
ਹਜ਼ਰਤ ਅਲੀ ਦੇ ਹੱਥ ਨਾਲ ਹਿਰਨ ਦੀ ਖੱਲ 'ਤੇ ਲਿਖੀ ਗਈ ਕੁਰਾਨ 1,400 ਸਾਲ ਤੋਂ ਰਾਮਪੁਰ 'ਚ ਸੁਰੱਖਿਅਤ ਹੈ।
ਰਾਮਪੁਰ : ਹਜ਼ਰਤ ਅਲੀ ਦੇ ਹੱਥ ਨਾਲ ਹਿਰਨ ਦੀ ਖੱਲ 'ਤੇ ਲਿਖੀ ਗਈ ਕੁਰਾਨ 1,400 ਸਾਲ ਤੋਂ ਰਾਮਪੁਰ 'ਚ ਸੁਰੱਖਿਅਤ ਹੈ। ਰਾਮਪੁਰ ਰਜ਼ਾ ਲਾਇਬ੍ਰੇਰੀ 'ਚ ਰੱਖੀ ਇਸ ਕੁਰਾਨ 'ਤੇ ਦਸਤਾਵੇਜ਼ੀ ਈਦ (ਸੋਮਵਾਰ) 'ਤੇ ਰਿਲੀਜ਼ ਹੋ ਰਹੀ ਹੈ। ਦੁਨੀਆਂ ਭਰ ਵਿਚ ਫੈਲੇ ਕਰੋੜਾਂ ਲੋਕਾਂ ਤਕ ਇਸ ਦੀ ਖ਼ਾਸੀਅਤ ਪਹੁੰਚ ਜਾਵੇਗੀ।
ਕੁਰਾਨ ਨੂੰ ਰਾਮਪੁਰ ਰਿਆਸਤ ਦੇ ਨਵਾਬ ਕਲਬੇ ਖ਼ਾਂ ਸਾਊਦੀ ਅਰਬ ਤੋਂ ਲੈ ਕੇ ਆਏ ਸਨ।
File photo
ਉਦੋਂ ਤੋਂ ਹੀ ਇਸ ਨੂੰ ਸਾਂਭ ਕੇ ਰਖਿਆ ਗਿਆ ਹੈ। ਇਸ ਨੂੰ ਸੁਰੱਖਿਅਤ ਰੱਖਣ ਵੀ ਵਿਸ਼ੇਸ਼ ਤਰੀਕਾ ਹੈ। ਰਜ਼ਾ ਲਾਇਬ੍ਰੇਰੀ ਦੇ ਡਾਇਰੈਕਟਰ ਅਤੇ ਜ਼ਿਲ੍ਹਾ ਅਧਿਕਾਰੀ ਆਂਜਨੇਯ ਕੁਮਾਰ ਸਿੰਘ ਨੇ ਦਸਿਆ ਕਿ ਰਜ਼ਾ ਲਾਇਬ੍ਰੇਰੀ ਨੇ ਆਪਣੇ ਕਿਤਾਬੀ ਖ਼ਜ਼ਾਨੇ ਨੂੰ ਸਾਂਭ ਕੇ ਰਖਿਆ ਹੈ। ਕੁਰਾਨ 'ਤੇ ਦਸਤਾਵੇਜ਼ੀ ਬਣਾਈ ਗਈ ਹੈ। ਇਸ ਵਿਚ ਕੁਰਾਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿਤੀ ਗਈ ਹੈ।
Quran
ਇਸ ਨੂੰ ਸੋਸ਼ਲ ਮੀਡੀਆ ਰਾਹੀਂ ਲੋਕਾਂ ਤਕ ਪਹੁੰਚਾਇਆ ਜਾਵੇਗਾ। ਰਜ਼ਾ ਲਾਇਬ੍ਰੇਰੀ ਦੇ ਫ਼ੇਸਬੁੱਕ ਅਤੇ ਟਵਿੱਟਰ ਅਕਾਊਂਟ 'ਤੇ ਇਸ ਨੂੰ ਅਪਲੋਡ ਕੀਤਾ ਜਾਵੇਗਾ। ਇਸ ਵਿਚ ਕੁਰਾਨ ਦੇ ਇਤਿਹਾਸ, ਇਸ ਵਿਚ ਕੀ ਜਾਣਕਾਰੀ ਹੈ ਅਤੇ ਇਸ ਨਾਲ ਜੁੜੇ ਹਰ ਪਹਿਲੂ ਦੀ ਜਾਣਕਾਰੀ ਹੋਵੇਗੀ। ਲਾਇਬ੍ਰੇਰੀ ਦੇ ਸੀਨੀਅਰ ਟੈਕਨੀਕਲ ਰੈਸਟੋਰਰ ਸੱਯਦ ਤਾਰਿਕ ਅਜ਼ਹਰ ਦਸਦੇ ਹਨ
File photo
ਕਿ ਉੱਲੀ ਤੋਂ ਬਚਾਉਣ ਲਈ ਥਾਈਮੋਲ ਅਤੇ ਕੀੜੇ ਮਕੌੜਿਆਂ ਤੋਂ ਬਚਾਉਣ ਲਈ ਪੈਰਾਡਾਈਕਲੋਰੋਬੈਂਜੀਨ ਦੀ ਵਰਤੋਂ ਕਰਦੇ ਹਨ ਜਦਕਿ ਪੁਰਾਣੇ ਦੌਰ ਵਿਚ ਕਪੂਰ ਅਤੇ ਗੈਂਦੇ ਦੀ ਪੱਤੀ ਦੀ ਵਰਤੋਂ ਹੁੰਦੀ ਸੀ। ਇਸ ਲਈ ਤਾਪਮਾਨ ਦਾ ਸਾਧਾਰਨ ਹੋਣਾ ਵੀ ਜ਼ਰੂਰੀ ਹੈ। 18 ਤੋਂ 26 ਡਿਗਰੀ ਤਾਪਮਾਨ ਹੋਣਾ ਚਾਹੀਦਾ ਹੈ। ਲਾਇਬ੍ਰੇਰੀ ਨੂੰ ਆਲੀਸ਼ਾਨ ਇਮਾਰਤ ਇਸ ਦੇ ਲਈ ਢੁਕਵੀਂ ਹੈ।