
ਪਵਿੱਤਰ ਧਰਤੀ ਹਰਿਮੰਦਰ ਸਾਹਿਬ ਵਿਚ ਹਰੀ ਪੱਟੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਜਾਣ 'ਤੇ ਇਸ ਨੂੰ ਹਰੀ ਭਰੀ ਬਾਗ਼ਬਾਨੀ ਨਾਲ ਹੋਰ ਵੀ ਖੂਬਸੂਰਤ ਦਿਖ ਦਿਤੀ ਜਾਵੇਗੀ।
ਅੰਮ੍ਰਿਤਸਰ: ਪਵਿੱਤਰ ਧਰਤੀ ਹਰਿਮੰਦਰ ਸਾਹਿਬ ਵਿਚ ਹਰੀ ਪੱਟੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਜਾਣ 'ਤੇ ਇਸ ਨੂੰ ਹਰੀ ਭਰੀ ਬਾਗ਼ਬਾਨੀ ਨਾਲ ਹੋਰ ਵੀ ਖੂਬਸੂਰਤ ਦਿਖ ਦਿਤੀ ਜਾਵੇਗੀ। ਇਸ ਥਾਂ ਨੂੰ ਇਸ ਤਰ੍ਹਾਂ ਹਕੀਕਤ ਵਿਚ ਲਿਆਂਦਾ ਜਾਵੇਗਾ ਕਿ ਜਿੱਥੇ ਸ਼ਰਧਾਲੂ ਬੈਠ ਕਿ ਆਰਾਮ ਕਰ ਸਕਣਗੇ। ਇਸ ਹਰੀ ਪੱਟੀ ਦਾ ਪ੍ਰਸਾਤਵ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਾਲੀ ਕਾਰਜਕਾਰੀ ਕਮੇਟੀ ਵਲੋਂ ਪਾਸ ਕੀਤਾ ਗਿਆ। ਦੱਸ ਦਈਏ ਕਿ ਇਸ ਕੰਮ ਦੀ ਸਾਰੀ ਜ਼ਿਮੇਵਾਰੀ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਨੂੰ ਸੌਂਪੀ ਗਈ ਹੈ।
Green Belt Amritsar Sahibਹਰੀ ਪੱਟੀ ਬਣਾਉਣ ਵਾਲੀ ਜਗ੍ਹਾ ਹਰਿਮੰਦਰ ਸਾਹਿਬ ਦੇ ਗੁਰੂ ਰਾਮਦਾਸ ਜੀ ਲੰਗਰ ਹਾਲ ਤੇ ਗੁਰਦੁਆਰਾ ਮੰਜੀ ਸਾਹਿਬ ਦੇ ਵਿਚਕਾਰ ਉਸਾਰਨੀ ਨੀਅਤ ਕੀਤੀ ਗਈ ਹੈ। ਇਸ ਵਿਚ 2 ਬਗੀਚੀਆਂ ਬਣਾਈਆਂ ਜਾਣਗੀਆਂ ਜਿੱਥੇ ਮੌਸਮੀ ਫੁੱਲ ਤੇ ਹਰਬਲ ਬੂਟੇ ਲਾਏ ਜਾਣਗੇ। ਇਸ ਕੰਮ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਗ਼ਬਾਨੀ ਤੇ ਫਲੋਰੀਕਲਚਰ ਮਾਹਿਰ ਡਾ. ਜਸਵਿੰਦਰ ਸਿੰਘ ਬਿਲਗਾ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।
Harimandir Sahibਅਧਿਕਾਰੀਆਂ ਨੇ ਗੱਲ ਸਾਂਝੀ ਕਰਦੇ ਹੋਏ ਦੱਸਿਆ ਕਿ ਹਰੀ ਪੱਟੀ ਵਿੱਚ ਹਰਬਲ ਬੂਟਿਆਂ ਦੀਆਂ ਕਿਸਮਾਂ ਦੇ ਅਜਿਹੇ ਪੌਦੇ ਲਗਾਏ ਜਾਣਗੇ ਜੋ ਜਲਦੀ ਵਧ ਸਕਣ ਤੇ ਘੱਟ ਸਮੇਂ ਵਿੱਚ ਫੁੱਲ ਤੇ ਬੀਜ ਦੇ ਸਕਣ। ਅਹਿਮਦਾਬਾਦ ਆਧਾਰਿਤ ਲੈਂਡਸਕੇਪਿੰਗ ਕੰਪਨੀ ਦੇ ਮਾਹਿਰਾਂ ਨੇ ਹਰਿਮੰਦਰ ਸਾਹਿਬ ਦੌਰਾ ਕੀਤਾ ਤੇ ਇਲਾਕੇ ਦੀ ਜਾਂਚ ਕਰਨ ਪਿੱਛੋਂ ਮਹਿਰਾਂ ਨੇ ਹਰੀ ਪੱਟੀ ਦੇ ਪ੍ਰੋਜੈਕਟ ਲਈ ਕੁਝ ਬੂਟੇ ਵੀ ਜਮ੍ਹਾ ਕਰਾਏ ਹਨ।
Gobind Singh Longowalਸ਼੍ਰੋਮਣੀ ਕਮੇਟੀ ਦੇ ਚਾਫ ਸਕੱਤਰ ਡਾ. ਰੂਪ ਸਿੰਘ, ਸਕੱਤਰ ਮਨਜੀਤ ਸਿੰਘ ਬਾਠ, ਡਾ. ਬਿਲਗਾ ਤੇ ਅਵਤਾਰ ਸਿੰਘ ਸਾਂਪਲਾ ਨੂੰ ਇਸ ਦਾ ਖਾਕਾ ਵੀ ਦਿਖਾਇਆ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਦਾ ਕਹਿਣਾ ਹੈ ਕਿ ਬਗੀਚਿਆਂ ਦੇ ਡਿਜ਼ਈਨ ਲਈ ਕੁਝ ਨਮੂਨੇ ਵੀ ਚੁਣੇ ਗਏ ਹਨ ਜੋ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਦਿਖਾਉਣ ਲਈ ਇਕਦਮ ਤਿਆਰ ਹਨ। ਇਸ ਕੰਮ ਨੂੰ ਨੇਪਰੇ ਚਾੜ੍ਹਨ ਦਾ ਅੰਤਿਮ ਫ਼ੈਸਲਾ ਕਾਰਜਕਾਰੀ ਕਮੇਟੀ ਵਲੋਂ ਜਲਦ ਹੀ ਕੀਤਾ ਜਾਵੇਗਾ।