ਸੜਕ ਹਾਦਸੇ ਵਿਚ ਦੋ ਔਰਤਾਂ ਗੰਭੀਰ ਰੂਪ 'ਚ ਜ਼ਖ਼ਮੀ
Published : Jun 25, 2018, 1:39 pm IST
Updated : Jun 25, 2018, 1:39 pm IST
SHARE ARTICLE
Injured Women
Injured Women

 ਨੰਗਲ ਅਨੰਦਪੁਰ ਸਾਹਿਬ ਮੁੱਖ ਮਾਰਗ ਤੇ ਐਮ.ਪੀ ਕੋਠੀ ਇਲਾਕੇ ਨੇੜੇ ਬੀਤੀ ਰਾਤ  ਵਾਪਰੇ ਸੜਕ ਹਾਦਸੇ ਵਿਚ ਦੋ ਔਰਤਾਂ ਗੰਭੀਰ ਰੂਪ ਵਿਚ ਜਖ਼ਮੀ ਹੋ ਗਈਆਂ। ਇਨ੍ਹਾਂ ...

ਨੰਗਲ,  ਨੰਗਲ ਅਨੰਦਪੁਰ ਸਾਹਿਬ ਮੁੱਖ ਮਾਰਗ ਤੇ ਐਮ.ਪੀ ਕੋਠੀ ਇਲਾਕੇ ਨੇੜੇ ਬੀਤੀ ਰਾਤ  ਵਾਪਰੇ ਸੜਕ ਹਾਦਸੇ ਵਿਚ ਦੋ ਔਰਤਾਂ ਗੰਭੀਰ ਰੂਪ ਵਿਚ ਜਖ਼ਮੀ ਹੋ ਗਈਆਂ। ਇਨ੍ਹਾਂ ਵਿਚੋਂ ਇਕ ਔਰਤ ਨੂੰ ਉਸਦੇ ਗੰਭੀਰ ਹਲਾਤਾਂ ਨੂੰ ਦੇਖਦਿਆਂ ਹੋਏ ਪੀ.ਜੀ.ਆਈ ਰੈਫਰ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੁਰਿੰਦਰ ਕੌਰ ਪਤਨੀ ਦੇਵ ਸਿੰਘ ਸੈਣੀ ਅਤੇ ਰਜਨੀ ਦੇਵੀ ਪਤਨੀ ਸੰਦੀਪ ਕੁਮਾਰ ਸੈਣੀ ਦੋਨੋ ਹੀ ਨਿਵਾਸੀ ਪਿੰਡ ਬੰਦਲੈਹੜੀ,

ਨੰਗਲ ਵਿਖੇ ਲੱਗੀ ਕਿਸਾਨ ਮੰਡੀ ਵਿਚੋ ਸਬਜੀ ਤੇ ਕੁੱਝ ਹੋਰ ਘਰੇਲੂ ਸਮਾਨ ਖਰੀਦ ਕੇ ਘਰ ਨੂੰ ਵਾਪਿਸ ਆਪਣੀ ਸਕੂਟੀ ਤੇ ਜਾ ਰਹੀਆਂ ਸਨ ਕਿ ਐਮ.ਪੀ ਕੋਠੀ ਇਲਾਕੇ ਕੋਲ ਦੋ ਸਾਂਡ ਜੋ ਕਿ ਆਪਸ ਲੜ  ਰਹੇ ਸਨ  ਇਨ੍ਹਾਂ ਦੀ ਸਕੂਟੀ ਵਿਚ ਆ ਟਕਰਾਏ। ਇਸ ਸੜਕ ਹਾਦਸੇ ਵਿਚ ਸੁੰਿਦਰ ਕੌਰ ਅਤੇ ਰਜਨੀ ਦੋਨ੍ਹਾਂ ਹੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਈਆਂ  

ਤੇ ਇਨ੍ਹਾਂ ਨੂੰ ਸੜਕ ਲਾਗੇ ਖੜੇ ਲੋਕਾਂ ਨੇ ਤਤਕਾਲ ਬੀ.ਬੀ.ਐਮ.ਬੀ ਹਸਪਤਾਲ ਵਿਖੇ ਪਹੁੰਚਾਇਆ। ਡਾਕਟਰਾਂ ਨੇ  ਸੁਰਿੰਦਰ ਕੋਰ ਜਿਸਦੇ ਸਿਰ ਨੂੰ ਗੰਭੀਰ ਸੱਟ ਲੱਗੀ  ਸੀ ਦੇ ਹਲਾਤਾਂ ਨੂੰ ਧਿਆਨ ਵਿਚ ਰੱਖਿਦਿਆਂ ਹੋਏ ਪੀ. ਜੀ. ਆਈ ਚੰਡੀਗੜ ਵਿਖੇ ਰੈਫਰ ਕਰ ਦਿੱਤਾ। ਜਿਕਰਯੋਗ ਹੈ ਕਿ ਇਲਾਕੇ ਵਿਚ ਘੁਮਣ ਵਾਲੇ ਅਵਾਰਾਂ ਸਾਂਡਾ, ਜਾਨਵਰਾਂ ਕਾਰਨ ਆਏ ਦਿਨ੍ਹ ਹਾਦਸੇ ਵਾਪਰਦੇ ਰਹਿੰਦੇ ਹਨ ਤੇ ਨਗਰ ਕੌਂਸਲ ਨੰਗਲ ਇਸ ਵਿਸ਼ੇ ਤੇ  ਕੋਈ ਵੀ ਠੋਸ ਕਾਰਵਾਈ ਨਹੀ ਕਰ ਰਹੀ । 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement