
ਇਰਾਕ ਦੇ ਪਵਿੱਤਰ ਸ਼ਹਿਰ ਕਰਬਲਾ ਦੇ ਬਾਹਰ ਯਾਤਰੀਆਂ ਨਾਲ ਭਰੀ ਇੱਕ ਮਿੰਨੀਬਸ 'ਚ ਕੀਤੇ ਗਏ ਬੰਬ ਵਿਸਫੋਟ ਵਿੱਚ 12 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜਖ਼ਮੀ ਹੋ ਗਏ।
ਇਰਾਕ : ਇਰਾਕ ਦੇ ਪਵਿੱਤਰ ਸ਼ਹਿਰ ਕਰਬਲਾ ਦੇ ਬਾਹਰ ਯਾਤਰੀਆਂ ਨਾਲ ਭਰੀ ਇੱਕ ਮਿੰਨੀਬਸ 'ਚ ਕੀਤੇ ਗਏ ਬੰਬ ਧਮਾਕੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜਖ਼ਮੀ ਹੋ ਗਏ। ਇਰਾਕ ਦੇ ਸੁਰੱਖਿਆ ਅਧਿਕਾਰੀਆਂ ਅਤੇ ਸਰਕਾਰੀ ਸਮਾਚਾਰ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਇਰਾਕ ਵਿੱਚ 2017 'ਚ ਅਤਿਵਾਦੀ ਸਮੂਹ ਇਸਲਾਮਿਕ ਸਟੇਟ ਦੀ ਹਾਰ ਦੀ ਘੋਸ਼ਣਾ ਤੋਂ ਬਾਅਦ ਇਹ ਆਮ ਨਾਗਰਿਕਾਂ 'ਤੇ ਕੀਤੇ ਗਏ ਹੁਣ ਤੱਕ ਦੇ ਸਭ ਤੋਂ ਵੱਡੇ ਹਮਲਿਆਂ ਵਿੱਚੋਂ ਇੱਕ ਹੈ।
blast outside Karbala iraq
ਸਮੂਹ ਦੇ ਸੈਲ ਹੁਣ ਵੀ ਅੱਤਵਾਦ ਫੈਲਾ ਰਹੇ ਹਨ ਅਤੇ ਦੇਸ਼ ਭਰ ਵਿਚ ਕਿਤੇ ਕਿਤੇ ਹਮਲਿਆਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ। ਇਹ ਧਮਾਕਾ ਸ਼ੁੱਕਰਵਾਰ ਦੀ ਰਾਤ ਹੋਇਆ, ਜਦੋਂ ਬੱਸ ਕਰਬਲਾ ਤੋਂ ਕਰੀਬ 10 ਕਿਲੋਮੀਟਰ ਦੂਰ ਇਰਾਕੀ ਫੌਜ ਦੀ ਚੌਕੀ ਕੋਲੋਂ ਲੰਘ ਰਹੀ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਧਮਾਕੇ ਵਿਚ ਪਹਿਲਾਂ ਇਕ ਯਾਤਰੀ ਬੱਸ ਤੋਂ ਉਤਰ ਗਿਆ, ਪ੍ਰੰਤੂ ਇਕ ਸੀਟ ਦੇ ਹੇਠਾਂ ਉਹ ਵਿਸਫੋਟਕਾਂ ਨਾਲ ਭਰਿਆ ਹੋਇਆ ਬੈਗ ਛੱਡ ਗਿਆ। ਇਸ ਦੇ ਬਾਅਦ ਬੱਸ ਦੇ ਚੌਕੀ ਪਹੁੰਚਣ ਉਤੇ ਰਿਮੋਟ ਰਾਹੀਂ ਧਮਾਕਾ ਕੀਤਾ ਗਿਆ।
blast outside Karbala iraq
ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਅਤੇ ਉਸਦੇ ਬਾਅਦ ਬੱਸ ਵਿਚ ਲੱਗੀ ਅੱਗ ਦੇ ਚਲਦਿਆਂ ਮਰਨ ਵਾਲੇ ਸਾਰੇ ਆਮ ਨਾਗਰਿਕ ਸਨ। ਸਾਰੇ ਅਧਿਕਾਰੀਆਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਉਤੇ ਇਹ ਜਾਣਕਾਰੀ ਦਿੱਤੀ। ਇਸ ਹਮਲੇ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ। ਇਹ ਹਮਲਾ ਸ਼ੀਆ ਮੁਸਲਮਾਨਾਂ ਵੱਲੋਂ ਮਨਾਏ ਜਾਣ ਵਾਲੇ ਦੋ ਅਹਿਮ ਧਾਰਮਿਕ ਮੌਕਿਆਂ ਅਸ਼ੂਰਾ ਅਤੇ ਅਰਾਬੀਨ ਵਿਚ ਪਵਿੱਤਰ ਸਮੇਂ ਦੌਰਾਨ ਹੋਇਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।