ਸਰਕਾਰ ਵਲੋਂ IIT 'ਚ ਦਾਖਲੇ ਦੇ ਚਾਹਵਾਨਾਂ ਲਈ `ਮੌਕੇ `ਤੇ ਹੀ ਖੁੱਲੇ ਦਾਖਲੇ` ਤਹਿਤ ਸੁਨਹਿਰੀ ਮੌਕਾ
Published : Sep 25, 2020, 6:08 pm IST
Updated : Sep 25, 2020, 6:17 pm IST
SHARE ARTICLE
ITI
ITI

26 ਤੋਂ 30 ਸਤੰਬਰ ਤੱਕ ਮੌਕੇ `ਤੇ ਹੀ ਦਾਖਲੇ ਲਈ ਆਖਰੀ ਮੌਕਾ

ਚੰਡੀਗੜ੍ਹ : ਸੂਬੇ ਵਿਚ ਸਾਰੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ 21 ਸਤੰਬਰ ਤੋਂ ਖੁੱਲ ਗਈਆਂ ਹਨ। ਪੰਜਾਬ ਸਰਕਾਰ ਨੇ ਕੋਵਿਡ ਮਹਾਂਮਾਰੀ ਕਾਰਨ ਦਾਖਲੇ ਤੋਂ ਵਾਂਝੇ ਰਹਿ ਗਏ ਵਿਦਿਆਰਥੀਆਂ ਲਈ `ਮੌਕੇ `ਤੇ ਹੀ ਖੁੱਲੇ ਦਾਖਲੇ` ਲਈ ਆਖਰੀ ਅਤੇ ਸੁਨਹਿਰੀ ਮੌਕਾ ਦਿੱਤਾ ਹੈ। ਪੰਜਾਬ ਸਰਕਾਰ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੌਥੀ ਕੌਸਲਿੰਗ (ਸਿੱਧਾ ਦਾਖਲਾ) ਮਿਤੀ 26 ਸਤੰਬਰ, 2020 ਤੋਂ ਸ਼ੁਰੂ ਹੋ ਰਿਹਾ ਹੈ।

Punjab GovtPunjab Govt

ਆਈ.ਟੀ. ਆਈਜ਼ ਵਿੱਚ ਦਾਖ਼ਲਾ ਲੈਣ ਲਈ ਸਿਖਿਆਰਥੀ ਆਈ.ਟੀ.ਆਈ. ਵਿੱਚ ਜਾ ਕੇ ਉਥੇ ਲੱਗੇ ਹੈਲਪ ਡੈਸਕ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਆਈ.ਟੀ.ਆਈ. ਵਿੱਚ ਹੀ ਆਪਣੇ ਦਾਖਲੇ ਲਈ ਸਵੇਰੇ 9.00 ਵਜੇ ਤੋਂ ਦੁਪਹਿਰ 1.00 ਵਜੇ ਤੱਕ ਫਾਰਮ ਭਰ ਸਕਦੇ ਹਨ।

ਉਦਯੋਗਿਕ ਸਿਖਲਾਈ ਵਿਭਾਗ ਵਲੋਂ ਜਾਰੀ ਕੀਤੇ ਸ਼ਡਿਉਲ ਅਨੁਸਾਰ ਜਿੰਨਾਂ ਵਿਦਿਆਰਥੀਆਂ ਦੇ 8ਵੀਂ ਜਾ 10ਵੀਂ ਕਲਾਸ ਵਿਚ 65 ਫੀਸਦੀ ਜਾਂ ਵੱਧ ਨੰਬਰ ਵਾਲੇ ਉਮੀਦਵਾਰ 26 ਸਤੰਬਰ ਦੁਪਿਹਰ 1 ਵਜੇ ਤੱਕ, ਜਿੰਨਾਂ ਦੇ 50 ਫੀਸਦੀ ਜਾਂ ਵੱਧ ਨੰਬਰ ਵਾਲੇ ਉਮੀਦਵਾਰ 27 ਸਤੰਬਰ ਦੁਪਹਿਰ 1 ਵਜੇ ਤੱਕ, 35 ਫੀਸਦੀ ਜਾਂ ਵੱਧ ਨੰਬਰ ਵਾਲੇ ਉਮੀਦਵਾਰ 28 ਸਤੰਬਰ ਦੁਪਹਿਰ 1 ਵਜੇ ਤੱਕ ਅਤੇ ਜਿੰਨਾਂ ਨੂੰ ਹਾਲੇ ਤੱਕ ਕਿਤੇ ਵੀ ਦਾਖਲਾ ਨਹੀਂ ਮਿਲਿਆ ਉਹ ਉਮੀਦਵਾਰ 29 ਅਤੇ 30 ਸਤੰਬਰ ਨੂੰ ਦੁਪਹਿਰ 1 ਵਜੇ ਤੱਕ ਆਈ.ਟੀ.ਆਈ ਵਿਚ ਪਹੁੰਚ ਕਰਕੇ ਅਪਲਾਈ ਕਰ ਸਕਦੇ ਹਨ ਅਤੇ ਮੈਰਿਟ ਸੂਚੀ ਅਨੁਸਾਰ ਖਾਲੀ ਪਈਆਂ ਸੀਟਾਂ ਲਈ ਮੌਕੇ `ਤੇ ਹੀ ਵਿਦਿਆਰਥੀਆਂ ਨੂੰ ਫੀਸ ਭਰਕੇ ਦਾਖਲਾ ਮਿਲ ਜਾਵੇਗਾ।

ITIITI

ਇਹਨਾਂ ਕੋਰਸਾਂ ਵਿਚ ਦਾਖ਼ਲੇ ਸਬੰਧੀ ਹਦਾਇਤਾਂ ਅਤੇ ਵਧੇਰੇ ਜਾਣਕਾਰੀ ਲਈ ਦਾਖਲਾ ਲੈਣ ਦੇ ਚਾਹਵਾਨ ਵੈਬਸਾਈਟ http://www.itipunjab.nic.in `ਤੇ ਜਾਓ ਜਾਂ ਆਪਣੀ ਨੇੜੇ ਦੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਦੇ ਹੈਲਪ ਡੈਸਕ ਜਾਂ ਫੋਨ ਨੰਬਰ 0172-5022357 ਜਾਂ ਈ-ਮੇਲ ਆਈਡੀ itiadmission2020@gmail.com `ਤੇ ਸੰਪਰਕ ਕੀਤਾ ਜਾ ਸਕਦਾ ਹੈ।

Students Students

ਸੂਬੇ ਦੀਆਂ ਸਰਕਾਰੀ ਆਈ.ਟੀ.ਆਈ ਵਿਚ ਐਸ.ਸੀ. ਕੈਟਾਗਰੀ ਦੇ ਸਿਖਿਆਰਥੀ, ਜਿਨ੍ਹਾਂ ਦੇ ਮਾਂ-ਬਾਪ ਦੀ ਸਲਾਨਾ ਆਮਦਨ 2.50 ਲੱਖ ਰੁਪਏ ਤੋਂ ਘੱਟ ਹੈ, ਲਈ ਟਰੇਨਿੰਗ ਮੁਫ਼ਤ ਹੈ। ਬਾਕੀ ਵਿਦਿਆਰਥੀ ਮੌਕੇ `ਤੇ 1200 ਰੁਪਏ ਫੀਸ ਭਰਕੇ ਦਾਖਲਾ ਲੈ ਸਕਦੇ ਹਨ ਅਤੇ ਬਾਕੀ ਦੀ ਫੀਸ ਤਿੰਨ ਕਿਸ਼ਤਾਂ ਵਿਚ 750 ਰੁਪਏ ਪ੍ਰਤੀ ਕਿਸਤ ਲਈ ਜਾਵੇਗੀ।ਪ੍ਰਾਈਵੇਟ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਖੇ ਇੰਜੀਨੀਅਰਿੰਗ ਅਤੇ ਨਾਨ-ਇੰਜੀਨੀਅਰਿੰਗ ਟਰੇਡਾਂ ਲਈ ਇਹ ਫੀਸ ਕ੍ਰਮਵਾਰ 19312 ਰੁਪਏ ਅਤੇ 12875 ਰੁਪਏ ਸਲਾਨਾ ਹੈ।

Capt Amrinder SinghCapt Amrinder Singh

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸਾਲ ਰਾਜ ਦੀਆਂ ਬਹੁਤ ਸਾਰੀਆਂ ਆਈ.ਟੀ.ਆਈਜ਼ ਨੇ ਉੱਘੀਆਂ ਉਦਯੋਗਿਕ ਇਕਾਈਆਂ ਨਾਲ ਤਾਲਮੇਲ ਕਰਕੇ ਡੀ.ਐਸ.ਟੀ. ਸਕੀਮ ਅਧੀਨ ਕੋਰਸ ਸ਼ੁਰੂ ਕੀਤੇ ਹਨ।ਇਕ ਸਾਲ ਦੇ ਕੋਰਸ ਵਿਚ ਵਿਦਿਆਰਥੀ ਪਹਿਲੇ 6 ਮਹੀਨੇ ਆਈ.ਟੀ.ਆਈਜ਼ ਵਿਚ ਪੜ੍ਹਾਈ ਕਰੇਗਾ ਅਤੇ ਪਿਛਲੇ 6 ਮਹੀਨੇ ਇੰਡਸਟਰੀ ਵਿਚ ਪ੍ਰੈਕਟੀਕਲ ਸਿਖਲਾਈ ਕਰੇਗਾ।

Punjab GovtPunjab Govt

ਵਿਭਾਗ ਵਲੋਂ ਜਿੰਨ੍ਹਾਂ ਉੱਘੀਆਂ ਉਦਯੋਗਿਕ ਇਕਾਈਆਂ ਨਾਲ ਟਾਈ-ਅੱਪ ਚੱਲ ਰਿਹਾ ਹੈ, ਉਹਨਾਂ ਵਿਚ ਹੀਰੋ ਸਾਈਕਲਜ਼, ਟਰਾਈਡੈਂਟ ਲਿਮਟਿਡ, ਏਵਨ ਸਾਈਕਲਜ਼, ਸਵਰਾਜ ਇੰਜ਼ਨ ਲਿਮਟਿਡ, ਮਹਿੰਦਰਾ ਐਂਡ ਮਹਿੰਦਰਾ, ਫੈਡਰਲ ਮੋਗਲ ਪਟਿਆਲਾ, ਗੋਦਰੇਜ਼ ਐਂਡ ਬਾਈਓਸ ਲਿਮਟਿਡ ਮੋਹਾਲੀ, ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ (ਸੋਨਾਲਿਕਾ) ਹੁਸ਼ਿਆਰਪੁਰ, ਐਨ.ਐਫ.ਐਲ. ਬਠਿੰਡਾ ਅਤੇ ਨੰਗਲ, ਨੈਸਲੇ ਇੰਡੀਆ ਲਿਮਟਿਡ ਮੋਗਾ, ਹੀਰੋ ਇਊਥੈਟਿਕ ਇੰਡਸਟਰੀ ਲੁਧਿਆਣਾ, ਪੰਜਾਬ ਐਲਕੇਲੀਜ਼ ਐਂਡ ਕੈਮੀਕਲ ਲਿਮਟਿਡ ਨੰਗਲ, ਹੋਟਲ ਹਯਾਤ, ਹੋਟਲ ਤਾਜ਼ ਆਦਿ ਸ਼ਾਮਲ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement