ਕਾਲਜ ਦੀ ਮੁਫਤ ਪੜਾਈ ਤੇ ਝੂਠਾ ਪ੍ਚਾਰ ਲਈ ਸੁਖਬੀਰ ਨੂੰ ਫਿਟਕਾਰ
Published : May 25, 2018, 12:16 am IST
Updated : May 25, 2018, 12:18 am IST
SHARE ARTICLE
Captain Amarinder Singh
Captain Amarinder Singh

1683 ਸੰਸਥਾਵਾਂ ਦੇ ਆਡਿਟ ਤੋਂ ਬਾਅਦ 152 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਸੰਸਥਾਵਾਂ ਦੇ ਆਡਿਟ ਦਾ ਕੰਮ ਜਾਰੀ, 427.28 ਕਰੋੜ ਰੁਪਏ ਦੀ ਇਤਰਾਜ਼ਯੋਗ ...

1683 ਸੰਸਥਾਵਾਂ ਦੇ ਆਡਿਟ ਤੋਂ ਬਾਅਦ 152 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਸੰਸਥਾਵਾਂ ਦੇ ਆਡਿਟ ਦਾ ਕੰਮ ਜਾਰੀ, 427.28 ਕਰੋੜ ਰੁਪਏ ਦੀ ਇਤਰਾਜ਼ਯੋਗ ਰਾਸ਼ੀ ਸਾਹਮਣੇ ਆਈ

ਅਨੁਸੂਚਿਤ ਜਾਤਾਂ ਦੇ ਵਿਦਿਆਰਥੀਆਂ ਨੂੰ ਕਾਲਜ ਦੀ ਮੁਫ਼ਤ ਸਿੱਖਿਆ ਮੁਹਈਆ ਕਰਵਾਉਣ ਦੇ ਫੈਲਾਏ ਜਾ ਰਹੇ ਝੂਠ ਦੇ ਮਾਮਲੇ ’ਤੇ ਸੁਖਬੀਰ ਸਿੰਘ ਬਾਦਲ ਨੂੰ ਤਿੱਖੀ ਫਿਟਕਾਰ ਲਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਲੋਂ ਕੀਤੇ ਜਾ ਰਹੇ ਦਾਅਵਿਆਂ ਅਤੇ ਲਾਏ ਜਾ ਰਹੇ ਦੋਸ਼ਾਂ ਦੇ ਉਲਟ ਉਨਾਂ ਦੀ ਸਰਕਾਰ ਨੇ 1683 ਸਰਕਾਰੀ ਅਤੇ ਨਿੱਜੀ ਸੰਸਥਾਵਾਂ ਦਾ ਆਡਿਟ ਕਰਵਾਉਣ ਤੋਂ ਬਾਅਦ 152 ਕਰੋੜ ਰੁਪਏ ਦਾ ਪਹਿਲਾਂ ਹੀ ਵਿਤਰਣ ਕਰ ਦਿੱਤਾ ਹੈ। 

ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਲੋਂ ਝੂਠੇ ਭੰਡੀ ਪ੍ਰਚਾਰ ਨਾਲ ਭਾਈਚਾਰੇ ਨੂੰ ਗੰੁਮਰਾਹ ਕਰਨ ਲਈ ਉਨਾਂ ਦੀ ਸਖਤ ਝਾੜ-ਝੰਬ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਵਲੋੋਂ ਫੈਲਾਏ ਜਾ ਰਹੇ ਝੂਠ ਨਾਲ ਇਕ ਵਾਰ ਫਿਰ ਦਲਿਤਾਂ ਦੀ ਰੱਤੀ ਭਰ ਵੀ ਚਿੰਤਾ ਨਾ ਹੋਣ ਦਾ ਅਕਾਲੀ ਦਲ ਦਾ ਭਾਂਡਾ ਭੱਜ ਗਿਆ ਹੈ ਜਿਨਾਂ ਨੂੰ ਅਕਾਲੀ ਦਲ ਦੇ ਸ਼ਾਸਨ ਦੌਰਾਨ ਨਾ ਕੇਵਲ ਆਪਣੇ ਬਣਦੇ ਸਾਰੇ ਅਧਿਕਾਰਾਂ ਤੋਂ ਵਾਂਝੇ ਰਹਿਣਾ ਪਿਆ ਸਗੋਂ ਉਨਾਂ ਨੂੰ ਅਕਾਲੀਆਂ ਦੇ ਹੱਥੋਂ ਦੰਡਿਤ ਅਤੇ ਪ੍ਰੇਸ਼ਾਨ ਹੋਣਾ ਪਿਆ ਹੈ। 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀਆਂ ਨੇ ਹਮੇਸ਼ਾ ਦਲਿਤਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਹੈ ਅਤੇ ਸੁਖਬੀਰ ਦਾ ਹਾਲ ਹੀ ਦਾ ਬਿਆਨ ਦਲਿਤ ਭਾਈਚਾਰੇ ਦੇ ਸਬੰਧ ਵਿੱਚ ਕੀਤੇ ਜਾ ਰਹੇ ਝੂਠੇ ਅਤੇ ਦੁਰਭਾਵੀ ਭੰਡੀ ਪ੍ਰਚਾਰ ਦੀ ਇਕ ਹੋਰ ਮਿਸਾਲ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਜਿਨਾਂ ਐਸ ਸੀ ਵਿਦਿਆਰਥੀਆਂ ਦੇ ਪੋਸਟ ਮੈਟਿ੍ਕ ਸਕਾਲਰਸ਼ਿਪ ਦੀ ਗੱਲ ਕਰ ਰਿਹਾ ਹੈ

Sukhbir Badal Sukhbir Badal

ਉਨਾਂ ਵਿੱਚ ਸ੍ਰੋਮਣੀ ਅਕਾਲੀ ਦਲ-ਭਾਜਪਾ ਦੇ ਸ਼ਾਸਨ ਹੇਠ ਗੰਭੀਰ ਵਿੱਤੀ ਗੜਬੜੀਆਂ ਹੋਇਆਂ। ਉਨਾਂ ਦੱਸਿਆ ਕਿ ਆਡਿਟ ਦੌਰਾਨ 427.28 ਕਰੋੜ ਰੁਪਏ ਦੀ ਰਾਸ਼ੀ ਇਤਰਾਜ਼ਯੋਗ ਪਾਈ ਗਈ ਜਿਸ ਨੇ ਬਾਦਲਾਂ ਦੀਆਂ ਵਿੱਤੀ ਗੜਬੜੀਆਂ ਨੂੰ ਪੂਰੀ ਤਰਾਂ ਨੰਗਾ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਤੋਂ ਐਸ ਸੀ ਵਿਦਿਆਰਥੀਆਂ ਨੂੰ ਪੋਸਟ ਮੈਟਿ੍ਕ ਸਕਾਲਰਸ਼ਿਪ ਦਾ ਕਾਂਗਰਸ ਸਰਕਾਰ ਵਲੋਂ ਵਿਤਰਣ ਨਾ ਕੀਤੇ ਜਾਣ ਦਾ ਸੁਖਬੀਰ ਦਾ ਬਿਆਨ ਬਿਲਕੁਲ ਝੂਠ ਹੈ।

ਉਨਾਂ ਕਿਹਾ ਕਿ ਸ਼ਾਹਕੋਟ ਉਪ ਚੋਣ ਦੇ ਸੰਦਰਭ ਵਿੱਚ ਅਕਾਲੀ ਦਲ ਦਾ ਪ੍ਰਧਾਨ ਭੰਡੀ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨਾਂ ਕਿਹਾ ਕਿ ਚੋਣਾਂ ਵਿੱਚ ਲਾਜ਼ਮੀ ਹਾਰ ਨੂੰ ਦੇਖ ਕੇ ਘਬਰਾਹਟ ਵਿੱਚ ਆਏ ਅਕਾਲੀ ਅਜਿਹੀਆਂ ਸ਼ਰਮਨਾਕ ਮੰਨਘੜਤ ਗੱਲਾਂ ਫੈਲਾਅ ਰਹੇ ਹਨ। ਸੁਖਬੀਰ ਵਲੋਂ ਲਗਾਏ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਦੱਸਦੇ ਹੋਏ ਮੁੱਖ ਮੰਤਰੀ ਨੇ ਸੁਖਬੀਰ ਦੇ ਦਾਅਵਿਆਂ ਦੇ ਉਲਟ ਕਿਹਾ ਹੈ

ਕਿ ਸਕੀਮ ਦੇ ਹੇਠ ਕੇਂਦਰ ਸਰਕਾਰ ਦਾ ਜੋ ਹਿੱਸਾ ਸੂਬਾ ਸਰਕਾਰ ਨੂੰ ਪ੍ਰਾਪਤ ਹੋਇਆ ਹੈ ਉਹ ਵੱਡੀ ਪੱਧਰ ’ਤੇ ਬੈਕਲਾਗ ਦਾ ਬਕਾਇਆ ਬਾਕੀ ਹੈ। ਉਨਾਂ ਕਿਹਾ ਕਿ 2015-16 ਦੇ 328.72 ਕਰੋੜ ਰੁਪਏ ਦੇ ਬੈਕਲਾਗ ਤੋਂ ਇਲਾਵਾ ਸਾਲ 2016-17 ਦਾ 719.52 ਕਰੋੜ ਰੁਪਏ ਦਾ 2017-18 ਦਾ 567.55 ਕਰੋੜ ਰੁਪਏ ਦਾ ਬੈਕਲਾਗ ਪਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵਿੱਤ ਵਿਭਾਗ ਦੀਆਂ ਸੇਧਾਂ ’ਤੇ ਜੁਲਾਈ 2017 ਵਿੱਚ ਆਡਿਟ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਨਾਲ ਬਾਦਲ ਸਰਕਾਰ ਵਲੋਂ ਸਕੀਮ ਨੂੰ ਲਾਗੂ ਕਰਨ ਵਿੱਚ ਗੰਭੀਰ ੳੂਣਤਾਈਆਂ ਨੰਗੀਆਂ ਹੋਈਆਂ ਹਨ।

ਸਾਲ 2011-12 ਤੋਂ 2016-17 ਤੱਕ ਅੰਦਾਜਨ 3606 ਸਰਕਾਰੀ ਅਤੇ ਨਿੱਜੀ ਸੰਸਥਾਵਾਂ ਵਲੋਂ ਪੀ ਐਮ ਐਸ-ਐਸ ਸੀਜ਼ ਸਕੀਮ ਹੇਠ ਫੀਸਾਂ ਦਾ ਦਾਅਵਾ ਕੀਤੇ ਹੋਣ ਦਾ ਪਤਾ ਲੱਗਾ ਹੈ। 1683 ਸੰਸਥਾਵਾਂ ਦਾ ਆਡਿਟ ਮੁਕੰਮਲ ਹੋ ਗਿਆ ਹੈ ਜਦਕਿ 1923 ਸੰਸਥਾਵਾਂ ਦਾ ਵਿਸ਼ੇਸ਼ ਆਡਿਟ ਅਜਿਹੇ ਵੀ ਲੰਬਿਤ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਇਨਾਂ ਗੜਬੜੀਆਂ ਦੇ ਕਾਰਨ ਭਲਾਈ ਵਿਭਾਗ ਨੇ ਸਾਲ 2017-18 ਦੇ ਸੈਸ਼ਨ ਤੋਂ ਸਕੀਮ ਪੋਰਟਲ ਵਿੱਚ ਵੱਖ ਵੱਖ ਤਬਦੀਲੀਆਂ ਲਿਆਂਦੀਆਂ।

ਇਸ ਵਿੱਚ ਆਧਾਰ ਦੀ ਪ੍ਰਮਾਣਿਕਤਾ ਅਤੇ ਡਿਜੀਟਲ/ਸਕੈਨਡ ਹਸਤਾਖਰ ਹਰੇਕ ਵਿਦਿਆਰਥੀ ਦੇ ਜ਼ਰੂਰੀ ਬਣਾਏ। ਇਸ ਨੇ ਜਾਅਲੀ ਦਾਅਵਿਆਂ ਦੇ ਮਾਮਲੇ ਵਿੱਚ ਸੰਸਥਾਵਾਂ ਦੀ ਜ਼ਿੰਮੇਵਾਰੀ ਨੂੰ ਵੀ ਨਿਰਧਾਰਿਤ ਕਰਨ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ ਹੋਰਨਾਂ ਕਦਮਾਂ ਦੇ ਨਾਲ ਐਸ ਸੀ ਵਿਦਿਆਰਥੀ ਦੇ 2017-18 ਦੇ ਸੈਸ਼ਨ ਦੌਰਾਨ ਦਾਅਵਿਆਂ/ਫਾਰਮਾਂ ਦੇ ਪ੍ਰਾਪਤ ਹੋਣ ਦੀ ਗਿਣਤੀ 3,21,060 ਤੋਂ ਅੰਦਾਜਨ 2,90,000 ਘੱਟ ਗਈ ਜਿਸਦੇ ਨਾਲ ਪੀ ਐਮ ਐਸਐਸ ਸੀ ਹੇਠ 151.96 ਕਰੋੜ ਰੁਪਏ ਦੀ ਬਚਤ ਹੋਈ। 

ਮੁੱਖ ਮੰਤਰੀ ਨੇ ਕਿਹਾ ਕਿ ਆਡਿਟ ਦੇ ਦੌਰਾਨ ਪੂਰੀ ਤਰਾਂ ਦੁਰਪ੍ਰਬੰਧਨ ਦੀ ਗੱਲ ਸਾਹਮਣੇ ਆਈ ਹੈ ਅਤੇ ਬਾਦਲ ਸਰਕਾਰ ਦੌਰਾਨ ਸਾਮਾਜਿਕ ਭਲਾਈ ਸਕੀਮਾਂ ਦੀ ਬਦਇੰਤਜਾਮੀ ਹੋਈ ਜਿਸ ਦੇ ਨਤੀਜੇ ਵਜੋਂ ਅਸਲ ਲਾਭਪਾਤਰੀਆਂ ਨੂੰ ਆਪਣੇ ਬਣਦੇ ਅਧਿਕਾਰਾਂ ਤੋਂ ਵਾਂਝੇ ਰਹਿਣਾ ਪਿਆ ਅਤੇ ਜਿਨਾਂ ਲੋਕਾਂ ਦਾ ਇਨਾਂ ਲਾਭਾਂ ’ਤੇ ਹੱਕ ਨਹੀਂ ਸੀ ਉਹ ਦਲਿਤਾਂ ਦੇ ਵਾਸਤੇ ਵੱਖ ਵੱਖ ਪ੍ਰੋਗਰਾਮਾਂ ਤੋਂ ਲਾਭ ਉਠਾਉਂਦੇ ਰਹੇ। 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੇ ਸਾਲ ਸੱਤਾ ਸੰਭਾਲਨ ਤੋਂ ਬਾਅਦ ਸ਼ਗਨ ਸਕੀਮ ਦੇ ਹੇਠ ਰਾਸ਼ੀ 15000 ਤੋਂ ਵੱਧਾ ਕੇ 21000 ਰੁਪਏ ਕੀਤੀ। ਸੁਖਬੀਰ ਦੇ ਝੂਠੇ ਦਾਅਵਿਆਂ ਅਤੇ ਦੋਸ਼ਾਂ ਵਿੱਚ ਲਿਪਤ ਹੋਣ ਲਈ ਤਿੱਖੀ ਆਲੋਚਨਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਸ ਵਲੋਂ ਅਜਿਹਾ ਸਿਆਸੀ ਫਾਇਦੇ ਲਈ ਕੀਤਾ ਜਾ ਰਿਹਾ ਹੈ। ਕਾਂਗਰਸ ਸਰਕਾਰ ਨੇ ਦਸੰਬਰ 2017 ਤੱਕ 122 ਕਰੋੜ ਰੁਪਏ ਜਾਰੀ ਕਰ ਦਿੱਤੇ ਸਨ ਜਿਸਦੇ ਨਾਲ ਦਸੰਬਰ 2016 ਤੱਕ ਲੰਬਿਤ ਪਏ ਭੁਗਤਾਨ ਨੂੰ ਨਿਬੇੜ ਦਿੱਤਾ ਸੀ। 

ਦਲਿਤ ਭਾਈਚਾਰੇ ਦੇ ਉੱਥਾਨ ਅਤੇ ਭਲਾਈ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਐਸ/ਬੀਸੀ ਵਿੱਤ ਕਾਰਪੋਰੇਸ਼ਨ ਤੋਂ 50 ਹਜ਼ਾਰ ਰੁਪਏ ਦੇ ਲਏ ਗਏ ਕਰਜ਼ੇ ਮੁਆਫ ਕੀਤਾ ਜਾਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement