
ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ‘ਮਹਾਰਾਣੀ ਜਿੰਦ ਕੌਰ’ ਦਾ ਹਾਰ ਲੰਡਨ ਵਿਚ 175,000 ਪੌਂਡ (1.62 ਕਰੋੜ) ‘ਚ ਨਿਲਾਮ ਹੋਇਆ...
ਲੰਡਨ (ਪੀਟੀਆਈ) : ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ‘ਮਹਾਰਾਣੀ ਜਿੰਦ ਕੌਰ’ ਦਾ ਹਾਰ ਲੰਡਨ ਵਿਚ 175,000 ਪੌਂਡ (1.62 ਕਰੋੜ) ‘ਚ ਨਿਲਾਮ ਹੋਇਆ ਹੈ। ਇਸ ਹਾਰ ਦੀ ਖ਼ਾਸੀਅਤ ਹੈ ਕਿ ਇਹ ਹਾਰ ਪੰਨੇ ਦੇ ਨਿੱਕੇ ਮੋਤੀਆਂ ਨਾਲ ਸਜਿਆ ਹੋਇਆ ਹੈ ਤੇ ਲਾਹੌਰ ਦੇ ਖ਼ਜਾਨੇ ਦਾ ਹਿੱਸਾ ਸੀ। ਇਸ ਹਾਰ ਨੂੰ ‘ਬੌਨਹੈਮਸ ਇਸਲਾਮਿਕ ਤੇ ਇੰਡੀਅਨ ਆਰਟ ਸੇਲ’ ਤਹਿਤ ਨਿਲਾਮ ਕੀਤਾ ਗਿਆ ਹੈ।
Maharani Jinda
ਨਿਲਾਮ ਘਰ ਮਤਾਬਕ ਬੋਲੀ ਅਧੀਨ ਰੱਖੀਆਂ ਗਈਆ ਸਾਰੀਆਂ ਵਸਤਾਂ ਮਹਾਰਾਜ ਰਣਜੀਤ ਸਿੰਘ ਦੇ ਸਮੇਂ ਨਾਲ ਸਬੰਧਤ ਸਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਨਿਲਾਮੀ ਤੋਂ ਕੁੱਲੀ 18.18 ਲੱਖ ਪੌਂਡ ਦੀ ਕਮਾਈ ਕੀਤੀ ਗਈ ਹੈ। ਨਿਲਾਮੀ ਦੌਰਾਨ ਸਿੱਖ ਖ਼ਜ਼ਾਨੇ ਵਿਚੋਂ ਰੱਖੀਆਂ ਵਸਤਾਂ ‘ਚ ਸੋਨੇ ਦੇ ਧਾਗੇ ਦੀ ਕਢਾਈ ਵਾਲੇ ਮਖ਼ਮਲ ਦੇ ਕੱਪੜੇ ਨਾਲ ਢਕਿਆ ਤਰਕਸ਼ ਵੀ ਸ਼ਾਮਲ ਸੀ। ਜਿਹੜੀਆਂ ਕਿ ਬੋਲੀ ਅਧੀਨ 1 ਲੱਖ ਪੌਂਡ ‘ਚ ਨਿਲਾਮ ਹੋਇਆ ਹੈ।