ਸੈਲਫੀਆਂ ਲੈਣ ਲਈ ਪਾਗਲ ਹੋਏ ਨੌਜਵਾਨ, ਧਰਨੇ ‘ਚ ਕਿਸਾਨਾਂ ਨੂੰ ਛੱਡ ਭੱਜੇ ਸਿੰਗਰਾਂ ਪਿੱਛੇ
Published : Sep 25, 2020, 5:51 pm IST
Updated : Sep 25, 2020, 5:53 pm IST
SHARE ARTICLE
Punjab youth crazy for singers during protest
Punjab youth crazy for singers during protest

ਧਰਨੇ ਦੌਰਾਨ ਕਲਾਕਾਰਾਂ ਪਿੱਛੇ ਕਮਲੇ ਹੋਏ ਪੰਜਾਬ ਦੇ ਨੌਜਵਾਨ

ਨਾਭਾ (ਲੰਕੇਸ਼ ਤ੍ਰਿਖਾ): ਕਿਸਾਨ ਵਿਰੋਧੀ ਬਿਲਾਂ ਖਿਲਾਫ਼ ਪੂਰੇ ਸੂਬੇ ਵਿਚ ਪ੍ਰਦਰਸ਼ਨ ਚੱਲ ਰਹੇ ਹਨ। ਕਿਸਾਨਾਂ ਦਾ ਸਾਥ ਦੇਣ ਲਈ ਨੌਜਵਾਨ, ਕਲਾਕਾਰ, ਸਿਆਸੀ ਨੇਤਾ ਅਤੇ ਹੋਰ ਵਰਗ ਦੇ ਲੋਕਾਂ ਨੇ ਵੀ ਇਹਨਾਂ ਧਰਨਿਆਂ ਵਿਚ ਸ਼ਮੂਲੀਅਤ ਕੀਤੀ। ਇਸ  ਪ੍ਰਦਰਸ਼ਨ ਦੌਰਾਨ ਨੌਜਵਾਨਾਂ ਦੀ ਇਕ ਹੈਰਾਨੀਜਨਕ ਤਸਵੀਰ ਦੇਖਣ ਨੂੰ ਮਿਲੀ।

Punjab youth crazy for singers during protest Punjab youth crazy for singers during protest

ਜਾਣ ਕੇ ਬੜਾ ਦੁੱਖ ਹੋਵੇਗਾ ਕਿ ਅਪਣੇ ਹੱਕਾਂ ਲਈ ਰੇਲਵੇ ਦੀਆਂ ਪਟੜੀਆਂ ਅਤੇ ਸੜਕਾਂ ‘ਤੇ ਪ੍ਰਦਰਸ਼ਨ ਕਰ ਰਹੇ ਬਜ਼ੁਰਗਾਂ ਨੂੰ ਨਜ਼ਰ ਅੰਦਾਜ਼ ਕਰਕੇ ਨੌਜਵਾਨ ਕਲਾਕਾਰਾਂ ਨਾਲ ਸੈਲਫੀਆਂ ਲੈਣ ਲਈ ਪਾਗਲ ਹੋ ਗਏ। ਇਸ ਦੌਰਾਨ ਉਹ ਇਹ ਭੁੱਲ ਗਏ ਕਿ ਉਹ ਇੱਥੇ ਸਿੰਗਰਾਂ ਨਾਲ ਫੋਟੋਆਂ ਖਿਚਾਉਣ ਲਈ ਨਹੀਂ ਬਲਕਿ ਅਪਣੇ ਹੱਕ ਲੈਣ ਲਈ ਆਏ ਹਨ।

Punjab youth crazy for singers during protest Punjab youth crazy for singers during protest

ਹਾਲਾਂਕਿ ਰੋਜ਼ਾਨਾ ਸਪੋਕਸਮੈਨ ਨਾਲ ਗੱਲ਼ ਕਰਦਿਆਂ ਕੁਝ ਨੌਜਵਾਨਾਂ ਨੇ ਸਾਫ ਇਨਕਾਰ ਕਰ ਦਿੱਤਾ ਕਿ ਉਹ ਸੈਲਫੀਆਂ ਨਹੀਂ ਲੈ ਰਹੇ ਬਲਕਿ ਸਿੰਗਰਾਂ ਦੇ ਇੰਟਰਵਿਊ ਦੇਖ ਰਹੇ ਨੇ ਜਦਕਿ ਇਹ ਸਾਰੀ ਤਸਵੀਰ ਕੈਮਰੇ ਵਿਚ ਚੰਗੀ ਤਰ੍ਹਾਂ ਕੈਦ ਹੋਈ। ਵੱਡੀ ਗਿਣਤੀ ਵਿਚ ਨੌਜਵਾਨ ਕਲਾਕਾਰਾਂ ਨਾਲ ਸੈਲਫੀਆਂ ਲੈਂਦੇ ਨਜ਼ਰ ਆਏ ਜਦਕਿ ਕਈ ਸਿੰਗਰਾਂ ਨੇ ਉਹਨਾਂ ਨੂੰ ਮਨ੍ਹਾਂ ਵੀ ਕੀਤਾ।

Punjab youth crazy for singers during protest Punjab youth crazy for singers during protest

ਰਣਜੀਤ ਬਾਵਾ ਨਾਲ ਸੈਲਫੀ ਲੈਣ ਲਈ ਕਈ ਨੌਜਵਾਨਾਂ ਨੇ ਤਾਂ ਆਪਸ ਵਿਚ ਧੱਕਾ-ਮੁੱਕੀ ਵੀ ਕੀਤੀ। ਨੌਜਵਾਨਾਂ ਦੀ ਭੀੜ ਦੇਖ ਕੇ ਸਿੰਗਰ ਵੀ ਤੇਜ਼ੀ ਨਾਲ ਉੱਥੋਂ ਨਿਕਲ ਗਏ। ਇਹ ਹਾਲ ਉਸ ਨੌਜਵਾਨ ਪੀੜੀ ਦਾ ਹੈ, ਜਿਸ ‘ਤੇ ਸਾਡੇ ਬਜ਼ੁਰਗਾਂ ਅਤੇ ਦੇਸ਼ ਨੂੰ ਮਾਣ ਹੈ।

Ranjit BawaRanjit Bawa

ਇਸ ਦੌਰਾਨ ਇਕ ਨੌਜਵਾਨ ਨੇ ਸੈਲਫੀਆਂ ਲੈਂਦੇ ਨੌਜਵਾਨਾਂ ਨੂੰ ਲਾਹਣਤਾਂ ਪਾਈਆਂ ਤੇ ਕਿਹਾ ਕਿ ਇਹਨਾਂ ਨੌਜਵਾਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉੱਥੇ ਮੌਜੂਦ ਕਈ ਲੋਕਾਂ ਨੇ ਨੌਜਵਾਨਾਂ ਦੇ ਅਜਿਹੇ ਵਰਤਾਅ ‘ਤੇ ਸ਼ਰਮਿੰਦਗੀ ਜ਼ਾਹਿਰ ਕੀਤੀ। ਸੈਲਫੀਆਂ ਲੈਂਦੇ ਨੌਜਵਾਨ ਪੱਤਰਕਾਰ ‘ਤੇ ਵੀ ਔਖੇ ਹੋ ਗਏ।

Punjab youth crazy for singers during protest Punjab youth crazy for singers during protest

 ਅੱਜ ਬੜੇ ਮਾਣ ਨਾਲ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਸੰਘਰਸ਼ ਵਿਚ ਨੌਜਵਾਨ ਉਹਨਾਂ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਪਰ ਸੱਚਾਈ ਕੁਝ ਹੋਰ ਹੀ ਹੈ। ਜ਼ਿਆਦਾਤਰ ਨੌਜਵਾਨ ਕਿਸਾਨਾਂ ਦੇ ਹੱਕ ਲੈਣ ਨਹੀਂ ਬਲਕਿ ਸਿੰਗਰਾਂ ਨਾਲ ਸੈਲਫੀਆਂ ਲੈਣ ਆਏ।  ਨੌਜਵਾਨਾਂ ਦਾ ਅਜਿਹਾ ਵਰਤਾਅ ਦੇਸ਼ ਦੇ ਭਵਿੱਖ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement