
ਅਦਾਲਤ ’ਚ ਪੇਸ਼ ਕਰਨ ਦੀ ਵੀਡੀਉ ਕਾਨਫ਼ਰੰਸ ਰਾਹੀਂ ਨੇਪਰੇ ਚੜ੍ਹੀ ਕਾਰਵਾਈ!
ਕੋੋਟਕਪੂਰਾ : ਬਹਿਬਲ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ. ਵਲੋਂ ਅੱਜ ਪੁਲਿਸ ਰਿਮਾਂਡ ਪੂਰਾ ਹੋਣ ਉਪਰੰਤ ਨੌਜਵਾਨ ਵਕੀਲ ਸੁਹੇਲ ਸਿੰਘ ਬਰਾੜ ਅਤੇ ਪੰਕਜ ਮੋਟਰਜ਼ ਦੇ ਐਮ.ਡੀ. ਪੰਕਜ ਬਾਂਸਲ ਨੂੰ ਡਿਊਟੀ ਮੈਜਿਸਟ੍ਰੇਟ ਹਰਵਿੰਦਰ ਸਿੰਘ ਸਿੰਧੀਆ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੇ ‘ਐਸ.ਆਈ.ਟੀ.’ ਵਲੋਂ ਹੋਰ ਪੁਲਿਸ ਰਿਮਾਂਡ ਨਾ ਮੰਗਣ ਕਰ ਕੇ ਅਦਾਲਤ ਨੇ ਉਕਤਾਨ ਨੂੰ 8 ਜੁਲਾਈ ਤਕ ਜੇਲ ਭੇਜਣ ਦਾ ਹੁਕਮ ਸੁਣਾਇਆ।
SIT
ਦਸਤਾਵੇਜਾਂ ਦੀ ਪ੍ਰਕਿਰਿਆ ਅਦਾਲਤ ਦੇ ਬਾਹਰ ਹੀ ਹੋਈ ਅਤੇ ਉਕਤਾਨ ਦੇ ਵਕੀਲਾਂ ਨੇ ਵੀ ਵੀਡੀਉ ਕਾਨਫ਼ਰੰਸ ਰਾਹੀਂ ਗੱਲਬਾਤ ਕੀਤੀ। ਭਾਵੇਂ ‘ਐਸ.ਆਈ.ਟੀ.’ ਵਲੋਂ ਇਕ ਡੀ.ਐਸ.ਪੀ. ਦੀ ਅਗਵਾਈ ’ਚ ਟੀਮ ਵੀ ਪੁੱਜੀ ਹੋਈ ਸੀ। ‘ਸੁਹੇਲ ਸਿੰਘ ਬਰਾੜ’ ਅਤੇ ‘ਪੰਕਜ ਬਾਂਸਲ’ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੀ ਰਖਿਆ ਗਿਆ।
Corona Virus
ਜ਼ਿਕਰਯੋਗ ਹੈ ਕਿ ਇਕ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਉਸ ਦਾ ‘ਕੋਰੋਨਾ’ ਟੈਸਟ ਪਾਜ਼ੇਟਿਵ ਆਉਣ ਕਰ ਕੇ ਜੱਜ ਸੁਰੇਸ਼ ਕੁਮਾਰ, 7 ਸਟਾਫ਼ ਮੈਂਬਰਾਂ ਅਤੇ ਵਕੀਲ ਰਜਿੰਦਰ ਸਿੰਘ ਮਚਾਕੀ ਨੂੰ ਇਕਾਂਤਵਾਸ ਕਰਨ ਦੀ ਵਾਪਰੀ ਘਟਨਾ ਤੋਂ ਬਾਅਦ ਅਦਾਲਤ ’ਚ ਉਕਤ ਪੇਸ਼ੀ ਵੀਡੀਉ ਕਾਨਫ਼ਰੰਸ ਰਾਹੀਂ ਹੋਈ।
ਬੇਅਦਬੀ ਕਾਂਡ ਤੋਂ ਬਾਅਦ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉੱਪਰ ਢਾਹੇ ਗਏ ਪੁਲਿਸੀਆ ਅੱਤਿਆਚਾਰ ਦੀ ਕਹਾਣੀ ਨੂੰ ਬਦਲਦਿਆਂ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਬਹਿਬਲ ਕਲਾਂ ’ਚ ਪਹਿਲਾਂ ਧਰਨਾਕਾਰੀਆਂ ਨੇ ਪੁਲਿਸ ਉਪਰ ਗੋਲੀ ਚਲਾਈ ਤੇ ਜਵਾਬੀ ਗੋਲੀ ’ਚ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ
Special Investigation Team
ਅਤੇ ਕੁੱਝ ਹੋਰ ਜ਼ਖ਼ਮੀ ਹੋ ਗਏ। ਐਸ.ਆਈ.ਟੀ. ਨੇ ਮੌਕੇ ਦੇ ਗਵਾਹਾਂ ਦੇ ਬਿਆਨ ਨੋਟ ਕਰ ਕੇ ਤਫ਼ਤੀਸ਼ ਕਰਨ ਤੋਂ ਬਾਅਦ ਅਸਲੀਅਤ ਸਾਹਮਣੇ ਲਿਆਂਦੀ ਕਿ ਧਰਨਾਕਾਰੀਆਂ ਕੋਲ ਕਿਸੇ ਪ੍ਰਕਾਰ ਦਾ ਕੋਈ ਅਸਲਾ ਨਹੀਂ ਸੀ। ਪੁਲਿਸ ਨੇ ਖ਼ੁਦ ਜਿਪਸੀ ਉੱਪਰ ਗੋਲੀਆਂ ਚਲਾਈਆਂ। ਧਰਨਾਕਾਰੀਆਂ ਨੂੰ ਦੋਸ਼ੀ ਸਿੱਧ ਕਰਨ ਲਈ ਸੁਹੇਲ ਸਿੰਘ ਬਰਾੜ ਦੇ ਘਰ ਪੁਲਿਸ ਦੀ ਉਕਤ ਜਿਪਸੀ ਉਪਰ ਐਸ.ਪੀ. ਬਿਕਰਮਜੀਤ ਸਿੰਘ ਨੇ ਖ਼ੁਦ ਗੋਲੀਆਂ ਮਾਰੀਆਂ, ਪੰਕਜ ਬਾਂਸਲ ਦੇ ਕਹਿਣ ’ਤੇ ਉਸ ਦੇ ਮੈਨੇਜਰ ਸੰਜੀਵ ਕੁਮਾਰ ਨੇ ਗੰਨਮੈਨ ਚਰਨਜੀਤ ਸਿੰਘ ਦੀ ਬੰਦੂਕ ਬਿਕਰਮਜੀਤ ਸਿੰਘ ਦੇ ਹਵਾਲੇ ਕੀਤੀ, ਇਹ ਤੱਥ ਐਸ.ਆਈ.ਟੀ. ਵਲੋਂ ਅਪਣੀ ਚਲਾਨ ਰਿਪੋਰਟ ’ਚ ਅਦਾਲਤ ਦੇ ਸਪੁਰਦ ਕੀਤੇ ਜਾ ਚੁਕੇ ਹਨ।